Home /News /international /

Video: ਚੋਰਾਂ ਨੇ 60 ਸਕਿੰਟਾਂ 'ਚ 7 ਕਰੋੜ ਦੀ ਪੋਰਸ਼ ਸਣੇ 5 ਲਗਜ਼ਰੀ ਕਾਰਾਂ ਚੋਰੀ ਕਰ ਲਈਆਂ, ਦੇਖੋ ਵੀਡੀਓ

Video: ਚੋਰਾਂ ਨੇ 60 ਸਕਿੰਟਾਂ 'ਚ 7 ਕਰੋੜ ਦੀ ਪੋਰਸ਼ ਸਣੇ 5 ਲਗਜ਼ਰੀ ਕਾਰਾਂ ਚੋਰੀ ਕਰ ਲਈਆਂ, ਦੇਖੋ ਵੀਡੀਓ

Video: ਚੋਰਾਂ ਨੇ 60 ਸਕਿੰਟਾਂ 'ਚ 7 ਕਰੋੜ ਦੀ ਪੋਰਸ਼ ਸਣੇ 5 ਲਗਜ਼ਰੀ ਕਾਰਾਂ ਚੋਰੀ ਕਰ ਲਈਆਂ, ਦੇਖੋ ਵੀਡੀਓ (screengrab)

Video: ਚੋਰਾਂ ਨੇ 60 ਸਕਿੰਟਾਂ 'ਚ 7 ਕਰੋੜ ਦੀ ਪੋਰਸ਼ ਸਣੇ 5 ਲਗਜ਼ਰੀ ਕਾਰਾਂ ਚੋਰੀ ਕਰ ਲਈਆਂ, ਦੇਖੋ ਵੀਡੀਓ (screengrab)

ਚੋਰਾਂ ਨੇ ਇਨ੍ਹਾਂ ਕਾਰਾਂ ਨੂੰ ਇੰਨੀ ਸਫਾਈ ਨਾਲ ਚੋਰੀ ਕਰ ਲਿਆ ਹੈ ਕਿ ਪੁਲਿਸ ਵੀ ਕੋਈ ਸੁਰਾਗ ਨਹੀਂ ਲਗਾ ਪਾ ਰਹੀ ਹੈ। ਐਸੇਕਸ ਪੁਲਿਸ ਦੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤੀ ਗਈ 1 ਮਿੰਟ ਦੀ ਵੀਡੀਓ ਵਿੱਚ ਚੋਰ 60 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਦੋ ਪੋਰਸ਼ ਕਾਰਾਂ ਅਤੇ ਇੱਕ ਮਰਸੀਡੀਜ਼ ਮੇਬੈਕ ਸਮੇਤ ਕੁੱਲ ਪੰਜ ਮਹਿੰਗੀਆਂ ਕਾਰਾਂ ਚੋਰੀ ਕਰਦੇ ਦਿਖਾਈ ਦਿੰਦੇ ਹਨ।

ਹੋਰ ਪੜ੍ਹੋ ...
  • Share this:

ਇੰਗਲੈਂਡ ਦੀ ਐਸੇਕਸ ਕਾਉਂਟੀ ਵਿੱਚ ਫਿਲਮਾਂ ਵਰਗੀ ਹਾਈਟੈਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਪੂਰੀ ਵੀਡੀਓ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਚੋਰੀ ਦੀ ਇਹ ਵੀਡੀਓ ਸਿਰਫ 60 ਸੈਕਿੰਡ ਦੀ ਹੈ, ਜਿਸ 'ਚ ਰਾਤ ਦੇ ਹਨੇਰੇ 'ਚ ਚੋਰ ਇਕ-ਇਕ ਕਰਕੇ 5 ਲਗਜ਼ਰੀ ਕਾਰਾਂ ਲੈ ਗਏ।

ਚੋਰਾਂ ਨੇ ਇਨ੍ਹਾਂ ਕਾਰਾਂ ਨੂੰ ਇੰਨੀ ਸਫਾਈ ਨਾਲ ਚੋਰੀ ਕਰ ਲਿਆ ਹੈ ਕਿ ਪੁਲਿਸ ਵੀ ਕੋਈ ਸੁਰਾਗ ਨਹੀਂ ਲਗਾ ਪਾ ਰਹੀ ਹੈ। ਐਸੇਕਸ ਪੁਲਿਸ ਦੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤੀ ਗਈ 1 ਮਿੰਟ ਦੀ ਵੀਡੀਓ ਵਿੱਚ ਚੋਰ 60 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਦੋ ਪੋਰਸ਼ ਕਾਰਾਂ ਅਤੇ ਇੱਕ ਮਰਸੀਡੀਜ਼ ਮੇਬੈਕ ਸਮੇਤ ਕੁੱਲ ਪੰਜ ਮਹਿੰਗੀਆਂ ਕਾਰਾਂ ਚੋਰੀ ਕਰਦੇ ਦਿਖਾਈ ਦਿੰਦੇ ਹਨ।

ਬਾਅਦ ਵਿੱਚ ਚੋਰ ਬਿਨਾਂ ਕਿਸੇ ਕਾਹਲੀ ਵਾਹਨਾਂ ਨੂੰ ਭਜਾ ਕੇ ਲੈ ਜਾਂਦੇ ਨਜ਼ਰ ਆ ਰਹੇ ਹਨ। ਚੋਰੀ ਦੀ ਸਾਰੀ ਘਟਨਾ ਉਦਯੋਗਿਕ ਯੂਨਿਟ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ।

ਪੁਲਿਸ ਨੇ ਵੀਡੀਓ ਦੇ ਨਾਲ ਇੱਕ ਕੈਪਸ਼ਨ ਸਾਂਝਾ ਕੀਤਾ, ਜਿਸ ਵਿੱਚ ਲਿਖਿਆ ਹੈ, 'ਅਸੀਂ ਇਸ ਸਮੇਂ ਇੱਕ ਘਟਨਾ ਦੀ ਜਾਂਚ ਕਰ ਰਹੇ ਹਾਂ ਜਿੱਥੇ 11 ਨਵੰਬਰ ਨੂੰ ਬੁਲਫਾਨ ਵਿੱਚ ਬ੍ਰੈਂਟਵੁੱਡ ਰੋਡ 'ਤੇ ਇੱਕ ਯੂਨਿਟ ਤੋਂ ਕਈ ਲਗਜ਼ਰੀ ਕਾਰਾਂ ਚੋਰੀ ਹੋ ਗਈਆਂ ਸਨ। ਕੀ ਤੁਸੀਂ ਕੁਝ ਸ਼ੱਕੀ ਦੇਖਿਆ ਹੈ? ਜੇਕਰ ਅਜਿਹਾ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।'

Published by:Gurwinder Singh
First published:

Tags: Britain, Crime news