HOME » NEWS » World

ਮਾਂ ਤੋਂ ਸਿਰਫ ਡੇਢ ਸਾਲ ਛੋਟੀ ਬੱਚੀ ਨੇ ਲਿਆ ਜਨਮ, ਵਿਗਿਆਨ ਨੇ ਕਰ ਦਿੱਤਾ ਵੱਡਾ ਕਮਾਲ

News18 Punjabi | News18 Punjab
Updated: December 11, 2020, 9:02 AM IST
share image
ਮਾਂ ਤੋਂ ਸਿਰਫ ਡੇਢ ਸਾਲ ਛੋਟੀ ਬੱਚੀ ਨੇ ਲਿਆ ਜਨਮ, ਵਿਗਿਆਨ ਨੇ ਕਰ ਦਿੱਤਾ ਵੱਡਾ ਕਮਾਲ
ਮਾਂ ਟੀਨਾ ਅਤੇ ਬੱਚੀ ਮੌਲੀ ਐਵਰੇਟ ਗਿਬਸਨ( image Courtesy of the Gibson family)

ਜੀ ਹਾਂ ਅਮਰੀਕਾ ਵਿੱਚ ਇੱਕ ਬੱਚੀ ਆਪਣੀ ਮਾਂ ਨਾਲੋਂ ਸਿਰਫ ਡੇਢ ਸਾਲ ਛੋਟੀ ਬੱਚੀ ਪੈਦਾ ਹੋਈ। ਜਦੋਂ ਇਹ ਬੱਚੀ ਪੈਦਾ ਹੋਈ ਉਸਦੀ ਤਕਨੀਕੀ ਤੌਰ ਉੱਤੇ 27 ਸਾਲ ਦੀ ਉਮਰ ਸੀ ਅਤੇ ਉਹ ਆਪਣੀ ਮਾਂ ਤੋਂ ਸਿਰਫ ਡੇਢ ਸਾਲ ਛੋਟੀ ਸੀ।ਵਿਗਿਆਨ ਨੇ ਅਮਰੀਕਾ ਵਿੱਚ ਅਜਿਹਾ ਕਾਰਨਾਮਾ ਕੀਤਾ ਹੈ ਕਿ ਜਿਸਦੀ ਸਾਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ।

  • Share this:
  • Facebook share img
  • Twitter share img
  • Linkedin share img
ਵਿਗਿਆਨ ਨੇ ਅਮਰੀਕਾ ਵਿੱਚ ਅਜਿਹਾ ਕਾਰਨਾਮਾ ਕੀਤਾ ਹੈ ਕਿ ਜਿਸਦੀ ਸਾਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਜੀ ਹਾਂ ਅਮਰੀਕਾ ਵਿੱਚ ਇੱਕ ਬੱਚੀ ਆਪਣੀ ਮਾਂ ਨਾਲੋਂ ਸਿਰਫ ਡੇਢ ਸਾਲ ਛੋਟੀ ਬੱਚੀ ਪੈਦਾ ਹੋਈ। ਜਦੋਂ ਇਹ ਬੱਚੀ ਪੈਦਾ ਹੋਈ ਉਸਦੀ ਤਕਨੀਕੀ ਤੌਰ ਉੱਤੇ 27 ਸਾਲ ਦੀ ਉਮਰ ਸੀ ਅਤੇ ਉਹ ਆਪਣੀ ਮਾਂ ਤੋਂ ਸਿਰਫ ਡੇਢ ਸਾਲ ਛੋਟੀ ਸੀ। ਦਰਅਸਲ, ਮੌਲੀ ਦਾ ਭਰੂਣ ਅਕਤੂਬਰ 1992 ਵਿਚ ਫਰਿਜ ਹੋ ਗਿਆ ਸੀ, ਅਤੇ ਫਰਵਰੀ 2020 ਵਿਚ ਗਿਬਸਨ ਪਰਿਵਾਰ ਨੇ ਇਸ ਭਰੂਣ ਦਾ ਟਰਾਂਸਪਲਾਂਟ ਟੀਨਾ ਗਿਬਸਨ ਨਾਮ ਦੀ ਔਰਤ ਵਿੱਚ ਤਬਦੀਲ ਕੀਤਾ, ਜਿਸ ਤੋਂ ਬਾਅਦ ਇਸ ਸਾਲ ਅਕਤੂਬਰ ਵਿਚ ਮੌਲੀ ਦਾ ਜਨਮ ਹੋਇਆ ਸੀ।

ਟੀਨਾ ਗਿੱਬਸਨ ਦਾ ਜਨਮ 1991 ਵਿੱਚ ਹੋਇਆ ਸੀ ਅਤੇ ਉਸਦੇ ਅਤੇ ਬੈਂਜਾਮਿਨ ਦੇ ਵਿਆਹ ਨੂੰ 10 ਸਾਲ ਹੋਏ ਹਨ। ਟੀਨਾ ਦਾ ਪਤੀ ਸਾਇਸਟਿਕ ਫਾਈਬਰੋਸਿਸ ਦਾ ਮਰੀਜ਼ ਹੈ। ਇਹ ਬਿਮਾਰੀ ਬੱਚਾ ਪੈਦਾ ਕਰਨ ਵਿੱਚ ਰੋਕਦੀ ਹੈ। ਸਾਲ 2017 ਵਿੱਚ, ਟੀਨਾ ਦੇ ਮਾਪਿਆਂ ਨੇ ਇੱਕ ਸਥਾਨਕ ਨਿਊਜ਼ ਸਟੇਸ਼ਨ ਵਿੱਚ ਰਾਸ਼ਟਰੀ ਭਰੂਣ ਦਾਨ ਕੇਂਦਰ ਨਾਮਕ ਇੱਕ ਸੰਗਠਨ ਬਾਰੇ ਪੜ੍ਹਿਆ ਜੋ ਔਰਤਾਂ ਨੂੰ ਭਰੂਣ ਗੋਦ ਲੈਣ ਵਿੱਚ ਸਹਾਇਤਾ ਕਰਦਾ ਹੈ। ਪਹਿਲਾਂ ਟੀਨਾ ਨੇ ਇਸ ਵਿਚਾਰ ਨੂੰ ਵਧੇਰੇ ਮਹੱਤਤਾ ਨਹੀਂ ਦਿੱਤਾ, ਪਰ ਇਸਦੇ ਬਾਅਦ ਉਸਨੇ ਆਪਣੇ ਪਤੀ ਨਾਲ ਇਸ ਸੰਸਥਾ ਵਿੱਚ ਜਾਣ ਦਾ ਫੈਸਲਾ ਕੀਤਾ।

ਪੇਸ਼ ਤੋਂ ਅਧਿਆਪਕ ਟੀਨਾ ਨੇ ਸਾਲ 2017 ਵਿਚ ਆਪਣੀ ਪਹਿਲੀ ਧੀ ਦੇ ਭਰੂਣ ਨੂੰ ਅਪਣਾਇਆ ਅਤੇ ਉਸ ਦਾ ਜਨਮ ਨਵੰਬਰ 2017 ਹੋਇਆ ਤੇ ਉਸਦਾ ਨਾਮ ਏਮਾ ਰੱਖਿਆ ਗਿਆ। ਪਿਛਲੇ 24 ਸਾਲਾਂ ਤੋਂ ਏਮਾ ਭਰੂਣ ਫਰੀਜ ਕਰ ਕੇ ਰੱਖਿਆ ਗਿਆ ਸੀ। ਹਾਲਾਂਕਿ, ਸਾਲ 2020 ਵਿੱਚ, ਮੌਲੀ ਨੇ ਏਮਾ ਦਾ ਰਿਕਾਰਡ ਤੋੜ ਦਿੱਤਾ ਕਿਉਂਕਿ ਉਸ ਦਾ ਭਰੂਣ ਪਿਛਲੇ 27 ਸਾਲਾਂ ਤੋਂ ਫਰੀਜ ਰਿਹਾ ਸੀ। ਯੂਨੀਵਰਸਿਟੀ ਆਫ ਪ੍ਰੀਸਟਨ ਮੈਡੀਕਲ ਲਾਇਬ੍ਰੇਰੀ ਦੇ ਖੋਜਕਰਤਾਵਾਂ ਦੇ ਅਨੁਸਾਰ, ਇਹ ਆਪਣੇ ਆਪ ਵਿਚ ਇਕ ਰਿਕਾਰਡ ਹੈ।
ਇਸ ਸੰਸਥਾ ਵਿਚ ਆਈਵੀਐਫ ਦਾ ਇਲਾਜ ਕਰਨ ਵਾਲੇ ਲੋਕ ਆਪਣੇ ਭਰੂਣ ਦਾਨ ਕਰ ਸਕਦੇ ਹਨ ਅਤੇ ਫਿਰ ਉਨ੍ਹਾਂ ਨੂੰ ਲੰਬੇ ਸਮੇਂ ਲਈ ਫਰੀਜ ਵਿੱਚ ਜਮਾ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ, ਜੋ ਜੋੜੇ ਬਾਂਝਪਨ ਦੀ ਸਮੱਸਿਆ ਵਿਚੋਂ ਗੁਜ਼ਰ ਰਹੇ ਹਨ ਉਨ੍ਹਾਂ ਨੂੰ ਗੋਦ ਲੈ ਸਕਦੇ ਹਨ। ਟੀਨਾ ਅਤੇ ਬਿਨਯਾਮੀਨ ਦੇ ਦੋਵੇਂ ਬੱਚੇ ਇਸ ਪ੍ਰਕਿਰਿਆ ਦੁਆਰਾ ਪੈਦਾ ਹੋਏ ਹਨ। ਐਨ ਈ ਡੀ ਸੀ ਦੇ ਅੰਕੜਿਆਂ ਅਨੁਸਾਰ, ਇਕੱਲੇ ਅਮਰੀਕਾ ਵਿਚ ਇਸ ਵੇਲੇ 10 ਲੱਖ ਤੋਂ ਵੱਧ ਭ੍ਰੂਣ ਭਰੀਜ ਹੋ ਰਹੇ ਹਨ।

ਨੈਸ਼ਨਲ ਐਮਬ੍ਰਿਓ ਡੋਨੇਸ਼ਨ ਸੈਂਟਰ ਦੇ ਲੈਬ ਡਾਇਰੈਕਟਰ ਕੈਰੋਲ ਸੋਮਰਫੈਲਟ ਨੇ ਨਿਊ ਯਾਰਕ ਪੋਸਟ ਨਾਲ ਭ੍ਰੂਣ ਨੂੰ ਸਾਂਭਨ ਦੀ ਸੰਵੇਦਨਸ਼ੀਲ ਪ੍ਰਕਿਰਿਆ ਬਾਰੇ ਗੱਲ ਕੀਤੀ, ਜਦੋਂ ਤੱਕ ਭ੍ਰੂਣ ਤਰਲ ਨਾਈਟ੍ਰੋਜਨ ਸਟੋਰੇਜ ਟੈਂਕ ਵਿਚ -3966 ਡਿਗਰੀ ਤੱਕ ਸਹੀ ਤਰ੍ਹਾਂ ਬਰਕਰਾਰ ਰਹੇ ਉਹ ਕਿਸੇ ਵੀ ਸਮੇਂ ਲਈ ਸੁਰੱਖਿਅਤ ਰਹਿੰਦੇ ਹਨ। ਉਸਨੇ ਅੱਗੇ ਕਿਹਾ ਕਿ ਇਹ ਵੇਖਣਾ ਬਹੁਤ ਹੀ ਅਨੌਖਾ ਹੈ ਕਿ ਕਈ ਸਾਲ ਪਹਿਲਾਂ ਜੰਮਿਆ ਹੋਇਆ ਭਰੂਣ ਬਹੁਤ ਪਿਆਰੇ ਬੱਚੇ ਵਜੋਂ ਅਪਣਾਇਆ ਗਿਆ ਸੀ।
Published by: Sukhwinder Singh
First published: December 11, 2020, 9:00 AM IST
ਹੋਰ ਪੜ੍ਹੋ
ਅਗਲੀ ਖ਼ਬਰ