HOME » NEWS » World

ਦੋ ਲੜਕਿਆਂ ਨਾਲ ਸਬੰਧ ਬਣਾਉਣ ਵਾਲੇ ਟੀਚਰ ਨੂੰ ਨੌਕਰੀ ਤੋਂ ਕੱਢਿਆ, ਅਦਾਲਤ ਨੇ ਸਕੂਲ ਨੂੰ ਠੋਕਿਆ 6 ਕਰੋੜ ਦਾ ਜੁਰਮਾਨਾ

News18 Punjab
Updated: November 17, 2019, 12:45 PM IST
share image
ਦੋ ਲੜਕਿਆਂ ਨਾਲ ਸਬੰਧ ਬਣਾਉਣ ਵਾਲੇ ਟੀਚਰ ਨੂੰ ਨੌਕਰੀ ਤੋਂ ਕੱਢਿਆ, ਅਦਾਲਤ ਨੇ ਸਕੂਲ ਨੂੰ ਠੋਕਿਆ 6 ਕਰੋੜ ਦਾ ਜੁਰਮਾਨਾ

  • Share this:
  • Facebook share img
  • Twitter share img
  • Linkedin share img
ਬ੍ਰਿਟੇਨ ਦੇ ਟਿਵਿਨ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਣ ਵਾਲੇ ਇਕ ਅਧਿਆਪਕ ਨੂੰ 2 ਲੜਕਿਆਂ ਨਾਲ ਸਬੰਧ ਬਣਾਉਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਅਧਿਆਪਕ ਨੇ ਨੌਕਰੀ ਤੋਂ ਹਟਾਉਣ ਵਿਰੁੱਧ ਟ੍ਰਿਬਿਊਨਲ ਵਿਚ ਸ਼ਿਕਾਇਤ ਦਰਜ ਕਰਵਾਈ। ਹੁਣ ਕੇਸ ਦੀ ਸੁਣਵਾਈ ਕਰਦਿਆਂ ਟ੍ਰਿਬਿਊਨਲ ਨੇ ਸਕੂਲ ਪ੍ਰਸ਼ਾਸਨ ਨੂੰ ਅਧਿਆਪਕ ਨੂੰ ਹਰਜਾਨੇ ਵਜੋਂ 6.4 ਕਰੋੜ ਰੁਪਏ ਦੇਣ ਦਾ ਹੁਕਮ ਜਾਰੀ ਕੀਤਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਟਿਵਿਨ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਣ ਵਾਲੇ ਮੈਥਿਊ ਐਪਲਿਨ ਨੇ ਇੱਕ ਡੇਟਿੰਗ ਐਪ ਰਾਹੀਂ ਦੋ 17 ਸਾਲਾਂ ਦੇ ਲੜਕਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਕੁਝ ਦਿਨ ਡੇਟਿੰਗ ਕਰਨ ਤੋਂ ਬਾਅਦ, ਉਨ੍ਹਾਂ ਨੇ ਦੋਵਾਂ ਮੁੰਡਿਆਂ ਨਾਲ ਸਬੰਧ ਬਣਾ ਲਏ। ਸਕੂਲ ਪ੍ਰਸ਼ਾਸਨ ਨੂੰ ਇਸ ਦੀ ਖ਼ਬਰ ਮਿਲੀ ਅਤੇ ਉਨ੍ਹਾਂ ਨੇ ਮੈਥਿਊ ਐਪਲਿਨ ਨੂੰ ਨੌਕਰੀ ਤੋਂ ਹਟਾ ਦਿੱਤਾ। ਮੈਥਿਊ 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਸਦੀਆਂ ਹਰਕਤਾਂ ਨਾਲ ਸਕੂਲ ਦਾ ਨਾਮ ਬਦਨਾਮ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਅਧਿਆਪਕ ਵਜੋਂ ਇਹ ਕਰਨਾ ਸਹੀ ਨਹੀਂ ਹੈ।

ਸਕੂਲ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਨਾਰਾਜ਼ ਮੈਥਿਊ ਨੇ ਟ੍ਰਿਬਿਊਨਲ ਨੂੰ ਸ਼ਿਕਾਇਤ ਕੀਤੀ। ਟ੍ਰਿਬਿਊਨਲ ਨੇ ਅਧਿਆਪਕ ਦੀ ਸ਼ਿਕਾਇਤ ਨੂੰ ਸਵੀਕਾਰ ਕਰ ਲਿਆ ਕਿ ਉਸ ਨਾਲ ਪੱਖਪਾਤ ਅਤੇ ਬੇਇਨਸਾਫੀ ਕੀਤੀ ਗਈ ਸੀ। ਇਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਟ੍ਰਿਬਿਊਨਲ ਦੇ ਫੈਸਲੇ ਖਿਲਾਫ ਅਪੀਲ ਕੀਤੀ ਪਰ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ। ਹੁਣ ਟ੍ਰਿਬਿਊਨਲ ਨੇ ਸਕੂਲ ਪ੍ਰਸ਼ਾਸਨ 'ਤੇ ਕਰੀਬ 6.4 ਕਰੋੜ ਰੁਪਏ ਦਾ ਹਰਜਾਨਾ ਲਗਾਇਆ ਹੈ। ਇਸ ਫੈਸਲੇ ਨਾਲ, ਟ੍ਰਿਬਿਊਨਲ ਨੇ ਕਿਹਾ ਕਿ ਮੈਥਿਊ ਐਪਲਿਨ ਨੂੰ ਅਧਿਆਪਕ ਦੇ ਪੇਸ਼ੇ ਦੇ ਨਾਲ ਨਾਲ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਅਧਿਕਾਰ ਹੈ।
 
First published: November 17, 2019
ਹੋਰ ਪੜ੍ਹੋ
ਅਗਲੀ ਖ਼ਬਰ