HOME » NEWS » World

Britain Election: ਬੋਰਿਸ ਜਾਨਸਨ ਮੁੜ ਬਣਨਗੇ ਪ੍ਰਧਾਨ ਮੰਤਰੀ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ

News18 Punjabi | News18 Punjab
Updated: December 13, 2019, 12:16 PM IST
share image
Britain Election: ਬੋਰਿਸ ਜਾਨਸਨ ਮੁੜ ਬਣਨਗੇ ਪ੍ਰਧਾਨ ਮੰਤਰੀ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ
Britain Election: ਬੋਰਿਸ ਜਾਨਸਨ ਮੁੜ ਬਣਨਗੇ ਪ੍ਰਧਾਨ ਮੰਤਰੀ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ

ਲੇਬਰ ਪਾਰਟੀ ਨੇਤਾ ਜੇਰੇਮੀ ਕੋਰਬੀਨ ਨੇ ਪਿੱਛੇ ਪੈਣ ਕਾਰਨ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਬ੍ਰੈਕਸਿਟ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

  • Share this:
  • Facebook share img
  • Twitter share img
  • Linkedin share img
 

ਬ੍ਰਿਟੇਨ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸਕਾਈ ਨਿਊਜ਼ ਅਤੇ ਬੀਬੀਸੀ ਟੈਲੀਵਿਜ਼ਨ ਦੀਆਂ ਰਿਪੋਰਟਾਂ ਅਨੁਸਾਰ, ਸ਼ੁਰੂਆਤੀ ਨਤੀਜੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਦੇ ਬਹੁਮਤ ਵਾਲੇ ਅੰਕੜੇ (326) ਨੂੰ ਪਛਾੜ ਗਏ ਹਨ। ਰੁਝਾਨਾਂ ਅਨੁਸਾਰ, 363 ਸੀਟਾਂ ਉਸ ਦੇ ਖਾਤੇ ਵਿੱਚ ਆ ਸਕਦੀਆਂ ਹਨ। ਹਾਲਾਂਕਿ, ਵਿਰੋਧੀ ਲੇਬਰ ਪਾਰਟੀ ਵੀ 200 ਸੀਟਾਂ ਜਿੱਤਣ ਦੇ ਨੇੜੇ ਹੈ। ਹਾਲਾਂਕਿ, ਅੰਤਮ ਨਤੀਜੇ ਐਲਾਨੇ ਜਾਣੇ ਬਾਕੀ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੱਗਦਾ ਹੈ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਨੇ ਦੇਸ਼ ਦੀਆਂ ਆਮ ਚੋਣਾਂ ਵਿੱਚ ‘ਸਫਲਤਾ ਹਾਸਲ ਕਰਨ ਲਈ ਇੱਕ ਸ਼ਕਤੀਸ਼ਾਲੀ ਨਵਾਂ ਫ਼ਤਵਾ’ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਬ੍ਰੈਕਸਿਟ ਲਈ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਜਾਨਸਨ ਨੇ ਚੋਣ ਨੂੰ ‘ਇਤਿਹਾਸਕ’ ਦੱਸਿਆ ਹੈ।



ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬੀਨ ਨੇ ਬ੍ਰਿਟੇਨ ਦੇ ਚੋਣ ਨਤੀਜਿਆਂ ਨੂੰ ਆਪਣੀ ਪਾਰਟੀ ਲਈ “ਬਹੁਤ ਨਿਰਾਸ਼ਾਜਨਕ” ਦੱਸਿਆ ਹੈ। ਪਾਰਟੀ ਨੇਤਾ ਜੇਰੇਮੀ ਕੋਰਬੀਨ ਨੇ ਸ਼ੁਰੂਆਤੀ ਰੁਝਾਨਾਂ ਵਿੱਚ ਪਛੜ ਜਾਣ ਕਾਰਨ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।



ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ

ਪੀਐਮ ਮੋਦੀ ਨੇ ਵੀ ਬੋਰਿਸ ਜੌਹਨਸਨ ਨੂੰ ਬਹੁਮਤ ਹਾਸਲ ਕਰਨ ‘ਤੇ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਟਵੀਟ ਕੀਤਾ, ‘ਬੋਰਿਸ ਜਾਨਸਨ ਨੂੰ ਬਹੁਮਤ ਨਾਲ ਸੱਤਾ ਵਿੱਚ ਪਰਤਣ ਲਈ ਵਧਾਈ। ਮੈਂ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਭਾਰਤ-ਬ੍ਰਿਟੇਨ ਦੇ ਰਿਸ਼ਤੇ ਵਿੱਚ ਹੋਰ ਸੁਧਾਰ ਹੋਏਗਾ।
First published: December 13, 2019
ਹੋਰ ਪੜ੍ਹੋ
ਅਗਲੀ ਖ਼ਬਰ