Home /News /international /

Nigeria Bomb Blast: ਨਾਈਜੀਰੀਆ ਵਿਖੇ ਬੰਬ ਧਮਾਕੇ 'ਚ 50 ਤੋਂ ਵੱਧ ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

Nigeria Bomb Blast: ਨਾਈਜੀਰੀਆ ਵਿਖੇ ਬੰਬ ਧਮਾਕੇ 'ਚ 50 ਤੋਂ ਵੱਧ ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

ਇਹ ਘਟਨਾ ਉੱਤਰੀ ਮੱਧ ਨਾਈਜੀਰੀਆ ਦੇ ਨਸਾਰਾਵਾ ਅਤੇ ਬੇਨੂ ਰਾਜਾਂ ਵਿਚਕਾਰ ਮੰਗਲਵਾਰ ਰਾਤ ਨੂੰ ਵਾਪਰੀ।

ਇਹ ਘਟਨਾ ਉੱਤਰੀ ਮੱਧ ਨਾਈਜੀਰੀਆ ਦੇ ਨਸਾਰਾਵਾ ਅਤੇ ਬੇਨੂ ਰਾਜਾਂ ਵਿਚਕਾਰ ਮੰਗਲਵਾਰ ਰਾਤ ਨੂੰ ਵਾਪਰੀ।

Bomb Blast in Nigeria: ਆਜੜੀਆਂ ਅਤੇ ਕਿਸਾਨਾਂ ਵਿਚਾਲੇ ਹੋਏ ਟਕਰਾਅ ਕਾਰਨ ਹਿੰਸਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਬੰਬ ਧਮਾਕੇ ਵਿਚ 27 ਚਰਵਾਹਿਆਂ ਦੀ ਮੌਤ ਹੋ ਗਈ ਸੀ। ਪਰ ਰਾਇਟਰਜ਼ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੰਬ ਧਮਾਕੇ ਵਿਚ 54 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: 50 killed in Bomb Blast in Nigeria: ਮੱਧ ਨਾਈਜੀਰੀਆ 'ਚ ਹੋਏ ਬੰਬ ਧਮਾਕੇ 'ਚ 50 ਤੋਂ ਵੱਧ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਇਹ ਖੇਤਰ ਪਹਿਲਾਂ ਹੀ ਨਸਲੀ ਅਤੇ ਧਾਰਮਿਕ ਤਣਾਅ ਲਈ ਜਾਣਿਆ ਜਾਂਦਾ ਹੈ। ਇਹ ਘਟਨਾ ਉੱਤਰੀ ਮੱਧ ਨਾਈਜੀਰੀਆ ਦੇ ਨਸਾਰਾਵਾ ਅਤੇ ਬੇਨੂ ਰਾਜਾਂ ਵਿਚਕਾਰ ਮੰਗਲਵਾਰ ਰਾਤ ਨੂੰ ਵਾਪਰੀ। ਰਾਇਟਰਜ਼ ਅਨੁਸਾਰ, ਮੱਧ ਬੈਲਟ ਵਜੋਂ ਜਾਣੇ ਜਾਂਦੇ ਮੱਧ ਨਾਈਜੀਰੀਆ ਵਿੱਚ ਨਸਲੀ ਬਦਲੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਆਜੜੀਆਂ ਅਤੇ ਕਿਸਾਨਾਂ ਵਿਚਾਲੇ ਹੋਏ ਟਕਰਾਅ ਕਾਰਨ ਹਿੰਸਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਬੰਬ ਧਮਾਕੇ ਵਿਚ 27 ਚਰਵਾਹਿਆਂ ਦੀ ਮੌਤ ਹੋ ਗਈ ਸੀ। ਪਰ ਰਾਇਟਰਜ਼ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੰਬ ਧਮਾਕੇ ਵਿਚ 54 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਅਜੇ ਵਧ ਸਕਦੀ ਹੈ।

ਕਈ ਲੋਕ ਜ਼ਿੰਦਾ ਸੜ ਗਏ

ਘਟਨਾ ਬਾਰੇ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਬ ਧਮਾਕੇ ਵਿੱਚ ਕੌਣ ਸ਼ਾਮਲ ਹੈ। ਸੁਰੱਖਿਆ ਏਜੰਸੀਆਂ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਅਧਿਕਾਰੀ ਘਟਨਾ ਤੋਂ ਬਾਅਦ ਸਥਾਨਕ ਪੱਧਰ 'ਤੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਇਲਾਕੇ 'ਚ ਬੰਬ ਧਮਾਕਾ ਹੋਇਆ ਹੈ, ਉਸ ਇਲਾਕੇ ਤੋਂ ਹਮੇਸ਼ਾ ਹਿੰਸਾ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਬਹੁਤ ਦਰਦਨਾਕ ਸੀ। ਇਸ ਵਿਚ ਕਈ ਲੋਕ ਜ਼ਿੰਦਾ ਸੜ ਗਏ ਸਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਫਿਲਹਾਲ ਸੁਰੱਖਿਆ ਏਜੰਸੀਆਂ ਬੰਬ ਧਮਾਕੇ ਦੀ ਜਾਂਚ 'ਚ ਜੁਟੀਆਂ ਹੋਈਆਂ ਹਨ।

Published by:Krishan Sharma
First published:

Tags: Blast, Crime news, World news