'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ', ਇਹ ਦੋਹਾ ਅਕਸਰ ਅਜਿਹੇ ਸਮੇਂ ਵਿਚ ਵਰਤਿਆ ਜਾਂਦਾ ਹੈ ਜਦੋਂ ਕਿਸੇ ਦੀ ਜਾਨ ਵੱਡੇ ਸੰਕਟ ਦੇ ਬਾਵਜੂਦ ਬਚ ਜਾਵੇ। ਇਹ ਵੀਡੀਓ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ।
ਇਹ ਵੀਡੀਓ ਟਵਿੱਟਰ @maxrrrod ਉਤੇ ਸ਼ੇਅਰ ਕੀਤੀ ਗਈ ਹੈ। ਆਪਣੇ ਹੀ ਘਰ 'ਚ ਬੇਫਿਕਰ ਹੋ ਕੇ ਘੁੰਮ ਰਹੀ ਔਰਤ ਤੋਂ ਇਕ ਕਦਮ ਦੀ ਦੂਰੀ 'ਤੇ ਅਚਾਨਕ ਇਕ ਵੱਡਾ ਪੱਥਰ ਘਰ ਦੇ ਅੰਦਰ ਆ ਵੜਿਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਕੁਝ ਦੇਰ ਤੱਕ ਕੋਈ ਸਮਝ ਨਹੀਂ ਸਕਿਆ ਕਿ ਇਹ ਸਭ ਕਿਵੇਂ ਅਤੇ ਕੀ ਹੋਇਆ। ਬਸ ਇੰਨਾ ਸਮਝਿਆ ਗਿਆ ਕਿ ਜੇ ਔਰਤ ਇੱਕ ਕਦਮ ਵੀ ਅੱਗੇ ਵਧਦੀ ਤਾਂ ਉਸ ਦੀ ਮੌਤ ਤੈਅ ਸੀ। ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ।
A massive boulder smashed through a home in Palolo Valley almost hitting the owner inside. @KHONnews #news#breakingnews#hawaii#khon2news pic.twitter.com/KGoVLXeaDJ
— Max Rodriguez (@maxrrrod) January 30, 2023
ਮਾਮਲਾ ਅਮਰੀਕਾ ਦੇ ਹਵਾਈ ਦਾ ਹੈ। ਜਿੱਥੇ ਸਾਸਾਕੀ ਪਰਿਵਾਰ ਦੇ ਚਾਰ ਮੈਂਬਰ ਨਵੇਂ ਘਰ ਵਿੱਚ ਸ਼ਿਫਟ ਹੋ ਗਏ। ਪਰ ਹੁਣ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਪਾ ਰਹੇ ਹਨ। ਇਸ ਦਾ ਕਾਰਨ ਬੀਤੀ ਰਾਤ ਕਰੀਬ 11.45 ਵਜੇ ਘਰ ਉਤੇ ਵੱਡਾ ਪੱਥਰ ਡਿੱਗਣਾ ਦੱਸਿਆ ਗਿਆ ਹੈ। ਜਿਸ ਦੀ ਲੰਬਾਈ ਅਤੇ ਚੌੜਾਈ ਕਰੀਬ ਪੰਜ ਫੁੱਟ ਦੱਸੀ ਜਾ ਰਹੀ ਹੈ।
ਜਦੋਂ ਘਰ 'ਚ ਪੱਥਰ ਵੱਜਿਆ ਤਾਂ ਘਰ 'ਚ ਮੌਜੂਦ ਲੋਕਾਂ ਦੇ ਸਾਹ ਰੁਕ ਗਏ। ਔਰਤ ਦੇ ਘਰ 'ਚ ਡਿੱਗਿਆ ਪੱਥਰ ਕੰਧ ਨੂੰ ਤੋੜ ਕੇ ਘਰ ਦੇ ਅੰਦਰ ਵੜ ਗਿਆ ਅਤੇ ਬੈੱਡਰੂਮ 'ਚੋਂ ਲੰਘ ਕੇ ਸਿੱਧਾ ਲਿਵਿੰਗ ਰੂਮ 'ਚ ਪਹੁੰਚ ਗਿਆ। ਜਿਸ ਸਮੇਂ ਪੱਥਰ ਨੇ ਲਿਵਿੰਗ ਰੂਮ ਦੇ ਖੇਤਰ ਨੂੰ ਤਬਾਹ ਕਰ ਦਿੱਤਾ, ਉਸੇ ਸਮੇਂ ਔਰਤ ਲਿਵਿੰਗ ਰੂਮ ਵਿੱਚ ਮੌਜੂਦ ਸੋਫੇ 'ਤੇ ਬੈਠਣ ਲਈ ਅੱਗੇ ਵਧ ਰਹੀ ਸੀ। ਪਰ ਪੱਥਰ ਦੇ ਅੰਦਰ ਦਾਖਲ ਹੋਣ ਤੋਂ ਇੱਕ ਕਦਮ ਪਹਿਲਾਂ ਉਹ ਰੁਕ ਗਈ।
ਹਾਦਸੇ ਦਾ ਸਾਰਾ ਦ੍ਰਿਸ਼ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਿਆ। ਜਿਸ 'ਚ ਤੁਸੀਂ ਦੇਖੋਂਗੇ ਕਿ ਕੈਰੋਲਿਨ ਸਾਸਾਕੀ ਨਾਂ ਦੀ ਔਰਤ ਦੀ ਜਾਨ ਤਾਂ ਕਿਸਮਤ ਨਾਲ ਬਚ ਗਈ ਸੀ। ਘਟਨਾ ਤੋਂ ਬਾਅਦ ਕੈਰੋਲਿਨ ਸਾਸਾਕੀ ਨੇ ਮੀਡੀਆ ਨੂੰ ਦੱਸਿਆ ਕਿ ਕਿਵੇਂ ਇਕ ਉੱਚੀ ਆਵਾਜ਼ ਆਈ ਅਤੇ ਪੱਥਰ ਉਸ ਦੇ ਸਾਹਮਣੇ ਤੋਂ ਲੰਘਿਆ। ਜਿਸ ਦਾ ਉਨ੍ਹਾਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ।
ਉਹ ਅੱਗੇ ਕਹਿੰਦੀ ਹੈ- 'ਮੈਂ ਇਹ ਨਹੀਂ ਦੇਖਿਆ। ਜੋ ਮੈਂ ਸੁਣਿਆ ਉਹ ਭਿਆਨਕ ਸੀ ਅਤੇ ਫਿਰ ਹਰ ਕੋਈ ਮੈਨੂੰ ਪੁੱਛ ਰਿਹਾ ਸੀ ਕਿ ਕੀ ਮੈਂ ਠੀਕ ਹਾਂ, ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਵਾਈ 'ਚ ਭਾਰੀ ਮੀਂਹ ਕਾਰਨ ਪੱਥਰ ਹੇਠਾਂ ਸਾਸਾਕੀ ਪਰਿਵਾਰ ਦੇ ਘਰ 'ਚ ਆ ਵੜਿਆ। ਵੀਡੀਓ ਨੂੰ 28 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Ajab Gajab, Ajab Gajab News