Home /News /international /

ਕੈਨੇਡਾ ਤੋਂ ਬਾਅਦ ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਵੀ ਲੱਗੀ ਭਾਰਤੀ ਅਧਿਕਾਰੀਆਂ ਦੇ ਦਾਖਿਲ ਹੋਣ ਤੇ ਰੋਕ

ਕੈਨੇਡਾ ਤੋਂ ਬਾਅਦ ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਵੀ ਲੱਗੀ ਭਾਰਤੀ ਅਧਿਕਾਰੀਆਂ ਦੇ ਦਾਖਿਲ ਹੋਣ ਤੇ ਰੋਕ

ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਵੀ ਲੱਗੀ ਭਾਰਤੀ ਅਧਿਕਾਰੀਆਂ ਦੇ ਦਾਖਿਲ ਹੋਣ ਤੇ ਰੋਕ

ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਵੀ ਲੱਗੀ ਭਾਰਤੀ ਅਧਿਕਾਰੀਆਂ ਦੇ ਦਾਖਿਲ ਹੋਣ ਤੇ ਰੋਕ

 • Share this:

  ਕੈਨੇਡਾ 'ਚ ਗੁਰਦੁਆਰਾ ਕਮੇਟੀਆਂ ਵੱਲੋਂ ਭਾਰਤੀ ਸਫ਼ੀਰਾਂ 'ਤੇ ਗੁਰਦੁਆਰਿਆਂ ਅੰਦਰ ਦਾਖਲ ਹੋਣੋਂ ਰੋਕਣ ਲਈ ਲਾਈ ਗਈ ਪਾਬੰਦੀ ਦੇ ਕੁਝ ਦਿਨਾਂ ਬਾਅਦ ਇੰਗਲੈਂਡ ਤੋਂ ਵੀ ਇਹੋ ਜਿਹੇ ਐਲਾਨਾਂ ਦੀ ਭਿਣਕ ਪੈਣ ਲੱਗੀ ਐ। ਇੰਗਲੈਂਡ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਹਵਾਲਾ ਦਿੱਤੈ ਕਿ ਉਹਰ ਇੰਗਲੈਂਡ ਦੇ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਦਖਲਅੰਦਾਜ਼ੀ ਅਤੇ ਸਿੱਖ ਵਿਰੋਧੀ ਗਤੀਵਿਧੀਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਨੇ। ਲਿਹਾਜ਼ਾ 100 ਤੋਂ ਵੱਧ ਗੁਰਦੁਆਰਿਆਂ ਵਿੱਚ ਇਹ ਪਾਬੰਦੀ ਲਾਗੂ ਕੀਤੀ ਜਾ ਸਕਦੀ ਐ..


  ਇੰਗਲੈਂਡ ਵਿੱਚ ਮਨੁੱਖੀ ਹੱਕਾਂ ਦੇ ਕਾਰਕੁਨਾਂ ਦੀ ਮੰਨੀਏ ਤਾਂ ਇਸ ਪਾਬੰਦੀ ਪਿੱਛੇ ਦੋ ਵੱਡੇ ਕਾਰਨ ਨੇ ਪਹਿਲਾਂ 1984 ਦੇ ਅਪਰੇਸ਼ਨ ਬਲਿਊ ਸਟਾਰ ਵੇਲੇ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਹਮਲੇ ਵਿੱਚ ਭਾਰਤੀ ਅਧਿਕਾਰੀਆਂ ਦੀ ਭੂਮਿਕਾ ਅਤੇ ਦੂਜਾ। ਪਿਛਲੇ ਕੁਝ ਸਾਲਾਂ ਵਿੱਚ ਵਿਦੇਸ਼ੀ ਸਿੱਖਾਂ ਖਾਸ ਕਰਕੇ ਬ੍ਰਿਟੇਨ ਦੇ ਸਿੱਖਾਂ ਦੇ ਹੱਕਾਂ ਦਾ ਭਾਰਤ ਵਿੱਚ ਹੋਇਆ ਘਾਣ... ਸੂਤਰਾਂ ਦੀ ਮੰਨੀਏ ਤਾਂ ਟਾਰਗੇਟ ਕਿਲਿੰਗਜ਼ ਮਾਮਲੇ ਵਿੱਚ ਗ੍ਰਿਫ਼ਤਾਰ ਬ੍ਰਿਟਿਸ਼ ਮੂਲ ਦੇ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਭਾਰਤੀ ਸਫ਼ੀਰਾਂ ਉਤੇ ਪਾਬੰਦੀ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ।


  ਪਹਿਲਾਂ ਆਸਟਰੇਲੀਆਂ, ਫੇਰ ਕੈਨੇਡਾ ਤੇ ਹੁਣ ਇੰਗਲੈਂਡ ਭਾਰਤੀ ਸਫ਼ੀਰਾਂ ਦੇ ਗੁਰਦੁਆਰਿਆਂ ਅੰਦਰ ਦਾਖਲੇ 'ਤੇ ਪਾਬੰਦੀ ਦੀਆਂ ਖ਼ਬਰਾਂ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਆਪਣੀ ਪ੍ਰਤੀਕਿਰਿਆ ਜਤਾਈ ਐ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਬੰਦੀ ਨੂੰ ਮੰਦਭਾਗਾ ਦੱਸਿਆ ਜਦੋਂ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਗੁਰੂ ਘਰ ਸਭ ਦੇ ਸਾਂਝੇ ਹਨ ਤੇ ਕਿਸੇ ਨੂੰ ਵੀ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ।


  ਇੰਗਲੈਂਡ ਦੀਆਂ ਮੋਹਰੀ ਸਿੱਖ ਜਥੇਬੰਦੀਆਂ ਦਾ ਅਧਾਰ ਨਾ ਸਿਰਫ਼ ਯੂਕੇ ਬਲਕਿ ਯੂਰਪ ਤੱਕ ਫੈਲਿਆ ਹੋਇਐ। ਜਥੇਬੰਦੀਆਂ ਦੀ ਕੋਸ਼ਿਸ਼ ਐ ਕਿ ਇੰਗਲੈਂਡ ਤੋਂ ਬਾਅਦ ਯੂਰਪੀਅਨ ਮੁਲਕਾਂ ਵਿੱਚ ਵੀ ਇਹ ਪਾਬੰਦੀ ਲਾਗੂ ਕਰਵਾਈ ਜਾਏ। ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਨਿੱਜਤਾ ਦਾ ਹਵਾਲਾ ਦਿੰਦਿਆਂ ਕਿਹੈ ਕਿ ਜਦੋਂ ਆਸਟਰੇਲੀਆ ਅਤੇ ਕੈਨੇਡਾ ਵਿੱਚ ਭਾਰਤੀ ਸਫ਼ੀਰਾਂ ਨੂੰ ਗੁਰਦੁਆਰਿਆਂ ਵਿੱਚ ਵੜਨ ਤੋਂ ਰੋਕਿਆ ਜਾ ਸਕਦੈ ਤਾਂ ਫਿਰ ਇੰਗਲੈਂਡ ਵਿੱਚ ਕਿਉਂ ਨਹੀਂ।

  First published:

  Tags: Ban, Canada, England, Gurudwaras, Indian officials