ਇਰਾਕੀ ਆਦਮੀ ਨੇ ਵਿਆਹ 'ਚ 'ਭੜਕਾਊ' ਗੀਤ 'ਤੇ ਨੱਚਣ ਕਰਕੇ ਪਤਨੀ ਨੂੰ ਦਿੱਤਾ ਤਲਾਕ

ਇਰਾਕ ਦੇ ਇੱਕ ਆਦਮੀ ਨੇ ਆਪਣੇ ਵਿਆਹ ਦੌਰਾਨ ਹੀ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਤਲਾਕ ਦੇਣ ਦਾ ਕਾਰਨ ਦੁਲਹਨ ਦੁਆਰਾ ਭੜਕਾਊ ਗੀਤ ਉੱਤੇ ਨੱਚਣਾ ਸੀ। ਦੁਲਹਨ ਦੁਆਰਾ ਵਿਆਹ ਵਿੱਚ ਸੀਰੀਆ ਦੇ ਭੜਕਾਊ ਗੀਤ ‘ਮੇਸਾਯਾਤਾਰਾ’ ਉੱਤੇ ਡਾਂਸ ਕੀਤਾ ਗਿਆ ਸੀ।

ਇਰਾਕੀ ਆਦਮੀ ਨੇ ਵਿਆਹ 'ਚ 'ਭੜਕਾਊ' ਗੀਤ 'ਤੇ ਨੱਚਣ ਕਰਕੇ ਪਤਨੀ ਨੂੰ ਦਿੱਤਾ ਤਲਾਕ (ਸੰਕੇਤਿਕ ਤਸਵੀਰ)

  • Share this:
ਇਰਾਕ ਵਿੱਚ ਤਲਾਕ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਰਾਕ ਦੇ ਇੱਕ ਆਦਮੀ ਨੇ ਆਪਣੇ ਵਿਆਹ ਦੌਰਾਨ ਹੀ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ। ਤਲਾਕ ਦੇਣ ਦਾ ਕਾਰਨ ਦੁਲਹਨ ਦੁਆਰਾ ਭੜਕਾਊ ਗੀਤ ਉੱਤੇ ਨੱਚਣਾ ਸੀ। ਦੁਲਹਨ ਦੁਆਰਾ ਵਿਆਹ ਵਿੱਚ ਸੀਰੀਆ ਦੇ ਭੜਕਾਊ ਗੀਤ ‘ਮੇਸਾਯਾਤਾਰਾ’ ਉੱਤੇ ਡਾਂਸ ਕੀਤਾ ਗਿਆ ਸੀ। ਜਿਸਦਾ ਅਰਥ ਹੈ- ਮੈਂ ਹਾਵੀ। ਬਗਦਾਦ ਵਿੱਚ ਇਸਨੂੰ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਹੋਣ ਵਾਲਾ ਤਲਾਕ ਕੇਸ ਦਾਇਰ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਦੁਲਹਨ ਜਿਸ ਸੀਰੀਆਈ ਗਾਣੇ ਦੀ ਬੀਟ 'ਤੇ ਨੱਚ ਰਹੀ ਸੀ, ਉਸਨੂੰ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਭੜਕਾਊ ਸਮਝਿਆ, ਜਿਸ ਕਾਰਨ ਲਾੜੇ ਨੇ ਆਪਣੀ ਲਾੜੀ ਨਾਲ ਝਗੜਾ ਕੀਤਾ ਅਤੇ ਆਖਰਕਾਰ ਉਸਨੂੰ ਤਲਾਕ ਦੇ ਦਿੱਤਾ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਮੱਧ ਪੂਰਬ ਵਿੱਚ ਨਵੇਂ ਵਿਆਹੇ ਜੋੜਿਆਂ ਲਈ, ਇਹ ਗੀਤ ਪਹਿਲਾਂ ਵੀ ਤਲਾਕ ਦਾ ਕਾਰਨ ਬਣਿਆ ਹੈ। ਪਿਛਲੇ ਸਾਲ ਵੀ ਇੱਕ ਜਾਰਡਨੀਅਨ ਵਿਅਕਤੀ ਨੇ ਇਹ ਗਾਣਾ ਵਜਾਉਣ ਤੋਂ ਬਾਅਦ ਆਪਣੀ ਦੁਲਹਨ ਨਾਲ ਰਿਸ਼ਤਾ ਤੋੜ ਲਿਆ ਸੀ। ਦੁਨੀਆਂ ਵਿੱਚ ਇਸ ਤਰ੍ਹਾਂ ਦੇ ਕਈ ਅਜੀਬ ਕੇਸ ਸਾਹਮਣੇ ਆਏ ਹਨ। ਜਿੰਨਾਂ ਵਿੱਚ ਪਤੀ ਪਤਨੀ ਨੇ ਬਹੁਤ ਹੀ ਅਜੀਬ ਕਾਰਨਾਂ ਕਰਕੇ ਆਪਣਾ ਰਿਸ਼ਤਾ ਤੋੜਿਆ ਹੈ ਅਤੇ ਤਲਾਕ ਲਏ ਹਨ।

ਦੱਸ ਦੇਈਏ ਕਿ ਭਾਰਤ ਵਿੱਚ ਕੁਝ ਸਾਲ ਪਹਿਲਾਂ, ਉੱਤਰ ਪ੍ਰਦੇਸ਼ ਦੀ ਇੱਕ ਔਰਤ ਨੇ ਆਪਣੇ ਪਤੀ ਦੇ ਨਾ ਲੜਨ ਅਤੇ ਉਸ ਨਾਲ ਬਹੁਤ ਦਿਆਲੂ ਹੋਣ ਕਾਰਨ ਤਲਾਕ ਦਾਇਰ ਕੀਤਾ ਸੀ। ਵਿਆਹ ਦੇ 18 ਮਹੀਨਿਆਂ ਬਾਅਦ ਉਸ ਨੇ ਸ਼ਰੀਆ ਅਦਾਲਤ ਦਾ ਦਰਵਾਜ਼ਾ ਖੜਕਾਇਆ ਕਿ ਉਹ ਤੰਗ ਆ ਚੁੱਕੀ ਹੈ ਅਤੇ ਆਪਣੇ ਪਤੀ ਦੁਆਰਾ ਸਿਰਫ ਪਿਆਰ ਕਰਨ ਅਤੇ ਲੜਾਈ ਝਗੜਾ ਨਾ ਕਰਨ ਨੂੰ ਹਜ਼ਮ ਨਹੀਂ ਕਰ ਸਕੀ। ਪਤਨੀ ਨੇ ਦੋਸ਼ ਲਾਇਆ ਕਿ ਕਈ ਵਾਰ ਉਹ ਖਾਣਾ ਵੀ ਪਕਾ ਲੈਂਦਾ ਸੀ ਅਤੇ ਘਰ ਦੇ ਕੰਮਾਂ ਵਿਚ ਉਸ ਦੀ ਮਦਦ ਵੀ ਕਰਦਾ ਸੀ, ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚ ਕੋਈ ਮਤਭੇਦ ਨਹੀਂ ਸੀ ਅਤੇ ਉਹ ਕਦੇ ਵੀ ਆਪਸ ਵਿੱਚ ਲੜੇ ਨਹੀਂ। ਉਸਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਸਿਰਫ ਪਿਆਰ ਕਰਨ ਤੋਂ ਅੱਕ ਚੁੱਕੀ ਹੈ।
Published by:Ashish Sharma
First published:
Advertisement
Advertisement