Home /News /international /

ਬੰਗਲਾਦੇਸ਼ 'ਚ 220 ਰੁ. ਕਿਲੋ ਹੋਇਆ ਪਿਆਜ਼, ਪ੍ਰਧਾਨ ਮੰਤਰੀ ਹਸੀਨਾ ਨੇ ਖਾਣਾ ਕੀਤਾ ਬੰਦ...

ਬੰਗਲਾਦੇਸ਼ 'ਚ 220 ਰੁ. ਕਿਲੋ ਹੋਇਆ ਪਿਆਜ਼, ਪ੍ਰਧਾਨ ਮੰਤਰੀ ਹਸੀਨਾ ਨੇ ਖਾਣਾ ਕੀਤਾ ਬੰਦ...

 • Share this:

  ਬੰਗਲਾਦੇਸ਼ ਵਿਚ ਪਿਆਜ਼ ਦੀ ਕੀਮਤ ਇਕ ਰਿਕਾਰਡ ਉੱਚੇ ਪੱਧਰ 'ਤੇ ਪਹੁੰਚਣ ਤੋਂ ਬਾਅਦ, ਸਰਕਾਰ ਨੇ ਹਵਾਈ ਜਹਾਜ਼ ਦੁਆਰਾ ਪਿਆਜ਼ ਦੀ ਦਰਾਮਦ ਕਰਨ ਦਾ ਤੁਰੰਤ ਫੈਸਲਾ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨਮੰਤਰੀ ਸ਼ੇਖ ਹਸੀਨਾ ਨੇ ਆਪਣੀ ਭੋਜਨ ਸੂਚੀ ਵਿਚੋਂ ਪਿਆਜ਼ ਹਟਾ ਦਿੱਤੇ ਸਨ।


  ਭਾਰਤ ਤੋਂ ਨਿਰਯਾਤ ਰੋਕਣ ਤੋਂ ਬਾਅਦ, ਇਸਦੇ ਗੁਆਂਢੀ ਦੇਸ਼ਾਂ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨ ਤੇ ਪਹੁੰਚ ਗਈਆਂ। ਭਾਰਤ ਵਿੱਚ ਭਾਰੀ ਮੌਨਸੂਨ ਦੀ ਬਾਰਸ਼ ਕਾਰਨ ਪਿਆਜ਼ ਦੀ ਫਸਲ ਦਾ ਨੁਕਸਾਨ ਹੋਇਆ ਜਿਸ ਕਾਰਨ ਉਤਪਾਦਨ ਵਿੱਚ ਕਮੀ ਆਈ ਹੈ। ਪਿਆਜ਼ ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਖਾਣ ਪੀਣ ਦਾ ਇਕ ਮਹੱਤਵਪੂਰਣ ਹਿੱਸਾ ਹੈ ਅਤੇ ਇਹ ਇਕ ਰਾਜਨੀਤਿਕ ਤੌਰ ਤੇ ਵੀ ਸੰਵੇਦਨਸ਼ੀਲ ਭੋਜਨ ਉਤਪਾਦ ਹੈ।

  ਇਹ ਹੈ ਇਕ ਕਿੱਲੋ ਦੀ ਕੀਮਤ -


  ਬੰਗਲਾਦੇਸ਼ ਵਿਚ ਇਕ ਕਿਲੋ ਪਿਆਜ਼ ਦੀ ਕੀਮਤ ਆਮ ਤੌਰ 'ਤੇ 30 ਰੁਪਏ (ਲਗਭਗ 25 ਰੁਪਏ ਕਿਲੋਗ੍ਰਾਮ) ਹੁੰਦੀ ਹੈ, ਪਰ ਭਾਰਤ ਤੋਂ ਨਿਰਯਾਤ ਰੁਕਣ ਅਤੇ ਉਪਲਬਧਤਾ ਘਟਣ ਤੋਂ ਬਾਅਦ, ਪਿਆਜ਼ ਦੀ ਕੀਮਤ ਤੇਜ਼ੀ ਨਾਲ ਵਧ ਕੇ 260 ਰੁਪਏ ਕਿੱਲੋ ਹੋ ਗਈ ਹੈ।


  ਬੰਗਲਾਦੇਸ਼ ਦੀ ਪ੍ਰਧਾਨਮੰਤਰੀ ਸ਼ੇਖ ਹਸੀਨਾ ਦੇ ਉਪ ਪ੍ਰੈਸ ਸਕੱਤਰ ਹਸਨ ਜ਼ਾਹਿਦ ਤੁਸ਼ਾਰ ਨੇ ਏਐਫਪੀ ਨੂੰ ਦੱਸਿਆ ਕਿ ਹਵਾਈ ਜਹਾਜ਼ਾਂ ਰਾਹੀਂ ਪਿਆਜ਼ ਮੰਗਵਾਇਆ ਜਾ ਰਿਹਾ ਹੈ। ਦੂਜੇ ਪਾਸੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸਨੇ ਆਪਣੇ ਭੋਜਨ ਵਿੱਚ ਪਿਆਜ਼ ਦੀ ਵਰਤੋਂ ਬੰਦ ਕਰ ਦਿੱਤੀ ਹੈ। ”ਉਨ੍ਹਾਂ ਕਿਹਾ ਕਿ  ਢਾਕਾ (Dhaka) ਵਿੱਚ ਪ੍ਰਧਾਨ ਮੰਤਰੀ ਦੀ ਰਿਹਾਇਸ਼‘ ਤੇ ਪਿਆਜ਼ ਕਿਸੇ ਵੀ ਭੋਜਨ ਵਿੱਚ ਨਹੀਂ ਵਰਤੀ ਜਾ ਰਹੀ। "

  ਇਨ੍ਹਾਂ ਦੇਸ਼ਾਂ ਤੋਂ ਪਿਆਜ਼ ਮੰਗਵਾਇਆ ਜਾ ਰਿਹਾ ਹੈ


  ਸਥਾਨਕ ਮੀਡੀਆ ਦੇ ਅਨੁਸਾਰ, ਪਿਆਜ਼ ਦੀਆਂ ਬਹੁਤ ਸਾਰੀਆਂ ਖੇਪ ਐਤਵਾਰ ਨੂੰ ਚਿਤਗੰਵ ਸ਼ਹਿਰ ਦੇ ਪ੍ਰਮੁੱਖ ਬੰਦਰਗਾਹਾਂ ਤੇ ਪਹੁੰਚੀਆਂ ਹਨ। ਜਨਤਕ ਰੋਹ ਦੇ ਮੱਦੇਨਜ਼ਰ ਮਿਆਂਮਾਰ(Myanmar), ਤੁਰਕੀ(Turkey), ਚੀਨ (China) ਅਤੇ ਮਿਸਰ(Egypt)  ਤੋਂ ਪਿਆਜ਼ ਦੀ ਦਰਾਮਦ ਕੀਤੀ ਗਈ ਹੈ। ਬੰਗਲਾਦੇਸ਼ ਦੀ ਕਾਰੋਬਾਰੀ ਕਾਰਪੋਰੇਸ਼ਨ ਵੀ ਰਾਜਧਾਨੀ ਵਿਖੇ ਪਿਆਜ 45 ਟਕਾ ਪ੍ਰਤੀ ਕਿਲੋ ਦੀ ਕੀਮਤ ਉੱਤੇ ਵਿਕਰੀ ਕਰ ਰਿਹਾ ਹੈ।

  First published:

  Tags: Bangladesh, Onion price, Prime Minister