ਆਸਟ੍ਰੇਲੀਆ ਵਿੱਚ ਯਾਤਰੀ ਹਵਾਈ ਜਹਾਜ਼ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਦਰਅਸਲ ਆਸਟ੍ਰੇਲੀਆ ਦੀ ਕੰਤਾਸ ਏਅਰਵੇਜ਼ ਦੀ ਫਲਾਈਟ QF144 ਨੇ ਇੰਜਣ ਫੇਲ੍ਹ ਹੋਣ ਕਾਰਨ ਸਿਡਨੀ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਕੰਤਾਸ ਏਅਰਵੇਜ਼ ਦੀ ਫਲਾਈਟ ਨੇ 100 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਨਿਊਜ਼ੀਲੈਂਡ ਤੋਂ ਉਡਾਣ ਭਰੀ ਸੀ। ਏਅਰਲਾਈਨ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਇਲਟ ਨੇ ਇੰਜਣ ਫੇਲ ਹੋਣ ਕਾਰਨ ਸਿਡਨੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਸੀ।
ਏਬੀਸੀ ਵੀਡੀਓ ਫੁਟੇਜ ਸਿਡਨੀ ਹਵਾਈ ਅੱਡੇ 'ਤੇ ਰਨਵੇਅ 'ਤੇ ਕੰਤਾਸ ਏਅਰਵੇਜ਼ ਦੇ ਬੋਇੰਗ 737-800 ਨੂੰ ਸੁਰੱਖਿਅਤ ਰੂਪ ਨਾਲ ਉਤਰਦੇ ਹੋਏ ਨਜ਼ਰ ਆ ਰਿਹਾ ਹੈ। NSW ਐਂਬੂਲੈਂਸ ਨੇ ਕਿਹਾ ਕਿ ਉਹ ਸਿਡਨੀ ਹਵਾਈ ਅੱਡੇ 'ਤੇ ਅਲਰਟ 'ਤੇ ਹੀ ਸਨ। ਜਹਾਜ਼ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਤਸਮਾਨ ਸਾਗਰ 'ਤੇ ਮਿਡ-ਏਅਰ ਕਾਲ ਜਾਰੀ ਕੀਤੀ, ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ ਸੀ।
ਦੂਜੇ ਪਾਸੇ ਆਸਟ੍ਰੇਲੀਆ ਦੀਆਂ ਕਈ ਮੀਡੀਆ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ਕੰਤਾਸ ਏਅਰਵੇਜ਼ ਦੇ ਜਹਾਜ਼ ਨੇ ਆਪਣੇ ਇੱਕ ਇੰਜਣ ਵਿੱਚ ਖਰਾਬੀ ਕਾਰਨ ਮੇਡੇਅ ਅਲਰਟ ਜਾਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਬੋਇੰਗ 737-800 ਵਿੱਚ ਦੋ ਇੰਜਣ ਹੁੰਦੇ ਹਨ। ਪਰ ਇਹ ਜਹਾਜ਼ ਸਿਰਫ਼ ਇੱਕ ਇੰਜਣ ਨਾਲ ਵੀ ਸੁਰੱਖਿਅਤ ਲੈਂਡ ਕਰਨ ਦੀ ਸਮਰੱਥਾ ਰੱਖਦਾ ਹੈ।ਜਿਸ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕੀਤੀ ਹੈ ਉਸ ਦਾ ਇੱਕ ਇੰਜਣ ਕੰਮ ਕਰ ਰਿਹਾ ਸੀ ਜਿਸ ਕਾਰਨ ਇਸ ਜਹਾਜ਼ ਨੇ ਸੁਰੱਖਿਅਤ ਲੈਂਡਿੰਗ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।