ਢਾਕਾ: ਬੰਗਲਾਦੇਸ਼ 'ਚ ਹਿੰਦੂਆਂ 'ਤੇ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਦੇਸ਼ ਦੇ ਨਰੈਲ ਜ਼ਿਲ੍ਹੇ ਵਿੱਚ ਇੱਕ ਹਿੰਦੂ ਲੜਕੇ ਦੀ ਸੋਸ਼ਲ ਮੀਡੀਆ ਪੋਸਟ ਤੋਂ ਨਾਰਾਜ਼ ਇਸਲਾਮਿਕ ਸੰਗਠਨਾਂ ਦੀ ਭੀੜ ਨੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਘਰਾਂ ਅਤੇ ਮੰਦਰਾਂ ਵਿੱਚ ਭੰਨਤੋੜ ਕੀਤੀ ਹੈ। ਪੁਲਿਸ ਮੁਤਾਬਕ ਹਿੰਸਾ ਜ਼ਿਲ੍ਹੇ ਦੇ ਦਿਘੋਲੀਆ ਪਿੰਡ ਵਿੱਚ ਸ਼ੁੱਕਰਵਾਰ ਸ਼ਾਮ ਦੀ ਨਮਾਜ਼ ਤੋਂ ਬਾਅਦ ਹੋਈ। ਹਿੰਸਾ ਦੌਰਾਨ ਇੱਕ ਹਿੰਦੂ ਪਰਿਵਾਰ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ।
ਭੜਕੀ ਭੀੜ ਨੂੰ ਦੇਖਦਿਆਂ ਪੁਲਿਸ ਨੇ ਹਵਾ ਵਿੱਚ ਗੋਲੀ ਵੀ ਚਲਾਈ। ਥਾਣਾ ਮੁਖੀ ਹਰਨ ਚੰਦਰ ਪਾਲ ਨੇ ਦੱਸਿਆ ਕਿ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਹਵਾ ਵਿੱਚ ਗੋਲੀ ਵੀ ਚਲਾਈ। ਹਾਲਾਂਕਿ, ਉਦੋਂ ਤੱਕ ਕੱਟੜਪੰਥੀਆਂ ਦੁਆਰਾ ਬਹੁਤ ਜ਼ਿਆਦਾ ਹਿੰਸਾ ਕੀਤੀ ਜਾ ਚੁੱਕੀ ਸੀ।
ਫੇਸਬੁੱਕ ਪੋਸਟ ਨੂੰ ਲੈ ਕੇ ਭੜਕੀ ਹਿੰਸਾ
ਪੁਲਿਸ ਅਧਿਕਾਰੀਆਂ ਮੁਤਾਬਕ ਇਕ ਹਿੰਦੂ ਬੱਚੇ ਨੇ ਫੇਸਬੁੱਕ 'ਤੇ ਕੁਝ ਅਜਿਹਾ ਲਿਖਿਆ ਸੀ, ਜਿਸ ਨਾਲ ਮੁਸਲਿਮ ਭਾਈਚਾਰੇ ਵਿਚ ਗੁੱਸਾ ਸੀ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਮਸਜਿਦ 'ਚੋਂ ਨਿਕਲੀ ਭੀੜ ਨੇ ਹਿੰਦੂ ਬਸਤੀ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਇੱਕ ਹਿੰਦੂ ਮੰਦਰ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਨੇ ਇਲਾਕੇ 'ਚ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤਾ ਹੈ। ਹਾਲਾਂਕਿ, ਹੁਣ ਤੱਕ ਭੜਕੀ ਭੀੜ ਵਿੱਚ ਸ਼ਾਮਲ ਇੱਕ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਢਾਕਾ ਵਿੱਚ ਹੋਈ ਸੀ ਹਿੰਸਾ
ਇਸ ਸਾਲ ਮਾਰਚ ਵਿੱਚ ਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀ ਇਸਕਾਨ ਮੰਦਰ ਨੂੰ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਸੀ। ਢਾਕਾ ਦੇ ਕੱਟੜਪੰਥੀ ਨੇਤਾ ਹਾਜੀ ਸੈਫੁੱਲਾ ਦੀ ਅਗਵਾਈ ਵਾਲੀ ਭੀੜ ਨੇ 'ਨਾਰਾ-ਏ-ਤਕਬੀਰ' ਦੇ ਨਾਅਰੇ ਲਾਉਂਦੇ ਹੋਏ ਮੰਦਰ ਵਿਚ ਦੇਵੀ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ। ਇਸ ਦੇ ਨਾਲ ਹੀ ਪ੍ਰਭੂਪਾਦ ਦੀ ਮੂਰਤੀ ਨੂੰ ਵੀ ਅੱਗ ਲਗਾ ਦਿੱਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Bangladesh, Crime, Facebook, Hindu