Home /News /international /

11 ਦਿਨ ਪਹਿਲਾਂ ਲਾਪਤਾ ਹੋਏ ਭਾਰਤੀ ਪਰਿਵਾਰ ਦੇ ਆਖਰੀ ਮੈਂਬਰ ਦੀ ਲਾਸ਼ ਮਿਲੀ

11 ਦਿਨ ਪਹਿਲਾਂ ਲਾਪਤਾ ਹੋਏ ਭਾਰਤੀ ਪਰਿਵਾਰ ਦੇ ਆਖਰੀ ਮੈਂਬਰ ਦੀ ਲਾਸ਼ ਮਿਲੀ

 • Share this:

  ਕੈਲੀਫੋਰਨੀਆ ਵਿੱਚ ਲਾਪਤਾ ਭਾਰਤੀ ਪਰਿਵਾਰ ਦੇ ਆਖਰੀ ਮੈਂਬਰ ਦੀ ਲਾਸ਼ ਮਿਲ ਗਈ ਹੈ। 11 ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਦੀ ਇੱਕ ਨਦੀ 'ਚ ਇਸ ਪਰਿਵਾਰ ਦੀ ਕਾਰ ਡਿੱਗ ਗਈ ਸੀ। ਉਦੋਂ ਤੋਂ ਹੀ ਇਸ ਪਰਿਵਾਰ ਦੀ ਤਲਾਸ਼ ਜਾਰੀ ਸੀ।


  ਸੈਂਟਾ ਕਲਾਰੀਤਾ ਦਾ ਰਹਿਣ ਵਾਲਾ ਥੋਤਾਪਿਲੀ ਪਰਿਵਾਰ ਅਪ੍ਰੈਲ ਦੀ ਸ਼ੁਰੂਆਤ ਵਿੱਚ ਛੁੱਟੀਆਂ ਮਨਾਉਣ ਹੋਂਡਾ ਪਾਇਲਟ 'ਚ ਸਵਾਰ ਰੇਡਵੁੱਡ ਕੋਸਟ ਹਾਈਵੇਅ ਤੋਂ ਗੁਜ਼ਰ ਰਿਹਾ ਸੀ ਅਤੇ ਉਸੇ ਦੌਰਾਨ ਉਹ ਲਾਪਤਾ ਹੋ ਗਿਆ ਸੀ। ਉਹਨਾਂ ਦੇ ਲਾਪਤਾ ਹੋਣ ਦੇ ਦੌਰਾਨ ਖ਼ਬਰਾਂ ਆਈਆਂ ਇੱਕ ਵਾਹਨ ਉੱਤਰੀ ਕੈਲੀਫੋਰਨੀਆ ਵਿੱਚ 'ਐਲ ਨਦੀ' 'ਚ ਡਿੱਗ ਗਿਆ ਹੈ। ਬਚਾਅ ਟੀਮ ਨੇ ਕੱਲ 12 ਸਾਲਾਂ ਸਿਧਾਂਤ ਥੋਤਾਪਿਲੀ ਦੀ ਲਾਸ਼ ਲੱਭ ਲਈ।


  ਮੇਨਡੋਸਿਨੋ ਕਾਉਂਟੀ ਸ਼ੈਰਿਫ ਦੇ ਦਫਤਰ ਵੱਲੋਂ ਕਿਹਾ ਗਿਆ ਕਿ ਨਦੀ ਦੀ ਤਲਛੱਟ ਵਿੱਚ ਉਹਨਾਂ ਦੀ ਗੱਡੀ ਫੱਸ ਗਈ ਸੀ ਜਿਸ ਵਿੱਚ 41 ਸਾਲਾਂ ਸੰਦੀਪ ਥੋਤਾਪਿਲੀ ਅਤੇ 9 ਸਾਲਾਂ ਸਾਂਚੀ ਫਸੇ ਹੋਏ ਮਿਲੇ ਸਨ ਤੇ ਉਸ ਸਮੇਂ ਉਹਨਾਂ ਦੀ ਮੌਤ ਹੋ ਚੁੱਕੀ ਸੀ।


  ਸ਼ੁਕਰਵਾਰ ਨੂੰ ਨਦੀ ਦੇ ਇੱਕ ਹੋਰ ਇਲਾਕੇ 'ਚੋਂ ਇੱਕ ਮਹਿਲਾ ਦੀ ਲਾਸ਼ ਮਿਲੀ ਸੀ। ਉਸਦੀ ਪਹਿਚਾਣ 38 ਸਾਲਾਂ ਸੌਮਿਆ ਥੋਤਾਪਿਲੀ ਦੇ ਰੂਪ 'ਚ ਹੋਈ ਹੈ। ਅਧਿਕਾਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਥੋਤਾਪਿਲੀ ਦਾ ਹੀ ਸੀ।

  First published:

  Tags: California, Dead, India, Indian, Missing