ਬ੍ਰਿਟੇਨ (Britain) ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਅਤੇ ਯੂਕੇ ਪੁਲਿਸ ਦਾ ਸਾਹਮਣਾ ਹੁੰਦਾ ਰਹਿੰਦਾ ਹੈ। ਬ੍ਰਿਟੇਨ ਦੇ ਪੀਐਮ ਇਕ ਵਾਰ ਫਿਰ ਆਪਣੇ ਪਾਲਤੂ ਕੁੱਤੇ ਕਾਰਨ ਮੁਸੀਬਤ ਵਿਚ ਫਸ ਗਏ।
ਅਸਲ ਵਿਚ, ਸੁਨਕ ਅਤੇ ਉਸ ਦੇ ਪਰਿਵਾਰ ਨੂੰ ਹਾਲ ਹੀ ਵਿਚ ਸੈਂਟਰਲ ਲੰਡਨ ਦੇ ਹਾਈਡ ਪਾਰਕ ਵਿਚ ਆਪਣੇ ਪਾਲਤੂ ਕੁੱਤੇ ਨੂੰ ਘੁੰਮਾਉਂਦੇ ਹੋਏ ਦੇਖਿਆ ਗਿਆ ਸੀ। ਜਿੱਥੇ ਪਾਰਕ ਵਿਚ ਸਪੱਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਇੱਥੇ ਸੈਰ ਕਰਨ ਸਮੇਂ ਆਪਣੇ ਪਾਲਤੂ ਜਾਨਵਰਾਂ ਨੂੰ ਜੰਜ਼ੀਰਾਂ ਨਾਲ ਬੰਨ੍ਹਣਾ ਜ਼ਰੂਰੀ ਹੈ।
Rishi Breaks Law Walking Dog With No Lead in Royal Parkhttps://t.co/dgjkp0z2kZ pic.twitter.com/hcgr39MHSi
— Guido Fawkes (@GuidoFawkes) March 14, 2023
ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ ਇਸ ਤੋਂ ਪਹਿਲਾਂ ਸੁਨਕ ਉਤੇ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਨ ਅਤੇ ਸੀਟ ਬੈਲਟ ਤੋਂ ਬਿਨਾਂ ਕਾਰ ਚਲਾਉਣ ਲਈ ਜੁਰਮਾਨਾ ਲਗਾਇਆ ਜਾ ਚੁੱਕਾ ਹੈ। ਟਿਕਟੋਕ ਉਤੇ ਪੋਸਟ ਕੀਤੀ ਗਈ ਵੀਡੀਓ 'ਚ ਰਿਸ਼ੀ ਸੁਨਕ ਨੂੰ ਪਾਲਤੂ ਕੁੱਤੇ ਨੋਵਾ ਨਾਲ ਬਿਨਾਂ ਪਟੇ ਦੇ ਤੁਰਦੇ ਦੇਖਿਆ ਜਾ ਸਕਦਾ ਹੈ। ਮੈਟਰੋਪੋਲੀਟਨ ਪੁਲਿਸ ਨੂੰ ਦੇਖ ਕੇ ਕੁੱਤਾ ਭੌਂਕਣ ਲੱਗ ਪੈਂਦਾ ਹੈ।
ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਮੂਰਤੀ ਦਾ ਜ਼ਿਕਰ ਕਰਦੇ ਹੋਏ ਪੁਲਿਸ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ, 'ਉਸ ਸਮੇਂ ਮੌਜੂਦ ਇਕ ਅਧਿਕਾਰੀ ਨੇ ਗੱਲ ਕੀਤੀ ਅਤੇ ਨਿਯਮਾਂ ਨੂੰ ਯਾਦ ਕਰਵਾਇਆ। ਜਿਸ ਤੋਂ ਬਾਅਦ ਕੁੱਤੇ ਨੂੰ ਪੱਟੇ ਨਾਲ ਬੰਨ੍ਹ ਦਿੱਤਾ ਗਿਆ। ਹਾਲਾਂਕਿ ਰਿਸ਼ੀ ਸੁਨਕ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
"Who Let the Dog Out?" @RishiSunak pic.twitter.com/TDUEg14V82
— Guido Fawkes (@GuidoFawkes) March 14, 2023
ਡਾਊਨਿੰਗ ਸਟ੍ਰੀਟ ਨੇ ਇਸੇ ਤਰ੍ਹਾਂ ਇਸ ਹਫਤੇ ਦੀਆਂ ਰਿਪੋਰਟਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿੱਥੇ ਇਹ ਦਾਅਵਾ ਕੀਤਾ ਗਿਆ ਸੀ ਕਿ ਰਿਸ਼ੀ ਸੁਨਕ ਨੇ ਆਪਣੇ ਸਵਿਮਿੰਗ ਪੂਲ ਨੂੰ ਗਰਮ ਰੱਖਣ ਲਈ ਆਪਣੀ ਬਿਜਲੀ ਸਪਲਾਈ ਨੂੰ ਅਪਗ੍ਰੇਡ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Britain, Britain news, Rishi Sunak