Home /News /international /

ਬੌਸ ਨੇ ਨਹੀਂ ਦਿੱਤੀ ਪ੍ਰਮੋਸ਼ਨ, ਗੁੱਸੇ 'ਚ ਮੁਲਾਜ਼ਮ ਨੇ ਪਤਨੀ ਤੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ

ਬੌਸ ਨੇ ਨਹੀਂ ਦਿੱਤੀ ਪ੍ਰਮੋਸ਼ਨ, ਗੁੱਸੇ 'ਚ ਮੁਲਾਜ਼ਮ ਨੇ ਪਤਨੀ ਤੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ

ਬੌਸ ਨੇ ਨਹੀਂ ਦਿੱਤੀ ਪ੍ਰਮੋਸ਼ਨ, ਗੁੱਸੇ 'ਚ ਮੁਲਾਜ਼ਮ ਨੇ ਪਤਨੀ ਤੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ

ਬੌਸ ਨੇ ਨਹੀਂ ਦਿੱਤੀ ਪ੍ਰਮੋਸ਼ਨ, ਗੁੱਸੇ 'ਚ ਮੁਲਾਜ਼ਮ ਨੇ ਪਤਨੀ ਤੇ ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ

Man Wiped Out Boss' Family After Promotion Rejection: ਚੀਨ ਵਿੱਚ ਫੈਂਗ ਲੂ ਨਾਮ ਦੇ ਇੱਕ 58 ਸਾਲਾ ਵਿਅਕਤੀ ਨੇ ਆਪਣੇ 50 ਸਾਲਾ ਬੌਸ ਅਤੇ ਉਸਦੇ ਪਰਿਵਾਰ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਕਿਉਂਕਿ ਉਸਨੇ ਨੌਕਰੀ ਵਿੱਚ ਪ੍ਰਮੋਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

 • Share this:

  ਸਾਰਾ ਸਾਲ ਮਿਹਨਤ ਕਰਨ ਤੋਂ ਬਾਅਦ ਇੱਕ ਨੌਕਰੀਪੇਸ਼ਾ ਵਿਅਕਤੀ ਨੂੰ ਚੰਗੀ ਤਨਖਾਹ ਵਾਧੇ ਅਤੇ ਤਰੱਕੀ ਦੀ ਆਸ ਹੁੰਦੀ ਹੈ। ਅਜਿਹੇ 'ਚ ਜੇਕਰ ਉਸ ਨੂੰ ਉਮੀਦ ਮੁਤਾਬਕ ਚੀਜ਼ਾਂ ਨਹੀਂ ਮਿਲਦੀਆਂ ਤਾਂ ਕੁਝ ਦਿਨਾਂ ਤੱਕ ਉਸ ਦੀ ਨਾਰਾਜ਼ਗੀ ਦੇਖਣ ਨੂੰ ਮਿਲਦੀ ਹੈ। ਪਰ ਚੀਨ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।

  ਚੀਨ ਵਿੱਚ ਫੈਂਗ ਲੂ ਨਾਮ ਦੇ ਇੱਕ 58 ਸਾਲਾ ਵਿਅਕਤੀ ਨੇ ਆਪਣੇ 50 ਸਾਲਾ ਬੌਸ ਅਤੇ ਉਸਦੇ ਪਰਿਵਾਰ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਕਿਉਂਕਿ ਉਸਨੇ ਨੌਕਰੀ ਵਿੱਚ ਪ੍ਰਮੋਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਕਤਲ ਦਾ ਕਾਰਨ ਸੁਣ ਕੇ ਦੰਗ ਰਹਿ ਗਏ।

  ਤਰੱਕੀ ਨਹੀਂ ਮਿਲੀ ਤਾਂ ਕਰ ਦਿੱਤਾ ਕਤਲ

  ਇਹ ਕਹਾਣੀ ਚੀਨ ਦੇ ਰਹਿਣ ਵਾਲੇ 58 ਸਾਲਾ ਫੈਂਗ ਲੂ ਦੀ ਹੈ। ਉਸ ਨੂੰ ਸਾਨ ਫਰਾਂਸਿਸਕੋ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸਨ ਫੈਮਿਲੀ ਦੀ ਹੱਤਿਆ ਦਾ ਦੋਸ਼ ਹੈ। 2014 ਵਿੱਚ, ਸਨ ਪਰਿਵਾਰ ਦਾ ਮੁਖੀ, 50 ਸਾਲਾ ਮਾਓਏ, ਉਸਦੀ 49 ਸਾਲਾ ਪਤਨੀ ਮੇਕਸੀ, 9 ਸਾਲਾ ਧੀ ਟਿਮੋਥੀ ਅਤੇ 7 ਸਾਲਾ ਪੁੱਤਰ ਟਾਈਟਸ ਵੱਖ-ਵੱਖ ਬੈੱਡਰੂਮਾਂ ਵਿੱਚ ਮ੍ਰਿਤਕ ਮਿਲੇ ਸਨ। ਉਨ੍ਹਾਂ ਦੇ ਸਿਰ ਵਿੱਚ ਸਿੱਧੀ ਗੋਲੀ ਮਾਰੀ ਗਈ ਸੀ। ਮਾਓਏ ਦਫ਼ਤਰ ਵਿੱਚ ਫੈਂਗ ਲੂ ਦਾ ਬੌਸ ਹੁੰਦਾ ਸੀ। ਹਿਊਸਟਨ ਕ੍ਰੋਨਿਕਲ ਦੇ ਅਨੁਸਾਰ, ਲੂ ਨੂੰ ਉਸਦੇ ਬੌਸ ਦੁਆਰਾ ਤਰੱਕੀ ਲਈ ਸਿਫਾਰਸ਼ ਨਹੀਂ ਕੀਤੀ ਗਈ ਸੀ। ਇਸ ਗੱਲ ਨੂੰ ਲੈ ਕੇ ਉਹ ਆਪਣੇ ਬੌਸ ਤੋਂ ਬਹੁਤ ਨਾਰਾਜ਼ ਸੀ।


  ਇੰਟਰਵਿਊ 'ਚ ਲੂ ਨੇ ਦੱਸਿਆ ਕਿ ਉਹ ਕਿਸੇ ਹੋਰ ਵਿਭਾਗ 'ਚ ਟਰਾਂਸਫਰ ਚਾਹੁੰਦਾ ਸੀ ਅਤੇ ਇਸ ਬਾਰੇ ਬੌਸ ਨੂੰ ਵੀ ਦੱਸਿਆ ਸੀ। ਜਦੋਂ ਲੂ ਨੂੰ ਪਤਾ ਲੱਗਿਆ ਕਿ ਬੌਸ ਨੇ ਉਸਦੀ ਸਿਫ਼ਾਰਸ਼ ਕਰਨ ਦੀ ਬਜਾਏ, ਉਸਦੇ ਬਾਰੇ ਕੁਝ ਬੁਰਾ ਕਿਹਾ ਹੈ। ਇਸ ਕਾਰਨ ਲੋਕਾਂ ਦਾ ਵਿਹਾਰ ਉਸ ਪ੍ਰਤੀ ਬਦਲ ਗਿਆ ਅਤੇ ਉਸ ਦਾ ਸਤਿਕਾਰ ਵੀ ਘੱਟ ਗਿਆ। ਇਸ ਘਟਨਾ ਤੋਂ ਬਾਅਦ ਮਾਓਏ ਦੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਹੈ। ਹਾਲਾਂਕਿ ਲੂ ਨੇ ਕਦੇ ਨਹੀਂ ਮੰਨਿਆ ਕਿ ਉਸਨੇ ਕਤਲ ਕੀਤਾ ਹੈ। 8 ਸਾਲਾਂ ਦੀ ਜਾਂਚ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ, ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਲੂ 'ਤੇ ਅਜੇ ਤੱਕ ਜੁਰਮ ਸਾਬਤ ਨਹੀਂ ਹੋਇਆ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਕਤਲ ਉਸ ਨੇ ਹੀ ਕੀਤਾ ਹੈ।

  Published by:Ashish Sharma
  First published:

  Tags: Boss, China, Crime news, Employees, Murder