Home /News /international /

ਸਿਰਫ 88 ਰੁਪਏ 'ਚ ਵਿਕ ਰਿਹਾ ਹੈ ਇਹ ਬੰਗਲਾ, ਲੱਕੀ ਡਰਾਅ ਨਾਲ ਖੁੱਲ੍ਹੇਗੀ ਕਿਸਮਤ

ਸਿਰਫ 88 ਰੁਪਏ 'ਚ ਵਿਕ ਰਿਹਾ ਹੈ ਇਹ ਬੰਗਲਾ, ਲੱਕੀ ਡਰਾਅ ਨਾਲ ਖੁੱਲ੍ਹੇਗੀ ਕਿਸਮਤ

ਸਿਰਫ 88 ਰੁਪਏ 'ਚ ਵਿਕ ਰਿਹਾ ਹੈ ਇਹ ਬੰਗਲਾ

ਸਿਰਫ 88 ਰੁਪਏ 'ਚ ਵਿਕ ਰਿਹਾ ਹੈ ਇਹ ਬੰਗਲਾ

ਦਿ ਸਨ ਦੀ ਰਿਪੋਰਟ ਮੁਤਾਬਕ ਇਹ ਬੰਗਲਾ ਬੰਗਲਾ ਇਟਲੀ ਦੇ ਖੂਬਸੂਰਤ ਸ਼ਹਿਰ 'ਚ ਹੈ। ਸ਼ਹਿਰ ਦੇ ਮੇਅਰ ਦਾ ਦਾਅਵਾ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਇਹ ਪੇਸ਼ਕਸ਼ ਕੀਤੀ ਹੈ, ਉਦੋਂ ਤੋਂ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਲੋਕ ਪ੍ਰਕਿਰਿਆ ਬਾਰੇ ਪੁੱਛ ਰਹੇ ਹਨ ਅਤੇ ਇਸ ਨੂੰ ਜਲਦੀ ਤੋਂ ਜਲਦੀ ਖਰੀਦਣਾ ਚਾਹੁੰਦੇ ਹਨ।

ਹੋਰ ਪੜ੍ਹੋ ...
  • Share this:

ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਇਕ ਖੂਬਸੂਰਤ ਜਿਹਾ ਆਸ਼ਿਆਨਾ ਹੋਵੇ। ਉਹ ਆਪਣੇ ਘਰ ਨੂੰ ਖਰੀਦਣ 'ਤੇ ਉਸ ਨੂੰ ਸਜਾਉਣ ਲਈ ਦਿਨ ਰਾਤ ਮਿਹਨਤ ਕਰਦਾ ਹੈ। ਇਨ੍ਹਾਂ ਹੀ ਨਹੀਂ ਉਹ ਲੱਖਾਂ ਰੁਪਏ ਖਰਚ ਕਰ ਆਪਣੇ ਘਰ ਨੂੰ ਆਕਰਸ਼ਿਤ ਬਨਾਉਂਦਾ ਹੈ। ਪਰ ਹਰ ਕੋਈ ਇਹ ਸੁਪਨਾ ਪੂਰਾ ਨਹੀਂ ਕਰ ਸਕਦਾ। ਮਹਿੰਗਾਈ ਦੇ ਦੌਰ 'ਚ ਲੋਕ ਛੋਟੇ ਜਿਹੇ ਘਰ ਖਰੀਦਣ ਲਈ ਵੀ ਕਈ ਵਾਰ ਸੋਚਦੇ ਹਨ।

ਪਰ ਅੱਜ ਅੱਸੀ ਤੁਹਾਨੂੰ ਇਕ ਸਸਤੇ 'ਤੇ ਵਧੀਆ ਬੰਗਲੇ ਬਾਰੇ ਦੱਸਣ ਜਾ ਰਹੇ ਹਨ ਜਿਸ ਦੇ ਰਟੇਸ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਤੁਸੀਂ ਸਿਰਫ਼ ਇੱਕ ਯੂਰੋ ਯਾਨੀ 88 ਰੁਪਏ ਵਿੱਚ ਬੰਗਲਾ ਖਰੀਦ ਸਕਦੇ ਹੋ। ਸਰਕਾਰ ਖੁਦ ਇਨ੍ਹਾਂ ਨੂੰ ਵੇਚ ਰਹੀ ਹੈ। ਸਾਨੂੰ ਦੱਸੋ ਕਿ ਤੁਸੀਂ ਇਸਨੂੰ ਕਿਵੇਂ ਖਰੀਦ ਸਕਦੇ ਹੋ।

ਦਿ ਸਨ ਦੀ ਰਿਪੋਰਟ ਮੁਤਾਬਕ ਇਹ ਬੰਗਲਾ ਇਟਲੀ ਦੇ ਖੂਬਸੂਰਤ ਸ਼ਹਿਰ 'ਚ ਹੈ। ਸ਼ਹਿਰ ਦੇ ਮੇਅਰ ਦਾ ਦਾਅਵਾ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਇਹ ਪੇਸ਼ਕਸ਼ ਕੀਤੀ ਹੈ, ਉਦੋਂ ਤੋਂ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਲੋਕ ਪ੍ਰਕਿਰਿਆ ਬਾਰੇ ਪੁੱਛ ਰਹੇ ਹਨ ਅਤੇ ਇਸ ਨੂੰ ਜਲਦੀ ਤੋਂ ਜਲਦੀ ਖਰੀਦਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਦੇਸ਼ੀ ਇਹ ਮਕਾਨ ਖਰੀਦਣ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਪਹਿਲ ਦਿੱਤੀ ਜਾਵੇਗੀ। ਹੁਣ ਤੱਕ ਕੈਨੇਡਾ ਅਤੇ ਅਮਰੀਕਾ ਦੇ ਕਈ ਲੋਕਾਂ ਨੇ ਇਸ ਵਿੱਚ ਦਿਲਚਸਪੀ ਦਿਖਾਈ ਹੈ। ਅਰਜ਼ੀ ਤੋਂ ਬਾਅਦ ਲੱਕੀ ਡਰਾਅ ਕੱਢਿਆ ਜਾਵੇਗਾ।

ਜਲਦੀ ਕਰਨਾ ਹੋਵੇਗਾ ਅਪਲਾਈ

ਜੇਕਰ ਤੁਸੀਂ ਵੀ ਇਹ ਘਰ ਖਰੀਦਣਾ ਚਾਹੰਦੇ ਹੋ ਤਾਂ ਤੁਹਾਨੂੰ ਜਲਦੀ ਹੀ ਅਪਲਾਈ ਕਰਨਾ ਹੋਵੇਗਾ। ਮੇਅਰ ਬਿਆਜੀਓ ਫਾਈਏਲਾ ਨੇ ਕਿਹਾ ਵਿਕਰੀ ਲਈ ਸਿਰਫ ਅੱਠ ਘਰ ਉਪਲਬਧ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ਹਿਰ ਦੇ ਸਾਰੇ ਘਰ ਕਮਜ਼ੋਰ ਹੋ ਗਏ ਹਨ ਅਤੇ ਲੋਕ ਛੱਡ ਕੇ ਦੂਜੇ ਸ਼ਹਿਰਾਂ ਵੱਲ ਜਾ ਰਹੇ ਹਨ। 2014 ਵਿੱਚ ਇੱਥੇ 2,004 ਲੋਕ ਰਹਿੰਦੇ ਸਨ ਪਰ ਅੱਜ ਉਨ੍ਹਾਂ ਦੀ ਗਿਣਤੀ ਸਿਰਫ਼ 1,680 ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਤਿਹਾਸਕ ਕੇਂਦਰ ਅਤੇ ਲਿਟਲ ਇਟਲੀ ਦੇ ਨਾਂ ਨਾਲ ਜਾਣੇ ਜਾਂਦੇ ਟਾਰਾਂਟੋ ਵਿੱਚ ਘਰ 78 ਰੁਪਏ ਵਿੱਚ ਵੇਚੇ ਜਾਂਦੇ ਸਨ। ਅਜਿਹੇ ਆਕਰਸ਼ਕ ਆਫਰ ਦੇਣ ਦਾ ਮਕਸਦ ਆਬਾਦੀ ਨੂੰ ਵਧਾਉਣਾ ਹੈ।

Published by:Drishti Gupta
First published:

Tags: Ajab Gajab, OMG, World