HOME » NEWS » World

ਸੁਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ਼ ਲੋਕਾਂ ਕੀਤਾ ਪ੍ਰਦਰਸ਼ਨ

News18 Punjab
Updated: December 28, 2018, 1:25 PM IST
share image
ਸੁਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ਼ ਲੋਕਾਂ ਕੀਤਾ ਪ੍ਰਦਰਸ਼ਨ
ਸੁਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ਼ ਲੋਕਾਂ ਕੀਤਾ ਪ੍ਰਦਰਸ਼ਨ

ਸੂਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੂਡਾਨ ਦੀ ਵਿਰੋਧੀ ਦੰਗੇ ਪੁਲਿਸ 'ਚ ਹੋਈ ਝੜਪ 'ਚ 19 ਲੋਕ ਮਾਰੇ ਗਏ ਹਨ। 

  • Share this:
  • Facebook share img
  • Twitter share img
  • Linkedin share img
ਸੂਡਾਨ 'ਚ ਰੋਟੀ ਦੀਆਂ ਕੀਮਤਾਂ 'ਚ ਹੋਏ ਵਾਧੇ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੂਡਾਨ ਦੀ ਵਿਰੋਧੀ ਦੰਗੇ ਪੁਲਿਸ 'ਚ ਹੋਈ ਝੜਪ 'ਚ 19 ਲੋਕ ਮਾਰੇ ਗਏ ਹਨ। ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਮਰਨੇ ਵਾਲਿਆਂ 'ਚ ਦੋ ਸੁਰੱਖਿਆ ਵੀ ਸ਼ਾਮਿਲ ਹਨ। ਦੱਸ ਦਈਏ ਕਿ ਸੂਡਾਨ 'ਚ ਭੁੱਖਮਰੀ ਇਕ ਵੱਡੀ ਸਮੱਸਿਆ ਹੈ। ਵੱਡੀ ਗਿਣਤੀ 'ਚ ਲੋਕ ਇਸ ਸਰਕਾਰੀ ਫੈਸਲੇ ਦੇ ਵਿਰੋਧ 'ਚ ਹਨ।

ਦੂਜੇ ਪਾਸੇ ਸਰਕਾਰੀ ਬੁਲਾਰੇ ਬੋਸ਼ਰਾ ਜੁੰਮਾ ਨੇ ਦੱਸਿਆ ਕਿ ਘਟਨਾਵਾਂ 'ਚ ਦੋ ਸੁਰੱਖਿਆਕਰਮੀਆਂ ਸਹਿਤ 19 ਲੋਕ ਮਾਰੇ ਗਏ ਹਨ। 219 ਲੋਕ ਜ਼ਖ਼ਮੀ ਹੋਏ ਹਨ । ਰੋਟੀ ਦੀ ਕੀਮਤ ਇਕ ਸੂਡਾਨੀ ਪੌਂਡ ਤੋਂ ਵਧਾ ਕੇ ਤਿੰਨ ਸੂਡਾਨੀ ਪੌਂਡ ਕਰਨ ਦੇ ਸਰਕਾਰੀ ਫੈਸਲੇ ਦਾ ਬੁੱਧਵਾਰ ਤੋਂ ਹੀ ਵਿਰੋਧ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਸੂਡਾਨ ਦੀ ਰਾਜਧਾਨੀ ਖਾਰਤੂਮ ਤੱਕ ਪਹੁੰਚ ਗਿਆ ਜਿੱਥੇ ਰਾਸ਼ਟਰਪਤੀ ਭਵਨ ਦੇ ਕੋਲ ਇਕੱਠੇ ਭੀੜ ਨੂੰ ਤੀਤਰ-ਬਿਤਰ ਕਰਨ ਲਈ ਵਿਰੋਧੀ ਦੰਗੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਇਸ 'ਚ ਸ਼ਹਿਰ ਦੇ ਸੰਸਦ ਮੁਬਾਰਕ ਅਲ ਨੂਰ ਨੇ ਅਪੀਲ ਕੀਤਾ ਸੀ ਕਿ ਪਰਦਰਸ਼ਨਕਾਰੀਆਂ ਦੇ ਖਿਲਾਫ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ।
First published: December 28, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading