ਯੂਕਰੇਨ ਅਤੇ ਰੂਸ ਵਿਚਕਾਰ ਜੰਗ ਛਿੜ ਚੁੱਕੀ ਹੈ। ਜਿਸ ਬਾਰੇ ਨਵੇਂ-ਨਵੇਂ ਤੱਥ ਸਾਹਮਣੇ ਆ ਰਹੇ ਹਨ। ਬਲਾਕਚੈਨ ਐਨਾਲਿਟਿਕਸ ਫਰਮ ਦੇ ਦੁਆਰਾ ਪੇਸ਼ ਕੀਤੇ ਗਏ ਨਵੇਂ ਡਾਟੇ ਦੇ ਅਨੁਸਾਰ ਬੀਤੇ ਵੀਰਵਾਰ ਨੂੰ 12 ਘੰਟਿਆਂ ਵਿੱਚ 4 ਲੱਖ ਬਿੱਟ ਕੁਆਇਨ ਯੂਕਰੇਨ ਫੌਜ ਨੂੰ ਦਾਨ ਵਜੋਂ ਮਿਲੇ ਹਨ। ਜਾਣਕਾਰੀ ਅਨੁਸਾਰ ਇਹ ਬਿੱਟ ਕੁਆਇਨ ਯੂਕਰੇਨ ਦੀ ਗੈਰ-ਸਰਕਾਰੀ ਸੰਸਥਾ ਵੱਲੋਂ ਯੂਕਰੇਨ ਦੀ ਫੌਜ ਦੀ ਸਹਾਇਤਾ ਲਈ ਦਿੱਤੇ ਗਏ ਹਨ।
ਇਲਿਪਟਿਕ ਦੀ ਰਿਪੋਰਟ ਅਨੁਸਾਰ, ਯੂਕਰੇਨੀ ਐਨਜੀਓਜ਼ ਅਤੇ ਸਵੈਸੇਵੀ ਸਮੂਹਾਂ ਵਿੱਚ ਯੂਕਰੇਨੀ ਸੁਰੱਖਿਆ ਬਲਾਂ ਲਈ ਦਾਨ ਦਾ ਹੜ੍ਹ ਆ ਗਿਆ ਹੈ। ਇਹ ਸੰਸਥਾਵਾਂ ਸੈਂਕੜੇ ਹਜ਼ਾਰਾਂ ਡਾਲਰਾਂ ਵਿੱਚ ਯੂਕਰੇਨੀ ਫੌਜ ਨੂੰ ਦਾਨ ਕਰ ਰਹੀਆਂ ਹਨ। ਇਨ੍ਹਾਂ ਪੈਸਿਆ ਨੂੰ ਰੂਸੀ ਹਮਲੇ ਨੂੰ ਰੋਕਣ ਲਈ ਵਰਤਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦਾਨ ਕੀਤੀ ਗਈ ਕ੍ਰਿਪਟੋ ਕਰੰਸੀ ਦੀ ਵਰਤੋਂ ਵੱਖ ਵੱਖ ਕੰਮਾਂ ਲਈ ਹੋ ਰਹੀ ਹੈ।
ਇਸ ਦੀ ਮੁੱਖ ਤੌਰ ਉੱਤੇ ਵਰਤੋਂ ਯੂਕਰੇਨੀ ਫੌਜਾਂ ਨੂੰ ਹਥਿਆਰ, ਡਾਕਟਰੀ ਸਹਾਇਤਾ, ਡਰੋਨ ਅਤੇ ਲੋੜੀਦੀਆਂ ਚੀਜਾਂ ਮੁਹੱਈਆ ਕਰਵਾਉਣ ਲਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੂਸੀ ਜਾਸੂਸਾ ਨੂੰ ਪਛਾਨਣ ਲਈ ਤਿਆਰ ਕੀਤੀ ਜਾ ਰਹੀ ਇੱਕ ਐਪ ਲਈ ਵੀ ਇਸ ਫੰਡਿਗ ਦੀ ਵਰਤੋਂ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਲ 2014 ਵਿੱਚ ਰੂਸ ਪੱਖੀ ਯੂਕਰੇਨ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੂੰ ਬੇਦਖ਼ਲ ਕਰਨ ਤੋਂ ਬਾਅਦ ਸਵੈਸੇਵੀ ਸਮੂਹਾਂ ਨੇ ਵਾਧੂ ਸਰੋਤਾਂ ਤੇ ਮਨੁੱਖੀ ਸ਼ਕਤੀ ਦੀ ਪੇਸ਼ਕਸ਼ ਕਰਕੇ ਯੂਕਰੇਨ ਦੀ ਫੌਜ ਦੇ ਕੰਮ ਨੂੰ ਪਿਛਲੇ ਲੰਮੇ ਸਮੇਂ ਤੋਂ ਵਧਾਇਆ ਹੈ।
ਯੂਕਰੇਨ ਫੌਜਾਂ ਨੂੰ ਦਾਨ ਕਰ ਰਹੀਆਂ ਸਵੈਸੇਵੀ ਇਹ ਸੰਸਥਾਵਾਂ ਬੈਂਕਾਂ ਰਾਹੀਂ ਜਾਂ ਭੁਗਤਾਨ ਐਪਾਂ ਰਾਹੀਂ ਨਿੱਜੀ ਤੌਰ ਤੇ ਲੋਕਾਂ ਤੋਂ ਫੰਡ ਇਕੱਠਾ ਕਰ ਰਹੀਆਂ ਹਨ। ਜਿੰਨਾਂ ਵਿੱਚੋਂ ਬਿਟਕੋਇਨ ਵਰਗੀਆਂ ਕ੍ਰਿਪਟੋਕਰੰਸੀਆਂ ਵਧੇਰੇ ਪ੍ਰਸਿੱਧ ਹੋ ਗਈਆਂ ਹਨ। ਇਲਿਪਟਿਕ ਦੀ ਰਿਪੋਰਟ ਅਨੁਸਾਰ ਸਵੈਸੇਵੀ ਸਮੂਹਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੇ ਸਮੂਹਿਕ ਤੌਰ ਉੱਤੇ ਇੱਕ ਮਿਲੀਅਨ ਤੋਂ ਵੱਧ ਕ੍ਰਿਪਟੋ ਕਰੰਸੀ ਇਕੱਠੀ ਕੀਤੀ ਹੈ।
ਰੂਸ ਦੇ ਹਮਲੇ ਤੋਂ ਬਾਅਦ ਕ੍ਰਿਪਟੋ ਕਰੰਸੀ ਪਹਿਲਾਂ ਨਾਲੋਂ ਵੀ ਵੱਧ ਇਕੱਠੀ ਹੋ ਰਹੀ ਹੈ। ਇ ਸਦੇ ਨਾਲ ਹੀ ਦੱਸ ਦੇਈਏ ਕਿ ਯੂਕਰੇਨੀ ਸਾਈਬਰ ਅਲਾਇੰਸ ਦੇ ਇੱਕ ਹੋਰ ਸਮੂਹ ਨੇ ਪਿਛਲੇ ਸਾਲ ਵਿੱਚ ਬਿਟਕੋਇਨ, ਲਾਈਟਕੋਇਨ, ਈਥਰ ਅਤੇ ਸਟੇਬਲਕੋਇਨਾਂ ਦੇ ਮਿਸ਼ਰਣ ਦੀ ਲਗਭਗ ਇੱਕ ਲੱਖ ਦੇ ਕਰੀਬ ਕ੍ਰਿਪਟੋ ਕਰੰਸੀ ਇਕੱਠੀ ਕੀਤੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bitcoin, Russia, Russia Ukraine crisis, Russia-Ukraine News, Ukraine