Home /News /international /

ਲੇਖਕ ਸਲਮਾਨ ਰਸ਼ਦੀ ‘ਤੇ ਨਿਊਯਾਰਕ ‘ਚ ਸਮਾਗਮ ਦੌਰਾਨ ਜਾਨਲੇਵਾ ਹਮਲਾ

ਲੇਖਕ ਸਲਮਾਨ ਰਸ਼ਦੀ ‘ਤੇ ਨਿਊਯਾਰਕ ‘ਚ ਸਮਾਗਮ ਦੌਰਾਨ ਜਾਨਲੇਵਾ ਹਮਲਾ

ਲੇਖਕ ਸਲਮਾਨ ਰਸ਼ਦੀ ‘ਤੇ ਨਿਊਯਾਰਕ ‘ਚ ਇੱਕ ਸਮਾਗਮ ਦੌਰਾਨ ਜਾਨਲੇਵਾ ਹਮਲਾ

ਲੇਖਕ ਸਲਮਾਨ ਰਸ਼ਦੀ ‘ਤੇ ਨਿਊਯਾਰਕ ‘ਚ ਇੱਕ ਸਮਾਗਮ ਦੌਰਾਨ ਜਾਨਲੇਵਾ ਹਮਲਾ

ਹਮਲਾ ਉਸ ਵੇਲੇ ਹੋਇਆ ਜਦੋਂ ਹਾਜ਼ਰੀਨ ਨਾਲ ਰਸ਼ਦੀ ਦੀ ਜਾਣ-ਪਛਾਣ ਕਰਵਾਈ ਜਾ ਰਹੀ ਸੀ

  • Share this:

ਨਿਊਯਾਰਕ: ਉੱਘੇ ਅੰਗਰੇਜ਼ੀ ਲੇਖਕ ਸਲਮਾਨ ਰਸ਼ਦੀ (Salman Rushdie was) ਉੱਤੇ ਪੱਛਮੀ ਨਿਊਯਾਰਕ (New York) ਵਿੱਚ ਇੱਕ ਸਮਾਗਮ ਦੌਰਾਨ ਜਾਨਲੇਵਾ ਹਮਲਾ (attacked) ਕੀਤਾ ਗਿਆ। ਨਿਊਜ਼ ਏਜੰਸੀ ਏਪੀ ਨੇ ਇਹ ਜਾਣਕਾਰੀ ਦਿੱਤੀ। ਸਮਾਗਮ ਵਿੱਚ ਹਾਜ਼ਰ ਐਸੋਸੀਏਟਿਡ ਪ੍ਰੈਸ ਦੇ ਰਿਪੋਰਟਰ ਵੇਖਿਆ ਕਿ ਇੱਕ ਵਿਅਕਤੀ ਨੇ ਚੌਟਾਉਕਾ ਇੰਸਟੀਚਿਊਟ ਦੇ ਸਮਾਗਮ ਵਿੱਚ ਮੰਚ ਰਸ਼ਦੀ ਉੱਤੇ ਹਮਲਾ ਕਰ ਦਿੱਤਾ। ਹਮਲਾ ਉਸ ਵੇਲੇ ਹੋਇਆ ਜਦੋਂ ਹਾਜ਼ਰੀਨ ਨਾਲ ਰਸ਼ਦੀ ਦੀ ਜਾਣ-ਪਛਾਣ ਕਰਵਾਈ ਜਾ ਰਹੀ ਸੀ। ਹਮਲਾਵਰ ਨੇ ਉਨ੍ਹਾਂ ਨੂੰ ਮੁੱਕਾ ਮਾਰਨਾ ਜਾਂ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਰਸ਼ਦੀ ਫਰਸ਼ 'ਤੇ ਡਿੱਗ ਪਏ ਅਤੇ ਫੇਰ ਉਹ ਉਨ੍ਹਾਂ ਨੂੰ ਦੂਰ ਲੈ ਗਿਆ। ਰਸ਼ਦੀ ਦੀ ਹਾਲਤ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ।

ਰਸ਼ਦੀ ਦੀ ਕਿਤਾਬ, ਦ ਸੈਟੇਨਿਕ ਵਰਸਿਜ਼, ਇਰਾਨ ਵਿੱਚ 1988 ਤੋਂ ਪਾਬੰਦੀਸ਼ੁਦਾ ਹੈ ਕਿਉਂਕਿ ਬਹੁਤ ਸਾਰੇ ਮੁਸਲਮਾਨ ਇਸਨੂੰ ਈਸ਼ਨਿੰਦਾ ਮੰਨਦੇ ਹਨ। ਇੱਕ ਸਾਲ ਬਾਅਦ, 1989 ਵਿੱਚ, ਮਰਹੂਮ ਈਰਾਨੀ ਨੇਤਾ ਅਯਾਤੁੱਲਾ ਰੂਹੁੱਲਾ ਖੋਮੇਨੀ ਨੇ ਇੱਕ ਫਤਵਾ ਜਾਰੀ ਕੀਤਾ ਜਿਸ ਵਿੱਚ ਰਸ਼ਦੀ ਦੀ ਮੌਤ ਦੀ ਮੰਗ ਕੀਤੀ ਗਈ। ਇੰਨਾ ਹੀ ਨਹੀਂ ਰਸ਼ਦੀ ਨੂੰ ਮਾਰਨ ਵਾਲੇ ਵਿਅਕਤੀ ਲਈ 30 ਲੱਖ ਡਾਲਰ ਤੋਂ ਵੱਧ ਦਾ ਇਨਾਮ ਵੀ ਐਲਾਨਿਆ ਗਿਆ ਹੈ।

Published by:Ashish Sharma
First published:

Tags: Attack, USA