ਸੜਕ 'ਤੇ ਪਲਟਿਆ ਬੀਅਰ ਦੀਆਂ ਬੋਤਲਾਂ ਦਾ ਟਰੱਕ, ਲੋਕ ਲੁੱਟ ਕੇ ਲੈ ਗਏ ਘਰ


Updated: January 24, 2019, 1:51 PM IST
ਸੜਕ 'ਤੇ ਪਲਟਿਆ ਬੀਅਰ ਦੀਆਂ ਬੋਤਲਾਂ ਦਾ ਟਰੱਕ, ਲੋਕ ਲੁੱਟ ਕੇ ਲੈ ਗਏ ਘਰ
ਸੜਕ 'ਤੇ ਪਲਟਿਆ ਬੀਅਰ ਦੀਆਂ ਬੋਤਲਾਂ ਦਾ ਟਰੱਕ, ਲੋਕ ਲੁੱਟ ਕੇ ਲੈ ਗਏ ਘਰ

Updated: January 24, 2019, 1:51 PM IST
ਬੈਂਕਾੱਕ ਵਿੱਚ ਉਦੋਂ ਲੋਕਾਂ ਨੂੰ ਮੌਜਾਂ ਲੱਗ ਗਈਆਂ ਜਦੋਂ ਥਾਈਲੈਂਡ ਵਿਖੇ ਸੜਕ ਤੇ ਬੀਅਰ ਦੀਆਂ ਬੋਤਲਾਂ ਦਾ ਟਰੱਕ ਪਲਟ ਗਿਆ। ਟਰੱਕ ਪਲਟਣ ਨਾਲ 80 ਹਜਾਰ ਬੀਅਰ ਦੇ ਕੈਨ ਸੜਕ ਤੇ ਖਿਲਰ ਗਏ ਤੇ ਲੋਕਾਂ ਨੇ ਇਹ ਸਾਰੇ ਕੈਨ ਇਕੱਠੇ ਕਰ ਲਏ ਤੇ ਖੂਬ ਖੁਸ਼ ਨਜ਼ਰ ਆਏ। ਇਨ੍ਹਾਂ ਵਿੱਚ ਉਹ ਵੀ ਲੋਕ ਸਨ ਜੋ ਅਧਿਕਾਰੀਆਂ ਨਾਲ ਮਿਲ ਕੇ ਸੜਕ ਨੂੰ ਸਾਫ਼ ਵੀ ਕਰ ਰਹੇ ਸਨ ਤੇ ਕਈ ਬੀਅਰ ਦੇ ਕੈਨਾਂ ਨੂੰ ਲੁੱਟ ਮੌਜਾਂ ਕਰ ਰਹੇ ਸਨ।

ਉੱਧਰ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰਦਿਆਂ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਸਦੇ ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਸੜਕ ਤੇ ਖਿਲਰੇ ਬੀਅਰ ਦੇ ਕੈਨਾਂ ਨੂੰ  ਲੁੱਟ ਕੇ ਲੈ ਗਏ ਹਨ ਤੇ ਅੱਗੇ ਵੇਚ ਚੁੱਕੇ ਹਨ ਉਨ੍ਹਾਂ ਖਿਲਾਫ਼ ਵੀ ਕਾਰਵਾਈ ਹੋਵੇਗਾ। ਕੰਪਨੀ ਨੇ ਦਾਅਵਾ ਕੀਤਾ ਕਿ ਟਰੱਕ ਵਿੱਚ 84,600 ਬੀਅਰ ਦੇ ਕੈਨ ਸਨ ਜਿਨ੍ਹਾਂ ਦੀ ਕੀਮਤ 48,600 ਪੌਂਡ (ਕਰੀਬ 45 ਲੱਖ ਰੁਪਏ) ਸੀ।
First published: January 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...