HOME » NEWS » World

ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਬਾਰੇ ਆਪਣਾ ਫੈਸਲਾ ਬਦਲਿਆ, ਕੀਤਾ ਇਹ ਕੰਮ

News18 Punjabi | News18 Punjab
Updated: November 6, 2020, 3:41 PM IST
share image
ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਬਾਰੇ ਆਪਣਾ ਫੈਸਲਾ ਬਦਲਿਆ, ਕੀਤਾ ਇਹ ਕੰਮ
ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਬਾਰੇ ਆਪਣਾ ਫੈਸਲਾ ਬਦਲਿਆ, ਕੀਤਾ ਇਹ ਕੰਮ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਸਰਕਾਰ ਨੇ ਆਪਣੇ ਤਿੰਨ ਨਵੰਬਰ ਕਰਤਾਰਪੁਰ ਬਾਰੇ ਆਦੇਸ਼ ਵਿਚ ਤਬਦੀਲੀ ਕੀਤੀ। ਜਿਹੜੇ 9 ਮੁਸਲਮਾਨ ਮੈਂਬਰ ਪਹਿਲਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਨ ਲਈ ਨਿਯੁਕਤ ਕੀਤੇ ਗਏ ਸਨ, ਹੁਣ ਉਹ ਕਰਤਾਰਪੁਰ ਗੁਰਦੁਆਰੇ ਦੇ ਪ੍ਰਬੰਧਨ ਵਿਚ ਦਖਲ ਨਹੀਂ ਦੇਣਗੇ।

ਜ਼ਿਕਰਯੋਗ ਹੈ ਕਿ ਇਮਰਾਨ ਖਾਨ ਸਰਕਾਰ ਨੇ ਕਰਤਾਰਪੁਰ ਦੇ ਗੁਰੂਦਵਾਰਾ ਦਰਬਾਰ ਸਾਹਿਬ ਦਾ ਅਧਿਕਾਰਤ ਤੌਰ 'ਤੇ ਆਪਣਾ ਕਬਜ਼ਾ ਕੀਤਾ। ਪਾਕਿਸਤਾਨ ਦੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ (PSGPC) ਤੋਂ ਆਪਣਾ ਕਬਜ਼ਾ ਲੈ ਲਿਆ ਹੈ ਅਤੇ ਇਸ ਨੂੰ ਈਵੋਕੀਯੂ ਟਰੱਸਟ ਪ੍ਰਾਪਰਟੀ ਬੋਰਡ ETBP ਦੇ ਹਵਾਲੇ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੋਇਆ, ਜਦੋਂ ਪਾਕਿਸਤਾਨ ਦੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਦਰਬਾਰ ਸਾਹਿਬ ਦੇ ਪ੍ਰਬੰਧਕੀ ਅਧਿਕਾਰ ਗਵਾਏ ਹਨ। ਇਹ ਕਦਮ ਪਾਕਿਸਤਾਨ ਦੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ (PSGPC) ਵੱਲੋਂ 9 ਨਵੰਬਰ ਨੂੰ ਕਰਤਾਰਪੁਰ ਗੁਰੂਘਰ ਦੇ ਉਦਘਾਟਨ ਦੀ ਪਹਿਲੀ ਵਰ੍ਹੇਗੰਢ ਦੇ ਆਯੋਜਨ ਕਰਨ ਦੀ ਯੋਜਨਾ ਤੋਂ ਬਿਲਕੁਲ ਪਹਿਲਾ ਕੀਤਾ ਗਿਆ ਹੈ।

ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਪੀਐਸਜੀਪੀਸੀ ਤੋਂ ਆਪਣਾ ਕਬਜ਼ਾ ਲੈ ਲਿਆ ਹੈ ਅਤੇ ਇਸ ਨੂੰ ਈਵੋਕੀਯੂ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਹਵਾਲੇ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦਾ ਪੰਜਾਬ ਵਿੱਚ ਸਿਆਸੀ ਤੇ ਧਾਰਮਿਕ ਸੰਸਥਾਵਾਂ ਵਿਰੋਧ ਜਤਾ ਰਹੀਆਂ ਸਨ।
Published by: Sukhwinder Singh
First published: November 6, 2020, 3:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading