
ਔਰਤ ਦਾ ਦਾਅਵਾ- ਮੈਨੂੰ ਏਲੀਅਨ ਨਾਲ ਹੋਇਆ ਪਿਆਰ, UFO ‘ਚ ਕਰਵਾਈ ਦੁਨੀਆ ਦੀ ਸੈਰ (ਸੰਕੇਤਿਕ ਤਸਵੀਰ)
ਲੰਡਨ- ਹੁਣ ਤੱਕ ਬਹੁਤ ਸਾਰੀਆਂ ਕਹਾਣੀਆਂ ਦੂਜੀ ਦੁਨੀਆ ਦੇ ਅਰਥਾਤ ਏਲੀਅਨ (Extraterrestrial life) ਅਤੇ ਯੂਐੱਫਓਜ਼ ਦੇ ਲੋਕਾਂ ਬਾਰੇ ਸਾਹਮਣੇ ਆ ਚੁੱਕੀਆਂ ਹਨ। ਬਹੁਤ ਸਾਰੇ ਲੋਕਾਂ ਨੇ ਏਲੀਅਨ ਅਤੇ ਯੂਐਫਓ ਨੂੰ ਵੇਖਣ ਦਾ ਦਾਅਵਾ ਕੀਤਾ ਹੈ। ਏਲੀਅਨਅਤੇ ਯੂਐਫਓ ਦੇ ਵਿਗਿਆਨਕ ਅਧਾਰ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਇਸ ਦੌਰਾਨ ਇਕ ਬ੍ਰਿਟਿਸ਼ ਔਰਤ ਨੇ ਅਜੀਬ ਦਾਅਵੇ ਕੀਤੇ ਹਨ। ਏਬੀ ਬੇਲਾ ਦਾ ਕਹਿਣਾ ਹੈ ਕਿ ਦੂਜੀ ਦੁਨੀਆ ਦੇ ਕੁਝ ਹੋਰ ਲੋਕਾਂ ਨੇ ਉਸ ਨੂੰ ਯੂਐਫਓ ਵਿੱਚ ਅਗਵਾ ਕਰ ਲਿਆ ਸੀ। ਔਰਤ ਨੇ ਇਹ ਵੀ ਕਿਹਾ ਕਿ ਉਸਨੂੰ ਇੱਕ ਏਲੀਅਨ ਨਾਲ ਨਾਲ ਪਿਆਰ ਹੋ ਗਿਆ ਜੋ ਐਂਡਰੋਮੈਡਾ ਗਲੈਕਸੀ ਤੋਂ ਆਇਆ ਸੀ।
ਡੇਲੀ ਸਟਾਰ ਦੀ ਖ਼ਬਰ ਦੇ ਅਨੁਸਾਰ, ਏਬੀ ਬੇਲਾ ਦਾ ਦਾਅਵਾ ਹੈ ਕਿ ਏਲੀਅਨ ਉਸ ਨੂੰ ਉਸ ਸਮੇਂ ਤੋਂ ਉਸਦੇ ਬੈਡਰੂਮ ਤੋਂ ਲੈ ਕੇ ਜਾਂਦੇ ਰਹੇ ਹਨ ਉਦੋਂ ਉਹ 6 ਸਾਲਾਂ ਦਾ ਬੱਚੀ ਸੀ ਅਤੇ ਹੁਣ ਜਦੋਂ ਉਹ 50 ਸਾਲਾਂ ਦੀ ਹੈ। ਔਰਤ ਦਾ ਦਾਅਵਾ ਹੈ ਕਿ ਏਲੀਅਨ ਅਣਪਛਾਤੇ ਉਡਣ ਵਾਲੀਆਂ ਚੀਜ਼ਾਂ (ਯੂ.ਐੱਫ.ਓ.) ਵਿਚ ਬੈਠ ਕੇ ਆਉਂਦੇ ਹਨ ਅਤੇ ਉਸ ਨੂੰ ਨਾਲ ਲੈ ਕੇ ਜਾਂਦੇ ਹਨ।
ਡੇਲੀ ਸਟਾਰ ਦੀ ਰਿਪੋਰਟ ਦੇ ਅਨੁਸਾਰ, ਐਬੀ ਨੇ ਕਿਹਾ - "ਮੈਂ ਮਜ਼ਾਕ ਵਿਚ ਇੰਟਰਨੈਟ 'ਤੇ ਲਿਖਿਆ ਸੀ - ਮੈਂ ਧਰਤੀ ਦੇ ਆਦਮੀਆਂ ਤੋਂ ਥੱਕ ਚੁੱਕੀ ਹਾਂ ਅਤੇ ਚਾਹੁੰਦੀ ਹਾਂ ਕਿ ਕੋਈ ਏਲੀਅਨ ਮੈਨੂੰ ਅਗਵਾ ਕਰਕੇ ਲੈ ਜਾਵੇ। ਫਿਰ ਹਰ ਰਾਤ ਮੈਨੂੰ ਚਿੱਟੀ ਰੋਸ਼ਨੀ ਦਾ ਸੁਪਨਾ ਆਉਣਾ ਸ਼ੁਰੂ ਹੋ ਗਿਆ। ਇੱਕ ਰਾਤ ਇੱਕ ਅਵਾਜ਼ ਨੇ ਮੈਨੂੰ ਸੁਪਨੇ ਵਿਚ ਕਿਹਾ ਕਿ ਹਮੇਸ਼ਾ ਵਾਲੀ ਜਗ੍ਹਾ 'ਤੇ ਉਡੀਕ ਕਰੋ। ਅਗਲੀ ਸ਼ਾਮ ਮੈਂ ਆਪਣੀ ਖੁੱਲੀ ਖਿੜਕੀ ਦੇ ਕੋਲ ਬੈਠ ਗਈ। ਜਦੋਂ ਮੈਂ ਸੌਣ ਲੱਗੀ, ਤਾਂ ਮੈਂ ਬਾਹਰ ਇਕ ਉਡਦੀ ਤਸ਼ਤਰੀ ਵੇਖੀ। ਇਕ ਚਮਕਦਾਰ ਹਰੀ ਰੋਸ਼ਨੀ ਸੀ ਜੋ ਮੈਨੂੰ ਯੂ.ਐੱਫ.ਓ. ਵੱਲ ਲੈ ਗਈ।
ਕਿਵੇਂ ਦਿਸਦੇ ਹਨ ਏਲੀਅਨ?
ਏਬੀ ਨੇ ਦਾਅਵਾ ਕੀਤਾ ਕਿ ਉਹ ਜਿਨਾਂ ਏਲੀਅਨ ਨਾਲ ਮਿਲੀ ਹੈ, ਉਹ ਮਨੁੱਖਾਂ ਵਰਗੇ ਸਨ, ਪਰ ਉਹ ਬਹੁਤ ਲੰਬੇ ਅਤੇ ਪਤਲੇ ਸਨ। ਉਸ ਨੇ ਕਿਹਾ ਕਿ ਏਲੀਯੰਸ ਨਾਲ ਉਸਦੀ ਪਹਿਲੀ ਮੁਲਾਕਾਤ ਸਿਰਫ 20 ਮਿੰਟ ਚੱਲੀ ਅਤੇ ਉਹ ਸੁਰੱਖਿਅਤ ਢੰਗ ਨਾਲ ਆਪਣ ਘਰ ਪਰਤ ਆਈ। ਬ੍ਰਿਟਿਸ਼ ਔਰਤ ਨੇ ਕਿਹਾ ਕਿ ਉਹ ਹੁਣ ਏਲੀਅਨ ਨਾਲ ਅਗਲੀ ਫੇਰੀ ਦੀ ਉਡੀਕ ਕਰ ਰਹੀ ਹੈ ਕਿਉਂਕਿ ਉਹ ਉਨ੍ਹਾਂ ਨਾਲ ਐਂਡਰੋਮੈਡਾ ਗਲੈਕਸੀ ਦੀ ਯਾਤਰਾ ਕਰਨਾ ਚਾਹੁੰਦੀ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।