ਕੋਰੋਨਾ ਦੇ ਦੌਰ ਵਿਚ ਇਨ੍ਹਾਂ 3 ਅਰਬਪਤੀਆਂ ਨੇ ਕੀਤੀ ਜ਼ਬਰਦਸਤ ਕਮਾਈ, ਇਸ ਸਾਲ 8.6 ਲੱਖ ਕਰੋੜ ਵਧੀ ਦੌਲਤ

ਕੋਰੋਨਾ ਦੇ ਦੌਰ ਵਿਚ ਇਨ੍ਹਾਂ 3 ਅਰਬਪਤੀਆਂ ਨੇ ਕੀਤੀ ਜ਼ਬਰਦਸਤ ਕਮਾਈ, ਇਸ ਸਾਲ 8.6 ਲੱਖ ..

 • Share this:
  ਕੋਰੋਨਾਵਾਇਰਸ ਦੁਨੀਆਂ ਦੀ ਬਹੁਤੀ ਆਬਾਦੀ ਅਤੇ ਕਾਰੋਬਾਰ ਲਈ ਮੁਸੀਬਤ ਖੜ੍ਹੀ ਕਰ ਰਿਹਾ ਹੈ, ਪਰ ਇਸ ਦੌਰਾਨ ਕੁਝ ਅਜੀਹੇ ਅਰਬਪਤੀ ਹਨ ਜਿਨ੍ਹਾਂ ਦੀ ਸੰਪਤੀ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ। ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਅਤੇ ਐਮਾਜ਼ਾਨ ਦੇ ਸੰਸਥਾਪਕ ਜੈੱਫ ਬੇਜੋਸ, ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਅਤੇ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸੰਸਥਾਪਕ ਐਲਨ ਮਸਕ ਦੀ ਦੌਲਤ ਵਧੀ ਹੈ। ਇਸ ਸਾਲ ਬੇਜੋਸ, ਜ਼ੁਕਰਬਰਗ ਅਤੇ ਮਸਕ ਨੇ ਕੁਲ ਮਿਲਾ ਕੇ 8.6 ਲੱਖ ਕਰੋੜ ਰੁਪਏ, ਮਤਲਬ 115 ਅਰਬ ਡਾਲਰ ਦੀ ਕਮਾਈ ਕੀਤੀ ਹੈ।

  ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ, ਇਸ ਸਾਲ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੀ ਦੌਲਤ ਵਿੱਚ ਸਭ ਤੋਂ ਵੱਧ 4.97 ਲੱਖ ਕਰੋੜ ਰੁਪਏ ਜਾਂ $ 63.6 ਅਰਬ ਡਾਲਰ ਦਾ ਵਾਧਾ ਹੋਇਆ ਹੈ। ਕੋਰੋਨਾ ਵਾਇਰਸ ਕਾਰਨ ਆਨਲਾਈਨ ਖਰੀਦਦਾਰੀ ਦੇ ਵੱਧ ਰਹੇ ਰੁਝਾਨ ਕਾਰਨ ਬੇਜੋਸ ਦੀ ਦੌਲਤ ਵਿੱਚ ਭਾਰੀ ਵਾਧਾ ਹੋਇਆ ਹੈ।

  ਇਕ ਦਿਨ ਵਿਚ, ਐਮਾਜ਼ਾਨ ਦੇ ਮੁੱਖੀ ਬੇਜ਼ੋਸ ਦੀ ਕੁਲ ਦੌਲਤ ਵਿਚ 97,500 ਕਰੋੜ ਰੁਪਏ (13 ਅਰਬ ਡਾਲਰ) ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ, ਬੇਜ਼ੋਸ ਦੀ ਕੁਲ ਦੌਲਤ 200 ਅਰਬ ਡਾਲਰ ਨੂੰ ਪਾਰ ਕਰ ਗਈ ਹੈ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੀ ਦੌਲਤ ਵੀ ਵਧੀ ਹੈ। ਇਸ ਸਾਲ ਜ਼ੁਕਰਬਰਗ ਦੀ ਜਾਇਦਾਦ ਵਿਚ 68,250 ਕਰੋੜ ਰੁਪਏ ਯਾਨੀ 9.1 ਅਰਬ ਡਾਲਰ ਦਾ ਵਾਧਾ ਹੋਇਆ ਹੈ।

  ਉਸੇ ਸਮੇਂ, ਮਾਈਕਰੋਸੌਫਟ ਦੇ ਸੰਸਥਾਪਕ ਬਿਲ ਗੇਟਸ ਦੀ ਦੌਲਤ ਵਿਚ $ 4.08 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਟੇਸਲਾ ਦੇ ਸੰਸਥਾਪਕ ਐਲਨ ਮਸਕ ਦੀ ਜਾਇਦਾਦ ਵਿੱਚ 3.15 ਲੱਖ ਕਰੋੜ ਰੁਪਏ ਜਾਂ 42.1 ਅਰਬ ਡਾਲਰ ਦਾ ਵਾਧਾ ਹੋਇਆ ਹੈ।
  Published by:Gurwinder Singh
  First published:
  Advertisement
  Advertisement