HOME » NEWS » World

ਜਾਣੋ ਬਿਲ ਗੇਟਸ ਨੇ ਕਿਉਂ ਕਿਹਾ ਕਿ ‘ਸਿੰਥੈਟਿਕ ਬੀਫ’ ਨੂੰ ਅਪਣਾਉਣਾ ਚਾਹੀਦਾ ਹੈ

News18 Punjabi | News18 Punjab
Updated: February 26, 2021, 12:48 PM IST
share image
ਜਾਣੋ ਬਿਲ ਗੇਟਸ ਨੇ ਕਿਉਂ ਕਿਹਾ ਕਿ ‘ਸਿੰਥੈਟਿਕ ਬੀਫ’ ਨੂੰ ਅਪਣਾਉਣਾ ਚਾਹੀਦਾ ਹੈ

  • Share this:
  • Facebook share img
  • Twitter share img
  • Linkedin share img
ਮਾਈਕ੍ਰੋਸਾੱਫਟ (Microsoft) ਦੇ ਸਹਿ-ਸੰਸਥਾਪਕ ਬਿਲ ਗੇਟਸ (Bill Gates) ਨੇ ਇੱਕ ਕਿਤਾਬ ਲਿਖੀ ਹੈ 'How to Avoid a Climate Disaster'। ਇਸ ਕਿਤਾਬ ਦੇ ਜ਼ਰੀਏ ਉਨ੍ਹਾਂ ਨੇ ਜਲਵਾਯੂ ਤਬਦੀਲੀ (Climate Change) ਨਾਲ ਜੁੜੀਆਂ ਕਈ ਗੱਲਾਂ ਲਿਖੀਆਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਜਲਵਾਯੂ ਵਿੱਚ ਤਬਦੀਲੀ ਲਿਆਉਣ ਵਾਲੀ ਗਰੀਨ ਹਾਊਸ ਗੈਸ ਦੇ ਫੈਲਣ ਨੂੰ ਕਿਵੇਂ ਪੂਰੀ ਤਰਾਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪ੍ਰੋਟੀਨ ਦੀ ਸਮੱਸਿਆ ਬਾਰੇ ਵੀ ਕਿਹਾ ਹੈ ਕਿ ਵਿਸ਼ਵ ਦੇ ਅਮੀਰ ਦੇਸ਼ਾਂ ਨੂੰ ਸਿੰਥੈਟਿਕ ਬੀਫ ਨੂੰ ਅਪਣਾਉਣਾ ਚਾਹੀਦਾ ਹੈ।

ਆਪਣੀ ਕਿਤਾਬ ਵਿੱਚ, ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਗੈਸ ਦੇ ਨਿਕਾਸ ਵਿੱਚ ਕਮੀ ਜਾਂ ਇਸ ਤੋਂ ਬਚਣ ਵਿੱਚ ਇਨੋਵੇਸ਼ਨ ਵੱਡੀ ਭੂਮਿਕਾ ਅਦਾ ਕਰੇਗੀ। ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਇਨੋਵੇਸ਼ਨ ਦੇ ਜ਼ਰੀਏ ਸਾਰੇ ਦੇਸ਼ ਘੱਟ ਕੀਮਤ 'ਤੇ ਇਹ ਕੰਮ ਕਰਨ ਦੇ ਸਮਰੱਥ ਹੋਣਗੇ। ਨਾਲ ਹੀ ਇਹ ਰਾਜਨੀਤਿਕ ਤੌਰ 'ਤੇ ਵੀ ਸੰਭਵ ਹੋ ਸਕੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੀ ਕਿਤਾਬ ਦੇ ਅੰਤ ਵਿੱਚ ਉਨ੍ਹਾਂ ਤਰੀਕਿਆਂ ਦੀ ਇੱਕ ਲੰਬੀ ਸੂਚੀ ਸ਼ਾਮਿਲ ਕੀਤੀ ਹੈ ਜਿਸ ਦੁਆਰਾ ਦੇਸ਼, ਖੋਜ ਅਤੇ ਵਿਕਾਸ ਵਿੱਚ ਵਧੇਰੇ ਖ਼ਰਚ ਕਰ ਸਕਦੇ ਹਨ।

ਕੀ ਹੈ 'ਸਿੰਥੈਟਿਕ ਬੀਫ' (synthetic meat/beaf)?
ਮਾਸਾਹਾਰੀ ਖ਼ੁਰਾਕ ਬਾਰੇ ਗੇਟਸ ਨੇ ਕਿਹਾ, 'ਮੇਰੇ ਖ਼ਿਆਲ ਵਿੱਚ ਅਮੀਰ ਦੇਸ਼ਾਂ ਨੂੰ 100 ਪ੍ਰਤੀਸ਼ਤ ਸਿੰਥੈਟਿਕ ਬੀਫ ਵੱਲ ਵਧਣਾ ਚਾਹੀਦਾ ਹੈ। ਤੁਸੀਂ ਬਦਲੇ ਹੋਏ ਸਵਾਦ ਦੇ ਆਦੀ ਹੋ ਜਾਉਗੇ ਅਤੇ ਉਹ ਦਾਅਵਾ ਕਰ ਰਹੇ ਹਨ ਕਿ ਸਮੇਂ ਦੇ ਨਾਲ ਇਸ ਦਾ ਸੁਆਦ ਬਿਹਤਰ ਹੁੰਦਾ ਜਾਵੇਗਾ। ਦਰਅਸਲ, ਸਿੰਥੈਟਿਕ ਬੀਫ ਨੂੰ ਲੈਬ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਲ੍ਚਰਡ ਮੀਟ ਵੀ ਕਿਹਾ ਜਾਂਦਾ ਹੈ। ਲੈਬ ਵਿੱਚ ਇਸ ਨੂੰ ਸੈਲਸ ਦੀ ਸਹਾਇਤਾ ਨਾਲ ਤਿਆਰ ਕੀਤਾ ਜਾਂਦਾ ਹੈ।

ਜੇ ਸੈਲੂਲਰ ਸੰਰਚਨਾ ਨੂੰ ਦੇਖਿਆ ਤਾਂ ਇਹ ਆਮ ਮੀਟ ਵਰਗਾ ਹੀ ਹੈ ਪਰ ਇਹ ਜਾਨਵਰ ਤੋਂ ਨਹੀਂ ਲਿਆ ਜਾਂਦਾ। ਇਸ ਨੂੰ ਨਿਊਟ੍ਰੀਐਂਟਸ ਸੀਰਮ ਵਿੱਚ ਮਾਸਪੇਸ਼ੀ / ਮਸਲਜ਼ ਸੈੱਲਾਂ ਨੂੰ ਵਧਾ ਕੇ ਤਿਆਰ ਕੀਤਾ ਜਾਂਦਾ ਹੈ। ਨਾਲ ਹੀ ਮਸਲਜ਼ ਦੀ ਤਰਾਂ ਦਿੱਖਣ ਵਾਲੇ ਫਾਇਬਰਸ ਵਿੱਚ ਬਦਲ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਸਿੰਥੈਟਿਕ ਬੀਫ ਦੀ ਮਦਦ ਨਾਲ ਜਾਨਵਰਾਂ 'ਤੇ ਹੋਣ ਵਾਲੀ ਬੇਰਹਿਮੀ 'ਤੇ ਕਾਬੂ ਪਾਇਆ ਜਾਵੇਗਾ। ਨਾਲ ਹੀ ਇਹ ਵਧੇਰੇ ਪ੍ਰਭਾਵਸ਼ਾਲੀ, ਸਿਹਤਮੰਦ, ਸੁਰੱਖਿਅਤ ਹੋਵੇਗਾ। ਲੈਬ ਵਿੱਚ ਤਿਆਰ ਹੋਣ ਕਰਕੇ, ਵਿਗਿਆਨੀ ਸਿਹਤਮੰਦ ਫ਼ੈਟ, ਵਿਟਾਮਿਨ ਜਾਂ ਟੀਕੇ ਨਾਲ ਇਸ ਨੂੰ ਬਿਹਤਰ ਬਣਾ ਸਕਦੇ ਹਨ।
Published by: Anuradha Shukla
First published: February 26, 2021, 12:48 PM IST
ਹੋਰ ਪੜ੍ਹੋ
ਅਗਲੀ ਖ਼ਬਰ