Home /News /international /

ਮਹਾਂਰਾਣੀ ਐਲਿਜ਼ਾਬੈਥ ਦੀ ਹੱਤਿਆ ਦੀ ਕੋਸ਼ਿਸ਼, ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣ ਆਇਆ ਨੌਜਵਾਨ

ਮਹਾਂਰਾਣੀ ਐਲਿਜ਼ਾਬੈਥ ਦੀ ਹੱਤਿਆ ਦੀ ਕੋਸ਼ਿਸ਼, ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣ ਆਇਆ ਨੌਜਵਾਨ

(AP)

(AP)

 • Share this:
  ਕ੍ਰਿਸਮਸ ਵਾਲੇ ਦਿਨ ਬਰਤਾਨੀਆ ਦੀ ਮਹਾਂਰਾਣੀ ਐਲਿਜ਼ਾਬੇਥ ਦੀ ਹੱਤਿਆ ਕਰਨ ਲਈ ਇੱਕ ਵਿਅਕਤੀ ਮਹਾਂਰਾਣੀ ਦੇ ਮਹਿਲ ਵਿੱਚ ਦਾਖਲ ਹੋ ਗਿਆ ਸੀ। ਰਿਪੋਰਟ ਮੁਤਾਬਿਕ, ਇਸ ਵਿਅਕਤੀ ਦੀ ਪਛਾਣ ਇੱਕ ਸਿੱਖ ਵਜੋਂ ਹੋਈ ਹੈ ਜੋ ਕਿ 19 ਸਾਲ ਦਾ ਜਸਵੰਤ ਸਿੰਘ ਛੈਲ ਹੈ।

  ਇਹ ਨੌਜਵਾਨ ਸਾਲ 1919 ਵਿੱਚ ਘਟੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਬਦਲਾ ਲੈਣ ਲਈ ਮਹਾਂਰਾਣੀ ਨੂੰ ਮਾਰਨਾ ਚਾਹੁੰਦਾ ਸੀ। ਪੁਲਿਸ ਨੇ ਇਸ ਵਿਅਕਤੀ ਨੂੰ ਹਥਿਆਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਬਰਤਾਨੀਆ ਦੀ ਖ਼ਬਰਾਂ ਮੁਤਾਬਕ ਇਹ ਘਟਨਾ ਕ੍ਰਿਸਮਸ ਦੇ ਦਿਨ ਦੀ ਹੈ ਅਤੇ ਇਸ ਦੀ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ।

  ਇੱਕ ਵੀਡੀਓ 19 ਸਾਲਾ ਛੈਲ ਦੇ ਸਨੈਪਚੈਟ ਖਾਤੇ ਤੋਂ ਉਸ ਦੇ ਦੋਸਤਾਂ ਨੂੰ ਭੇਜੀ ਸੀ। ਇਸ ਵੀਡੀਓ ਨੂੰ ਭੇਜਣ ਦੇ 24 ਮਿੰਟ ਪਹਿਲਾਂ ਹੀ ਕ੍ਰਿਸਮਸ ਦੀ ਸਵੇਰ ਇਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਹ ਮੁਲਜ਼ਮ ਇੱਕ ਰੱਸੀ ਦੀ ਪੌੜੀ ਨਾਲ ਵਾੜ ਨੂੰ ਪਾਰ ਕਰਦੇ ਹੋਏ, ਮਹਿਲ ਵਿੱਚ ਦਾਖਲ ਹੋਇਆ ਸੀ। ਇਹ ਮਹਿਲ ਦੇ ਮੈਦਾਨ ਦੇ ਅੰਦਰ ਮਹਾਂਰਾਣੀ ਦੇ ਨਿੱਜੀ ਅਪਾਰਟਮੈਂਟ ਤੋਂ ਸਿਰਫ 500 ਮੀਟਰ ਦੀ ਦੂਰੀ 'ਤੇ ਸੀ। ਇਸ ਦੌਰਾਨ ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਹੱਥਾਂ 'ਚ ਚਮਕੀਲਾ ਕਾਲੇ ਰੰਗ ਦਾ ਹਥਿਆਰ ਫੜ ਕੇ ਕੈਮਰੇ ਵੱਲ ਦੇਖ ਕੇ ਗੱਲ ਕਰ ਰਿਹਾ ਸੀ।

  ਵੀਡੀਓ ਵਿੱਚ ਦਿੱਤਾ ਇਹ ਸੁਨੇਹਾ
  ਕ੍ਰਿਸਮਸ ਦੇ ਦਿਨ 'ਤੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੇ ਗਏ ਵੀਡੀਓ 'ਚ ਇਸ ਮੁਲਜ਼ਮ ਨੇ ਕਿਹਾ, "ਮੈਂ ਜੋ ਕੁਝ ਕੀਤਾ ਹੈ ਅਤੇ ਮੈਂ ਜੋ ਕਰਾਂਗਾ, ਉਸ ਲਈ ਮੈਨੂੰ ਅਫਸੋਸ ਹੈ। ਮੈਂ ਸ਼ਾਹੀ ਪਰਿਵਾਰ ਦੀ ਮਹਾਂਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ। ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ ਜੋ ਸੰਨ 1919 ਦੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਵਿੱਚ ਮਾਰੇ ਗਏ ਸਨ। ਇਹ ਉਨ੍ਹਾਂ ਲੋਕਾਂ ਦਾ ਵੀ ਬਦਲਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਜਾਤ ਕਾਰਨ ਮਾਰਿਆ ਗਿਆ ਜਾਂ ਅਪਮਾਨਿਤ ਕੀਤਾ ਗਿਆ। ਮੈਂ ਇੱਕ ਭਾਰਤੀ ਸਿੱਖ ਹਾਂ, ਮੇਰਾ ਨਾਮ ਜਸਵੰਤ ਸਿੰਘ ਛੈਲ ਹੈ, ਹੁਣ ਮੇਰਾ ਨਾਮ ਡਾਰਥ ਜੋਨਸ ਹੈ।'

  ਮੈਂਟਲ ਹੈਲਥ ਐਕਟ ਤਹਿਤ ਗ੍ਰਿਫਤਾਰ ਹੋਇਆ
  ਸਕਾਟਲੈਂਡ ਯਾਰਡ ਨੇ ਦੱਸਿਆ ਕਿ ਫਿਲਹਾਲ ਇਸ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮੁਲਜ਼ਮ ਰਾਣੀ ਨੂੰ ਮਾਰਨ ਲਈ ਇੱਕ ਅਜੀਬ ਹੂਡੀ ਅਤੇ ਵੱਖਰੇ ਕਿਸਮ ਦਾ ਮੂੰਹ ਉਤੇ ਮਾਸਕ ਪਹਿਨ ਕੇ ਮਹਿਲ ਵਿੱਚ ਦਾਖਲ ਹੋਇਆ ਸੀ। ਸੀਸੀਟੀਵੀ ਫੁਟੇਜ 'ਚ ਉਸ ਨੂੰ ਕੰਧ 'ਤੇ ਚੜ੍ਹਦੇ ਹੋਏ ਦੇਖਿਆ ਗਿਆ ਅਤੇ ਉਸ ਦੇ ਹੱਥ ਵਿੱਚ ਇੱਕ ਧਨੁਸ਼ ਵੀ ਸੀ। ਪੁਲਿਸ ਨੇ ਮੁਲਜ਼ਮ ਨੂੰ ਮਾਨਸਿਕ ਸਿਹਤ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।

  ਹਾਲੀਵੁੱਡ ਫਿਲਮ ਸਟਾਰ ਤੋਂ ਹੋਇਆ ਸੀ ਪ੍ਰੇਰਿਤ
  ਵੀਡੀਓ ਦੌਰਾਨ ਇਸ ਨੇ ਜੋ ਮਾਸਕ ਪਾਇਆ ਹੋਇਆ ਹੈ, ਉਹ ਹਾਲੀਵੁੱਡ ਫਿਲਮ ਸਟਾਰ ਵਾਰਜ਼ ਤੋਂ ਪ੍ਰੇਰਿਤ ਹੈ। 'ਸਿਥ' ਇਸ ਫਿਲਮ ਦਾ ਖਲਨਾਇਕ ਕਿਰਦਾਰ ਹੈ ਅਤੇ ਸਿਥ ਵਾਂਗ ਡਾਰਥ ਜੋਨਸ ਵੀ ਇਸ ਫਿਲਮ ਨਾਲ ਜੁੜੇ ਹੋਏ ਹਨ। ਉਸ ਦੇ ਵੀਡੀਓ ਦੇ ਪਿਛੋਕੜ ਵਿੱਚ ਸਟਾਰ ਵਾਰਜ਼ ਦੇ ਕਿਰਦਾਰ ਡਾਰਥ ਮਾਲਗਾਸ ਦੀ ਤਸਵੀਰ ਵੀ ਸੀ।

  ਜਲ੍ਹਿਆਂਵਾਲਾ ਬਾਗ਼ ਸਾਕੇ ਵਿੱਚ ਕੀ ਹੋਇਆ ਸੀ।
  13 ਅਪ੍ਰੈਲ ਸੰਨ 1919 ਨੂੰ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿੱਚ ਰੋਲਟ ਐਕਟ ਦਾ ਵਿਰੋਧ ਕਰ ਰਹੇ ਹਜ਼ਾਰਾਂ ਲੋਕਾਂ 'ਤੇ ਗੋਲੀ ਚਲਾ ਦਿੱਤੀ ਸੀ। ਇਸ ਗੋਲੀਬਾਰੀ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।

  ਇਸ ਵਿੱਚ ਔਰਤਾਂ, ਮਰਦ ਅਤੇ ਬੱਚੇ ਸ਼ਾਮਲ ਸਨ। ਕਈ ਔਰਤਾਂ, ਬਜ਼ੁਰਗ ਅਤੇ ਬੱਚੇ ਆਪਣੀ ਜਾਨ ਬਚਾਉਣ ਲਈ ਬਾਹਰ ਦਾ ਰਸਤਾ ਲੱਭ ਰਹੇ ਸਨ ਤੇ ਕੋਈ ਰਸਤਾ ਨਾ ਮਿਲਣ ਕਰਕੇ ਉਨ੍ਹਾਂ ਨੇ ਉੱਥੇ ਬਣੇ ਖੂਹ ਵਿੱਚ ਛਾਲ ਮਾਰ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਹਜ਼ਾਰਾਂ ਲੋਕ ਜ਼ਖਮੀ ਵੀ ਹੋ ਗਏ ਸਨ।
  Published by:Gurwinder Singh
  First published:

  Tags: World news

  ਅਗਲੀ ਖਬਰ