• Home
 • »
 • News
 • »
 • international
 • »
 • BRITAIN CORONAVIRUS SECRET PLANNING EXERCISE IN 2016 MODELLED IMPACT OF MERS OUTBREAK IN UK

ਬ੍ਰਿਟੇਨ ਨੇ 2016 ਵਿਚ ਕੀਤਾ ਸੀ Corona ਨਾਲ ਟਾਕਰੇ ਲਈ ਅਭਿਆਸ, ਆਰਟੀਆਈ ਵਿਚ ਖੁਲਾਸਾ

ਬ੍ਰਿਟੇਨ ਨੇ 2016 ਵਿਚ ਕੀਤਾ ਸੀ Corona ਨਾਲ ਟਾਕਰੇ ਲਈ ਅਭਿਆਸ, ਆਰਟੀਆਈ ਵਿਚ ਖੁਲਾਸਾ (ਫੋਟੋ ਕੈ.AFP)

 • Share this:
  ਬ੍ਰਿਟਿਸ਼ ਸਰਕਾਰ (British Government) ਨੇ ਪੰਜ ਸਾਲ ਪਹਿਲਾਂ ਇੱਕ ਅਭਿਆਸ ਕੀਤਾ ਸੀ, ਜਿਸ ਦਾ ਉਦੇਸ਼ ਮਰਸ ਦੀ ਦਸਤਕ ਦੇ ਮਾੜੇ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਅਤੇ ਇਸ ਨਾਲ ਨਜਿੱਠਣ ਦੇ ਤਰੀਕੇ ਲੱਭਣੇ ਸੀ।

  ਮਰਸ ਸਾਹ ਦੀ ਲਾਗ ਹੈ, ਜੋ ਕਿ ਕੋਰੋਨਵਾਇਰਸ ਦੇ ਮਾਰੂ ਰੂਪ, 'ਮਰਸ-ਕੋਵ' ਦੀ ਜਦ ਵਿਚ ਆਉਣ ਨਾਲ ਪਨਪਦਾ ਹੈ।  'ਦਿ ਗਾਰਡੀਅਨ' ਨੇ ਇਹ ਖੁਲਾਸਾ ਸ਼ੁੱਕਰਵਾਰ ਨੂੰ ਸੂਚਨਾ ਦੇ ਅਧਿਕਾਰ ਐਕਟ ਤਹਿਤ ਮਿਲੀ ਜਾਣਕਾਰੀ ਦੇ ਅਧਾਰ 'ਤੇ ਕੀਤਾ।

  ਅਖਬਾਰ ਦੇ ਅਨੁਸਾਰ, ‘ਐਕਸਰਸਾਇਜ਼ ਐਲਿਸ’ ਨੂੰ 2016 ਵਿੱਚ ਬਹੁਤ ਹੀ ਗੁਪਤ ਢੰਗ ਨਾਲ ਕੀਤਾ ਗਿਆ ਸੀ। ਇਹ ਕੋਵਿਡ -19 ਦੀ ਦਸਤਕ ਤੋਂ ਪੰਜ ਸਾਲ ਪਹਿਲਾਂ ਬ੍ਰਿਟੇਨ ਵਿਚ ਮਹਾਮਾਰੀ ਦੇ ਪ੍ਰਬੰਧਨ ਲਈ ਇਕ ਦਰਜਨ ਤੋਂ ਵੱਧ ਅਭਿਆਸਾਂ ਵਿਚੋਂ ਇਕ ਸੀ।

  ਇਸ ਵਿਚ ਪਬਲਿਕ ਹੈਲਥ ਇੰਗਲੈਂਡ (ਪੀਐਚਈ) ਤੋਂ ਇਲਾਵਾ ਸਿਹਤ ਅਤੇ ਸਮਾਜ ਭਲਾਈ ਵਿਭਾਗ (ਡੀਐਚਐਸਸੀ) ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਪੀਐਚਈ ਨੇ ਪਹਿਲਾਂ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਭਿਆਸ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਸਾਰੀਆਂ ਅਭਿਆਸਾਂ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਲੋਕਾਂ ਵਿਚ ਜ਼ੋਰ ਫੜ ਰਹੀ ਹੈ।

  ਯੂਕੇ ਦੇ ਛੂਤ ਬਿਮਾਰੀ ਦੇ ਇੱਕ ਚੋਟੀ ਦੇ ਮਾਹਰ ਨੇ ਕਿਹਾ ਕਿ ‘ਅਕਸਰਸਾਇਜ਼ ਐਲਿਸ’ ਪੂਰੀ ਤਰ੍ਹਾਂ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਢੁਕਵੀਂ ਸੀ। ਇਸ ਦਾ ਬਲੂਪ੍ਰਿੰਟ ਫਲੂ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਉਪਾਵਾਂ ਦੇ ਅਧਾਰ 'ਤੇ ਖਿੱਚਿਆ ਗਿਆ ਸੀ, ਪਰ ਪ੍ਰਮੁੱਖ ਸਲਾਹਕਾਰ ਕਮੇਟੀਆਂ ਨੂੰ ਅਭਿਆਸ ਦਾ ਬਿਊਰਾ ਉਪਲਬਧ ਨਾ ਕਰਵਾਇਆ ਜਾਣਾ ਹੈਰਾਨੀਜਨਕ ਹੈ।
  Published by:Gurwinder Singh
  First published: