ਕੈਂਸਰ ਪੀੜਤ 4 ਸਾਲਾ ਬੱਚੇ ਨੇ ਸਾਂਤਾ ਨੂੰ ਲਿਖਿਆ ਖਤ, ਪੜ੍ਹ ਕੇ ਭਰ ਆਈਆਂ ਮਾਂ ਦੀਆਂ ਅੱਖਾਂ


Updated: December 26, 2018, 5:29 PM IST
ਕੈਂਸਰ ਪੀੜਤ 4 ਸਾਲਾ ਬੱਚੇ ਨੇ ਸਾਂਤਾ ਨੂੰ ਲਿਖਿਆ ਖਤ, ਪੜ੍ਹ ਕੇ ਭਰ ਆਈਆਂ ਮਾਂ ਦੀਆਂ ਅੱਖਾਂ

Updated: December 26, 2018, 5:29 PM IST
ਇਹ ਪਹਿਲਾ ਸਾਲ ਹੈ ਜਦੋਂ ਜੈਕ ਓਲਿਵਰ ਇੰਨਾ ਵੱਡਾ ਹੋ ਗਿਆ ਹੈ ਕਿ ਉਸ ਨੇ ਸਾਂਤਾ ਕਲਾਜ ਨੂੰ ਖਤ ਲਿਖਿਆ ਹੈ। ਜੈਕ ਦੀ ਮਾਂ ਹਨਾ ਜਦੋਂ ਪੱਤਰ ਲਿਖਣ ਵਿਚ ਇਸ ਦੀ ਮਦਦ ਕਰਨ ਲਈ ਬੈਠੀ ਤਾਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਨੰਨ੍ਹੇ ਜੈਕ ਨੇ ਲਿਖਿਆ ਸੀ, ਡੀਅਰ ਸਾਂਤਾ, ਮੈਨੂੰ ਆਸ ਹੈ ਕਿ ਤੁਸੀਂ ਠੀਕ ਹੋ, ਮੰਮੀ ਨੇ ਮੈਨੂੰ ਆਖਿਆ ਹੈ ਕਿ ਮੈਂ ਤੈਨੂੰ ਦੱਸਾਂ ਕਿ ਮੈਂ ਬੜਾ ਬੀਬਾ ਲੜਕਾਂ ਹਾਂ। ਇਸ ਲਈ ਕੀ ਤੁਸੀਂ ਮੇਰੇ ਲਈ ਇਨ੍ਹਾਂ ਚੀਜਾਂ ਨੂੰ ਲਿਆ ਸਕਦੇ ਹੋਏ- 1-ਡਈਨਾਸੋਰ, 2 PAW Patrol ਤੇ ਇਕ ਘੂੰਗਰਾਲੇ ਵਾਲ।

ਜੈਕ ਦੀ ਘੂੰਗਰਾਲੇ ਵਾਲਾਂ ਦੀ ਮੰਗ ਸੁਣ ਕੇ ਮਾਂ ਦੀਆਂ ਅੱਖਾਂ ਭਰ ਆਈਆਂ। ਦਰਅਸਲ, ਚਾਰ ਸਾਲ ਦਾ ਜੈਕ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ। ਜੈਕ ਦੀ ਕੀਮੋਥ੍ਰੈਪੀ ਚੱਲ ਰਹੀ ਹੈ। ਜਿਸ ਦਿਨ ਜੈਕ ਨੇ ਆਪਣੇ ਤਿੰਨ ਸਾਲਾ ਭਰਾ ਲੀਓ ਨਾਲ ਕ੍ਰਿਸਮਿਸ ਟ੍ਰੀ ਨੂੰ ਸਜਾਉਣਾ ਸ਼ੁਰੂ ਕੀਤਾ, ਉਸ ਤੋਂ ਅਗਲੇ ਹੀ ਦਿਨ ਉਸ ਦੇ ਵਾਲ ਡਿੱਗਣੇ ਸ਼ੁਰੂ ਹੋ ਗਏ। ਜੈਕ ਦੀ ਮਾਂ ਦੱਸਦੀ ਹੈ ਕਿ ਜੈਕ ਨੇ ਕਦੇ ਉਸ ਬਾਰੇ ਸ਼ਿਕਾਇਤ ਨਹੀਂ ਕੀਤੀ। ਇੰਨੀ ਛੋਟੀ ਉਮਰ ਵਿਚ ਵੀ ਉਸ ਨੂੰ ਕੀਮੋਥ੍ਰੈਪੀ ਵਿਚੋਂ ਲੰਘਣਾ ਪੈ ਰਿਹਾ ਹੈ। ਮਈ ਵਿਚ ਜੈਕ ਦੀ ਪਹਿਲੀ ਕੀਮੋ ਕੀਤੀ ਗਈ ਸੀ।

ਸ਼ਿਕਾਇਤ ਕਰਨ ਦੀ ਥਾਂ ਜੈਕ ਸੁਪਰਹੀਰੋ ਤੇ PAW Patrol ਨਾਲ ਖੇਡਣ ਤੇ ਕ੍ਰਿਸਮਿਸ ਕਾਰਡ ਬਣਾਉਣਾ ਪਸੰਦ ਕਰਦਾ ਹੈ। ਹਨਾ ਨੇ ਦੱਸਿਆ ਕਿ ਜਦੋਂ ਕੀਮੋ ਤੋਂ ਬਾਅਦ ਪਹਿਲੀ ਵਾਰ ਜੈਕ ਦੇ ਵਾਲ ਡਿੱਗਣੇ ਸ਼ੁਰੂ ਹੋਏ ਤਾਂ ਉਸ ਨੇ ਸਵਾਲ ਕੀਤਾ ਕਿ, ਕੀ ਉਹ ਕੁੱਤਾ ਹੈ, ਕਿਉਂਕਿ ਉਹ ਉਸ ਵਾਂਗ ਦਿੱਸ ਰਿਹਾ ਹੈ। ਜਦੋਂ ਵਾਲ ਵਾਪਸ ਆਉਣੇ ਸ਼ੁਰੂ ਹੋਣ ਤਾਂ ਜੈਕ ਖੁਸ਼ ਹੋ ਗਿਆ। ਪਰ ਕੀਮੋ ਤੋਂ ਬਾਅਦ ਜਦੋਂ ਵਾਲ ਦੁਬਾਰਾ ਡਿੱਗਣੇ ਸ਼ੁਰੂ ਹੋਏ ਤਾਂ ਉਹ ਨਿਰਾਸ਼ ਹੋ ਗਿਆ। ਇਸ ਲਈ ਜੈਕ ਨੇ ਸਾਂਤਾ ਨੂੰ ਖਤ ਲਿਖਿਆ।
First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ