Home /News /international /

ਆਸਟ੍ਰੇਲੀਆ ਨੇ ਕਰ ਦਿੱਤੀ ਯੇਰੂਸ਼ਲਮ ਦੀ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਰੱਦ

ਆਸਟ੍ਰੇਲੀਆ ਨੇ ਕਰ ਦਿੱਤੀ ਯੇਰੂਸ਼ਲਮ ਦੀ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਰੱਦ

ਆਸਟ੍ਰੇਲੀਆ ਨੇ ਲਿਆ ਫੈਸਲਾ,ਇਜ਼ਰਾਈਲ ਨੂੰ ਲੱਗਿਆ ਝਟਕਾ

ਆਸਟ੍ਰੇਲੀਆ ਨੇ ਲਿਆ ਫੈਸਲਾ,ਇਜ਼ਰਾਈਲ ਨੂੰ ਲੱਗਿਆ ਝਟਕਾ

ਮੰਗਲਵਾਰ ਨੂੰ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਰਾਜਧਾਨੀ ਦਾ ਅੰਤਮ ਦਰਜਾ ਉਦੋਂ ਤੱਕ ਨਿਰਧਾਰਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਫਲਸਤੀਨੀ ਲੋਕਾਂ ਨਾਲ ਸ਼ਾਂਤੀ ਗੱਲਬਾਤ ਨੂੰ ਆਖਰੀ ਰੂਪ ਨਹੀਂ ਦੇ ਦਿੱਤਾ ਦਿੱਤਾ ਜਾਂਦਾ।

  • Share this:

ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਪੇਨੀ ਵੋਂਗ ਨੇ ਨੇ ਬਿਆਨ ਦਿੱਤਾ ਹੈ ਕਿ ਆਸਟ੍ਰੇਲੀਆ ਵੱਲੋਂ ਪੱਛਮੀ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਰੱਦ ਕਰ ਦੇਵੇਗਾ।ਇੱਕ ਮੀਡੀਆ ਕਾਨਫਰੰਸ ਵਿੱਚ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਰਾਜਧਾਨੀ ਦਾ ਅੰਤਮ ਦਰਜਾ ਉਦੋਂ ਤੱਕ ਨਿਰਧਾਰਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਦੋਂ ਤੱਕ ਫਲਸਤੀਨੀ ਲੋਕਾਂ ਨਾਲ ਸ਼ਾਂਤੀ ਗੱਲਬਾਤ ਨੂੰ ਆਖਰੀ ਰੂਪ ਨਹੀਂ ਦੇ ਦਿੱਤਾ ਦਿੱਤਾ ਜਾਂਦਾ।

ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਬਿਲਕੁਲ ਹੀ ਉਲਟ

ਇਸ ਤੋਂ ਇਲਾਵਾ ਵੋਂਗ ਨੇ ਕਿਹਾ ਕਿ ਇਜ਼ਰਾਈਲ ਅਤੇ ਫਲਸਤੀਨੀ ਲੋਕਾਂ ਵਿਚਕਾਰ ਕਿਸੇ ਵੀ ਸ਼ਾਂਤੀ ਵਾਰਤਾ ਦੇ ਹਿੱਸੇ ਵਜੋਂ ਹੱਲ ਕੀਤਾ ਜਾਣਾ ਚਾਹੀਦਾ ਹੈ। ਪਰ ਇਹ ਮੌਰੀਸਨ ਸਰਕਾਰ ਵੱਲੋਂ ਪੱਛਮੀ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਤੋਂ ਬਿਲਕੁਲ ਹੀ ਉਲਟ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦਾ ਦੂਤਾਵਾਸ ਤੇਲ ਅਵੀਵ ਵਿੱਚ ਹੈ ਅਤੇ ਜੋ ਕਿ ਉਥੇ ਹੀ ਰਹੇਗਾ।ਹਾਲਾਂਕਿ ਇਸ ਤੋਂ ਪਹਿਲਾਂ 2018 'ਚ ਵਿਦੇਸ਼ ਵਿਭਾਗ ਦੀ ਵੈੱਬਸਾਈਟ 'ਤੇ ਲਿਿਖਆ ਗਿਆ ਸੀ ਕਿ ਆਸਟ੍ਰੇਲੀਆ ਆਪਣੇ ਦੂਤਾਵਾਸ ਨੂੰ ਪੱਛਮੀ ਯੇਰੂਸ਼ਲਮ 'ਚ ਤਬਦੀਲ ਕਰਨ ਦੀ ਉਮੀਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਜ਼ਿਮਨੀ ਚੋਣ ਜਿੱਤਣ ਲਈ ਰਾਜਨੀਤੀ ਨੂੰ ਵਿਦੇਸ਼ ਨੀਤੀ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ।

ਵੋਂਗ ਨੇ ਪੁਸ਼ਟੀ ਕੀਤੀ ਕਿ ਕੈਬਨਿਟ ਨੇ ਮੰਗਲਵਾਰ ਸਵੇਰੇ ਤਬਦੀਲੀ ਲਈ ਸਹਿਮਤੀ ਦਿੱਤੀ

ਹਾਲਾਂਕਿ ਵੋਂਗ ਨੇ ਇਹ ਵੀ ਪੁਸ਼ਟੀ ਕੀਤੀ ਕਿ ਕੈਬਨਿਟ ਨੇ ਮੰਗਲਵਾਰ ਸਵੇਰੇ ਤਬਦੀਲੀ ਲਈ ਸਹਿਮਤੀ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ ਅਤੇ ਵਪਾਰ ਵਿਭਾਗ ਦੀ ਵੈੱਬਸਾਈਟ ਨੂੰ ਸਰਕਾਰੀ ਪ੍ਰਕਿਰਿਆਵਾਂ ਤੋਂ ਪਹਿਲਾਂ ਅਪਡੇਟ ਕੀਤਾ ਜਾਂਦਾ ਹੈ। ਵੋਂਗ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਸਰਕਾਰ ਨੂੰ ਤਬਦੀਲੀ ਦੇ ਨਾਲ ਅੱਗੇ ਵਧਣ ਦੇ ਵਿਰੁੱਧ ਇਜ਼ਰਾਈਲ ਤੋਂ ਕੋਈ ਪ੍ਰਤੀਨਿਧਤਾ ਪ੍ਰਾਪਤ ਹੋਈ ਹੈ।

ਇਜ਼ਰਾਈਲ ਦੀ ਰਾਜਧਾਨੀ ਬਾਰੇ ਲੇਬਰ ਪਾਰਟੀ ਦਾ ਫੈਸਲਾ ਬੇਹੱਦ ਨਿਰਾਸ਼ਾਜਨਕ- ਮੌਰੀਸਨ 

ਦੂਜੇ ਪਾਸੇ ਮੌਰੀਸਨ ਨੇ ਇਕ ਬੁਲਾਰੇ ਰਾਹੀਂ ਇਹ ਕਿਹਾ ਹੈ ਕਿ ਇਜ਼ਰਾਈਲ ਦੀ ਰਾਜਧਾਨੀ ਬਾਰੇ ਲੇਬਰ ਪਾਰਟੀ ਦਾ ਫੈਸਲਾ ਬੇਹੱਦ ਨਿਰਾਸ਼ਾਜਨਕ ਹੈ। ਇਸ ਨਾਲ ਇਜ਼ਰਾਈਲ ਅਤੇ ਆਸਟ੍ਰੇਲੀਆ ਵਿਚਾਲੇ ਰਿਸ਼ਤੇ ਖਰਾਬ ਹੋ ਸਕਦੇ ਹਨ। ਪਰ ਦੂਜੇ ਪਾਸੇ ਵੋਂਗ ਨੇ ਮੰਗਲਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਹਮੇਸ਼ਾ ਇਜ਼ਰਾਈਲ ਦਾ ਪੱਕਾ ਦੋਸਤ ਰਹੇਗਾ। ਵੋਂਗ ਨੇ ਕਿਹਾ ਕਿ ਆਸਟ੍ਰੇਲੀਆ ਲੇਬਰ ਪ੍ਰਧਾਨ ਮੰਤਰੀ ਬੇਨ ਚਿਫਲੀ ਦੇ ਅਧੀਨ ਇਜ਼ਰਾਈਲ ਨੂੰ ਰਸਮੀ ਤੌਰ 'ਤੇ ਮਾਨਤਾ ਦੇਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ।

Published by:Shiv Kumar
First published:

Tags: Australia, Capital, India, Israel