HOME » NEWS » World

ਬ੍ਰਿਟਿਸ਼ ਨਾਗਰਿਕ ਦਾ ਦਾਅਵਾ- ਗਰਮ ਵਿਸਕੀ ਅਤੇ ਸ਼ਹਿਦ ਨਾਲ ਠੀਕ ਕੀਤਾ ਕੋਰੋਨਾ ਵਾਇਰਸ

News18 Punjabi | News18 Punjab
Updated: February 5, 2020, 9:53 AM IST
share image
ਬ੍ਰਿਟਿਸ਼ ਨਾਗਰਿਕ ਦਾ ਦਾਅਵਾ- ਗਰਮ ਵਿਸਕੀ ਅਤੇ ਸ਼ਹਿਦ ਨਾਲ ਠੀਕ ਕੀਤਾ ਕੋਰੋਨਾ ਵਾਇਰਸ
ਬ੍ਰਿਟਿਸ਼ ਨਾਗਰਿਕ ਦਾ ਦਾਅਵਾ- ਗਰਮ ਵਿਸਕੀ ਅਤੇ ਸ਼ਹਿਦ ਨਾਲ ਠੀਕ ਕੀਤਾ ਕੋਰੋਨਾ ਵਾਇਰਸ

ਵੁਹਾਨ ਵਿੱਚ ਰਹਿਣ ਵਾਲੇ ਇੱਕ ਬ੍ਰਿਟਿਸ਼ ਨਾਗਰਿਕ ਜੋ ਚੀਨ ਵਿਚ ਤਿੰਨ ਸਾਲਾਂ ਤੋਂ ਰਹਿ ਰਿਹਾ ਹੈ, ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣੇ ਆਪ ਨੂੰ ਸ਼ਰਾਬ ਅਤੇ ਸ਼ਹਿਦ ਨਾਲ ਠੀਕ  ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਚੀਨ ਦੇ ਵੁਹਾਨ ਵਿਚ ਫੈਲੇ ਕੋਰੋਨਾ ਵਾਇਰਸ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਲੱਭੀ ਹੈ। ਚੀਨ ਵਿਚ ਤਕਰੀਬਨ 500 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਅਜਿਹੇ ਹਨ ਜੋ ਅਜੇ ਵੀ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਹੇ ਹਨ। ਇਸ ਸਭ ਦੇ ਵਿਚਕਾਰ, ਵੁਹਾਨ ਵਿੱਚ ਰਹਿਣ ਵਾਲੇ ਇੱਕ ਬ੍ਰਿਟਿਸ਼ ਨਾਗਰਿਕ ਜੋ ਚੀਨ ਵਿਚ ਤਿੰਨ ਸਾਲਾਂ ਤੋਂ ਰਹਿ ਰਿਹਾ ਹੈ, ਨੇ ਦਾਅਵਾ ਕੀਤਾ ਹੈ ਕਿ ਉਸਨੇ ਆਪਣੇ ਆਪ ਨੂੰ ਸ਼ਰਾਬ ਅਤੇ ਸ਼ਹਿਦ ਨਾਲ ਠੀਕ  ਕੀਤਾ ਹੈ। ਕਾਨਰ ਰੀਡ, ਜੋ ਵੁਹਾਨ ਵਿਚ ਇਕ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕਰਦਾ ਹੈ, ਨੇ ਇਹ ਦਾਅਵਾ ਕੀਤਾ ਹੈ।

ਦ ਸਨ ਦੀ ਰਿਪੋਰਟ ਦੇ ਅਨੁਸਾਰ, ਰੀਡ ਫਲੂ ਅਤੇ ਨਮੂਨੀਆ ਤੋਂ ਪੀੜਤ ਸੀ। ਜਦੋਂ ਉਹ ਜਾਂਚ ਕਰਵਾਉਣ ਗਿਆ ਤਾਂ ਉਸ ਨੂੰ ਉਥੇ ਖੰਘ ਵੀ ਰਹੀ ਸੀ। ਕੋਨਰ ਨੂੰ ਦੋ ਹਫ਼ਤਿਆਂ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਹਾਲਾਂਕਿ ਉਸਨੇ ਡਾਕਟਰਾਂ ਦੁਆਰਾ ਦਿੱਤੀ ਐਂਟੀ-ਬਾਇਓਟਿਕਸ ਨਹੀਂ ਲਈ।

ਉਸਨੇ ਦਾਅਵਾ ਕੀਤਾ ਕਿ ਉਸਨੇ ਸਾਹ ਲੈਣ ਆਪਣੇ ਇਨਹੇਲਰ ਦੀ ਸਹਾਇਤਾ ਲਈ। ਉਸਨੇ ਇਹ ਵੀ ਦੱਸਿਆ ਕਿ ਉਸ ਨੇ ਨਾਲ ਹੀ ਸ਼ਹਿਦ ਦੇ ਨਾਲ ਗਰਮ ਵਿਸਕੀ ਪੀਤੀ। ਕਾਨਰ ਨੇ ਦਾਅਵਾ ਕੀਤਾ ਕਿ ਉਹ ਵੂਹਾਨ ਵਿੱਚ 3 ਸਾਲਾਂ ਤੋਂ ਰਹਿ ਰਿਹਾ ਹੈ। ਇੱਥੇ ਮੁਸ਼ਕਿਲ ਨਾਲ ਲੋਕ ਆਪਣੇ ਘਰਾਂ ਤੋਂ ਬਾਹਰ ਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਬਿਨਾਂ ਕਿਸੇ ਮਖੌਟੇ ਦੇ ਬਾਹਰ ਆ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
ਚੀਨ ਵਿਚ, ਘਾਤਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 490 ਹੋ ਗਈ ਹੈ ਅਤੇ 24,324 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਮੰਗਲਵਾਰ ਨੂੰ 65 ਲੋਕਾਂ ਦੀ ਮੌਤ ਹੋ ਗਈ ਅਤੇ ਇਹ ਸਾਰੇ ਹੁਬੇਈ ਸੂਬੇ ਅਤੇ ਇਸ ਦੀ ਰਾਜਧਾਨੀ ਵੁਹਾਨ ਦੇ ਰਹਿਣ ਵਾਲੇ ਸਨ।

ਕਮਿਸ਼ਨ ਨੇ ਕਿਹਾ ਕਿ ਮੰਗਲਵਾਰ ਨੂੰ 3,887 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ। 431 ਮਰੀਜ਼ ਗੰਭੀਰ ਰੂਪ ਵਿੱਚ ਬਿਮਾਰ ਹਨ। ਇਸ ਦੇ ਨਾਲ ਹੀ 262 ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ 3,219 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ 23,260 ਲੋਕਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਦਾ ਖ਼ਦਸ਼ਾ ਹੈ।

 
First published: February 5, 2020
ਹੋਰ ਪੜ੍ਹੋ
ਅਗਲੀ ਖ਼ਬਰ