HOME » NEWS » World

ਆਸਟਰੇਲੀਆ 'ਚ ਪ੍ੱਕੇ ਤੌਰ 'ਤੇ ਰਹਿਣ ਲਈ ਨਵੀਆਂ ਸ਼੍ਰੇਣੀਆਂ, ਸਟੱਡੀ ਵੀਜ਼ੇ 'ਤੇ ਗਏ ਵਿਦਿਆਰਥੀਆਂ ਨੂੰ ਫਾਇਦਾ

News18 Punjab
Updated: November 25, 2019, 9:28 AM IST
share image
ਆਸਟਰੇਲੀਆ 'ਚ ਪ੍ੱਕੇ ਤੌਰ 'ਤੇ ਰਹਿਣ ਲਈ ਨਵੀਆਂ ਸ਼੍ਰੇਣੀਆਂ, ਸਟੱਡੀ ਵੀਜ਼ੇ 'ਤੇ ਗਏ ਵਿਦਿਆਰਥੀਆਂ ਨੂੰ ਫਾਇਦਾ
ਆਸਟਰੇਲੀਆ 'ਚ ਪ੍ੱਕੇ ਤੌਰ 'ਤੇ ਰਹਿਣ ਲਈ ਨਵੀਆਂ ਸ਼੍ਰੇਣੀਆਂ, ਇੰਨਾਂ ਨੂੰ ਹੋਵੇਗਾ ਫਾਇਦਾ

ਕੌਮਾਂਤਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ। ਜਿੱਥੇ ਉਹ ਉੱਚ ਸਿੱਖਿਆ ਲੈਣ ਬਾਅਦ ਦੋ ਸਾਲ ਲਈ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਆਰਜ਼ੀ ਵੀਜ਼ਾ ਲੈ ਸਕਦੇ ਹਨ। ਉਹ ਪੰਜ ਸਾਲ ਬਾਅਦ ਪੱਕੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੇ ਯੋਗ ਹੋਣਗੇ।

  • Share this:
  • Facebook share img
  • Twitter share img
  • Linkedin share img
ਆਸਟਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕੀਤੀ ਹੈ। ਜਿਸ ਤਹਿਤ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਜਿਹੜੇ ਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਤੇ ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਵੀਜ਼ਾ ਲਈ ਮਹੱਤਪੂਰਨ ਹਨ।

ਕੌਮਾਂਤਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ। ਜਿੱਥੇ ਉਹ ਉੱਚ ਸਿੱਖਿਆ ਲੈਣ ਬਾਅਦ ਦੋ ਸਾਲ ਲਈ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਆਰਜ਼ੀ ਵੀਜ਼ਾ ਲੈ ਸਕਦੇ ਹਨ। ਉਹ ਪੰਜ ਸਾਲ ਬਾਅਦ ਪੱਕੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੇ ਯੋਗ ਹੋਣਗੇ। ਹੁਨਰਮੰਦ ਆਪਣਾ ਕਿੱਤਾ ਤੇ ਹੋਰ ਜਾਣਕਾਰੀ ਸਰਕਾਰ ਦੀ ਵੈਬਸਾਈਟ ਤੋਂ ਲੈ ਸਕਦੇ ਹਨ।

ਇਹ ਨਵੇਂ ਵੀਜ਼ਾ ਧਾਰਕ ਘੱਟੋ-ਘੱਟ 3 ਸਾਲਾਂ ਲਈ ਖੇਤਰੀ ਆਸਟਰੇਲੀਆ ਵਿੱਚ ਇਕੱਲੇ ਜਾਂ ਪਰਿਵਾਰ ਸਮੇਤ ਰਹਿਣ, ਕੰਮ ਕਰਨ ਤੇ ਆਮਦਨੀ ਦੀਆਂ ਜ਼ਰੂਰਤਾਂ ਪੂਰਾ ਕਰ ਲੈਣ ਬਾਅਦ, ਨਵੰਬਰ 2022 ਵਿੱਚ ਸਥਾਈ ਰਿਹਾਇਸ਼ੀ (ਹੁਨਰਮੰਦ ਖੇਤਰੀ) ਵੀਜ਼ਾ ਲਈ ਅਰਜ਼ੀ ਦੇ ਸਕਣਗੇ।
ਇਨ੍ਹਾਂ ਨਵੇਂ ਵੀਜ਼ਿਆਂ ਦੀ ਪਰਿਭਾਸ਼ਾ ਖੇਤਰੀ ਆਸਟਰੇਲੀਆ ਹੈ ਜਿਸ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਨੂੰ ਛੱਡ ਕੇ ਸਾਰੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹਵਾਨ ਹੁਨਰਮੰਦ ਪਰਵਾਸੀ, ਮਾਲਕ ਸਪਾਂਸਰਡ ਖੇਤਰੀ (ਸਬ-ਕਲਾਸ 491) ਤੇ ਸਕਿੱਲਡ ਵਰਕ ਖੇਤਰੀ (ਸਬ ਕਲਾਸ 494) ਵੀਜ਼ਾ ਸ਼੍ਰੇਣੀਆਂ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਖੇਤਰੀ ਆਸਟਰੇਲਿਆਈ ਮਾਲਕ, ਰਾਜ ਜਾਂ ਪ੍ਰਦੇਸ਼ ਸਰਕਾਰ ਵੱਲੋਂ ਸਪਾਂਸਰਸ਼ਿਪ ਲੈਣੀ ਪਵੇਗੀ।
First published: November 25, 2019, 9:28 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading