Suggesting Baby Names Business : ਨਾਮ 'ਚ ਕੀ ਹੈ? ਇਹ ਡਾਇਲਾਗ ਤੁਸੀਂ ਵੀ ਸੁਣਿਆ ਹੋਵੇਗਾ। ਪਰ ਇਸ ਖਬਰ ਨੂੰ ਪੜ੍ਹ ਕੇ ਤੁਸੀਂ ਵੀ ਕਹੋਗੇ ਕਿ ਨਾਮ 'ਚ ਬਹੁਤ ਕੁਝ ਰੱਖਿਆ ਹੈ। ਸਗੋਂ ਨਾਂਅ (Unique Baby Name) 'ਚ ਪੈਸਾ ਹੀ ਪੈਸਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਸਿੱਧੇ-ਸਿੱਧੇ ਪੜ੍ਹਾਈ ਕਰਦੇ ਹਨ ਅਤੇ ਫਿਰ ਕੋਈ ਵੀ ਨੌਕਰੀ ਜਾਂ ਕਾਰੋਬਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਕੁਝ ਲੋਕਾਂ ਦਾ ਦਿਮਾਗ ਵੱਖਰਾ ਹੁੰਦਾ ਹੈ। ਉਹ ਕੰਮ ਤਾਂ ਕਰਦੇ ਹਨ ਪਰ ਆਮ ਲੋਕਾਂ ਤੋਂ ਜ਼ਰਾ ਹਟ ਕੇ। ਉਦਾਹਰਣ ਵਜੋਂ ਇੱਕ ਅਮਰੀਕੀ ਔਰਤ ਹੈ, ਜੋ ਬੱਚਿਆਂ ਦੇ ਨਾਮ ਰੱਖ ਕੇ ਪੈਸਾ ਕਮਾ ਰਹੀ ਹੈ। ਆਓ, ਜਾਣਦੇ ਹਾਂ ਇਸ ਔਰਤ ਬਾਰੇ ਵਿਸਥਾਰ ਨਾਲ।
ਲੱਖਾਂ 'ਚ ਹੈ ਕਮਾਈ
ਬਹੁਤ ਸਾਰੇ ਨਵੇਂ ਮਾਪਿਆਂ ਲਈ ਆਪਣੇ ਬੱਚਿਆਂ ਦਾ ਨਾਮ (Trendy Names for Babies) ਤੈਅ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਲਈ ਇੱਕ ਔਰਤ ਨੇ ਇਸ ਨੂੰ ਬਿਜਨੈਸ ਬਣਾਉਣ ਬਾਰੇ ਸੋਚਿਆ ਅਤੇ ਇੱਕ ਪੇਸ਼ੇਵਰ ਬੇਬੀ ਨੇਮਰ (Professional Baby Namer) ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਿਊਯਾਰਕ ਦੀ ਰਹਿਣ ਵਾਲੀ 33 ਸਾਲਾ ਟੇਲਰ ਏ ਹੰਫਰੀ ਦੇ ਅਨੁਸਾਰ ਉਸ ਦੇ ਗਾਹਕ ਆਪਣੇ ਬੱਚਿਆਂ ਦੇ ਨਾਮ ਰੱਖਣ ਲਈ ਉਸ ਨੂੰ 10,000 ਡਾਲਰ (7.6 ਲੱਖ ਰੁਪਏ) ਤੱਕ ਦਾ ਭੁਗਤਾਨ ਕਰਦੇ ਹਨ। ਉਹ ਇੱਕ ਬੁਟੀਕ ਕੰਸਲਟੈਂਸੀ 'ਵੱਟਸ ਇਨ ਏ ਬੇਬੀ ਨੇਮ' ਦੀ ਸੰਸਥਾਪਕ ਹੈ। ਇਹ ਬੁਟੀਕ ਕੰਸਲਟੈਂਸੀ ਅਜਿਹੀਆਂ ਕਈ ਸੇਵਾਵਾਂ ਦਿੰਦੀ ਹੈ।
ਘੱਟੋ-ਘੱਟੋ 1500 ਡਾਲਰ
ਟੇਲਰ ਦੀਆਂ ਸੇਵਾਵਾਂ 1500 ਡਾਲਰ (1.14 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ ਅਤੇ ਨੌਕਰੀਆਂ ਦੇ ਆਧਾਰ 'ਤੇ ਕੀਮਤਾਂ ਵੱਧ ਸਕਦੀਆਂ ਹਨ। 'ਦ ਨਿਊ ਯਾਰਕਰ' ਦੀ ਰਿਪੋਰਟ ਮੁਤਾਬਕ 10,000 ਡਾਲਰ 'ਚ ਉਹ ਕਿਸੇ ਬੱਚੇ ਦੇ ਅਜਿਹੇ ਨਾਮ ਦੀ ਪੇਸ਼ਕਸ਼ ਕਰਨਗੇ, ਜੋ "ਮਾਪਿਆਂ ਦੇ ਬਿਜਨੈਸ ਨਾਲ ਆਨ-ਬ੍ਰਾਂਡ" ਹੋਵੇਗਾ। ਉਨ੍ਹਾਂ ਨੇ ਸਾਲ 2020 'ਚ 100 ਤੋਂ ਵੱਧ ਬੱਚਿਆਂ ਦੇ ਨਾਮ ਰੱਖੇ। ਅਮੀਰ ਮਾਪਿਆਂ ਤੋਂ 1,50,000 ਡਾਲਰ ਤੋਂ ਵੱਧ ਦੀ ਕਮਾਈ ਕੀਤੀ।
ਸਾਲ 2015 'ਚ ਕੀਤੀ ਸ਼ੁਰੂਆਤ
ਟੇਲਰ ਨੇ ਸਾਲ 2015 'ਚ ਇਹ ਕਾਰੋਬਾਰ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ਮੁਫ਼ਤ 'ਚ ਨਾਮ ਦੇ ਰਹੀ ਸੀ। ਸਾਲ 2018 'ਚ ਉਸ ਨੇ ਮਹਿਸੂਸ ਕੀਤਾ ਕਿ ਉਹ ਨਾਮਕਰਨ ਸੇਵਾਵਾਂ ਦੀ ਮੰਗ ਨੂੰ ਇੱਕ ਚੰਗੇ ਕਾਰੋਬਾਰ 'ਚ ਬਦਲ ਸਕਦੀ ਹੈ। ਮਾਤਾ-ਪਿਤਾ ਨੂੰ ਆਪਣੇ ਬੱਚੇ ਲਈ ਵਧੀਆ ਤੇ ਢੁੱਕਵਾਂ ਨਾਮ ਲੱਭਣ 'ਚ ਮਦਦ ਕਰਨ ਲਈ ਟੇਲਰ ਪੁਰਾਣੇ ਪਰਿਵਾਰ ਦੇ ਨਾਮ ਲੱਭਣ ਲਈ ਵੰਸ਼ਾਵਲੀ ਦੀ ਜਾਂਚ ਕਰਨ ਲਈ ਵੀ ਤਿਆਰ ਰਹਿੰਦੀ ਹੈ।
ਮਾਤਾ-ਪਿਤਾ ਨੂੰ ਸਲਾਹ ਦੇਣਾ ਟੇਲਰ ਦੇ ਕੰਮ ਦਾ ਹਿੱਸਾ
ਟੇਲਰ ਮਾਪਿਆਂ ਨੂੰ ਉਨ੍ਹਾਂ ਬੱਚਿਆਂ ਦੇ ਨਾਮ ਰੱਖਣ ਲਈ ਸਲਾਹ ਦਿੰਦੇ ਹਨ। ਉਨ੍ਹਾਂ ਨੇ ਇੱਕ ਵਾਰ ਨਵਜੰਮੀ ਧੀ ਦਾ ਨਾਮ ਇਸਲਾ ਬਦਲਣ ਲਈ ਉਸ ਦੀ ਮਾਂ ਨਾਲ ਗੱਲ ਕੀਤੀ। ਉਨ੍ਹਾਂ ਨੂੰ ਇਹ ਚਿੰਤਾ ਸੀ ਕਿ ਲੋਕ ਉਸ ਦੇ ਨਾਮ ਨੂੰ ਗਲਤ ਤਰੀਕੇ ਨਾਲ ਬੁਲਾਉਣਗੇ। ਟੇਲਰ ਆਪਣੀ ਪ੍ਰੇਰਨਾ ਲਈ ਫ਼ਿਲਮ ਕ੍ਰੈਡਿਟ ਤੋਂ ਲੈ ਕੇ ਸਟ੍ਰੀਟ ਸਾਈਨ ਤੱਕ ਹਰ ਚੀਜ਼ ਨੂੰ ਸਕੈਨ ਕਰਦੀ ਹੈ। ਉਹ ਇਨ੍ਹਾਂ ਨਾਵਾਂ ਦਾ ਇੱਕ ਡਾਟਾਬੇਸ ਵੀ ਰੱਖਦੀ ਹੈ, ਜੋ ਤੇਜ਼ੀ ਨਾਲ ਗਿਰਾਵਟ 'ਚ ਹਨ।
ਹਾਲਾਂਕਿ ਟੇਲਰ ਦਾ ਸਫ਼ਰ ਆਸਾਨ ਨਹੀਂ ਰਿਹਾ। ਇਸ 'ਚ ਕੁਝ ਟ੍ਰਾਇਲ ਅਤੇ ਕੁਝ ਗਲਤੀਆਂ ਵੀ ਰਹੀਆਂ। ਟੇਲਰ ਨੇ ਇੱਕ ਵਾਰ ਇੱਕ ਪਰਿਵਾਰ ਨੂੰ ਨਾਮ ਦੇ ਬਦਲਵੇਂ ਸ਼ਬਦ-ਜੋੜਾਂ ਦੀ ਵਰਤੋਂ ਨਾ ਕਰਨ ਲਈ ਮਨਾ ਲਿਆ। ਉਨ੍ਹਾਂ ਨੂੰ ਚਿੰਤਾ ਸੀ ਕਿ ਇਸ ਨਾਲ ਨਾਮ ਦਾ ਉਚਾਰਨ ਬਦਲ ਜਾਵੇਗਾ। ਇੱਕ ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਪਿਆਂ ਨੇ ਨਾਮ ਨੂੰ ਆਪਣੀ ਪਸੰਦੀਦਾ ਸਪੈਲਿੰਗ 'ਚ ਬਦਲ ਦਿੱਤਾ। ਉਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਉਨ੍ਹਾਂ ਦੀਆਂ ਨਿੱਜੀ ਤਰਜ਼ੀਹਾਂ ਬਾਰੇ ਨਹੀਂ ਹੈ, ਸਗੋਂ ਪਰਿਵਾਰ ਲਈ ਕੀ ਮਾਇਨੇ ਰੱਖਦਾ ਹੈ, ਉਸ 'ਤੇ ਨਿਰਭਰ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Baby Planning, Business, Business idea, Names, World news