HOME » NEWS » World

ਬਰਤਾਨਵੀ ਐਮਪੀ ਢੇਸੀ ਵੱਲੋਂ ਭਾਰਤ 'ਚ ਤੇਜ਼ੀ ਨਾਲ ਵੱਧ ਰਹੇ ਕੋਵਿਡ ਕੇਸਾਂ ਬਾਰੇ ਚਿੰਤਾ ਜ਼ਾਹਰ

News18 Punjabi | News18 Punjab
Updated: April 29, 2021, 1:54 PM IST
share image
ਬਰਤਾਨਵੀ ਐਮਪੀ ਢੇਸੀ ਵੱਲੋਂ ਭਾਰਤ 'ਚ ਤੇਜ਼ੀ ਨਾਲ ਵੱਧ ਰਹੇ ਕੋਵਿਡ ਕੇਸਾਂ ਬਾਰੇ ਚਿੰਤਾ ਜ਼ਾਹਰ
ਫੋਟੋ- ਟਵਿਟਰ (@TanDhesi)

UK ਸਰਕਾਰ ਕਰੇਗੀ ਭਾਰਤ ਦੀ ਹਰ ਸੰਭਵ ਸਹਾਇਤਾ

  • Share this:
  • Facebook share img
  • Twitter share img
  • Linkedin share img
ਲੰਡਨ -ਬਰਤਾਨਵੀ ਸੰਸਦ ਵਿੱਚ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਕੋਵਿਡ ਦੇ ਮਾਮਲਿਆਂ ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਕਿਹਾ ਕਿ ਸਾਡੇ ਬਹੁਤ ਸਾਰੇ ਲੋਕ ਭਾਰਤ ਵਿਚ ਆਪਣੇ ਸਕੇ-ਸਬੰਧੀਆਂ ਬਾਰੇ ਬਹੁਤ ਚਿੰਤਤ ਹਨ, ਓਥੇ ਆਕਸੀਜਨ ਦੀ ਤੋਟ ਕਾਰਨ ਲੋਕ ਸੜਕਾਂ 'ਤੇ ਮਰ ਰਹੇ ਹਨ। ਇਹ ਭਿਆਨਕ ਦ੍ਰਿਸ਼ ਦੇਖ ਕੇ ਕਾਫੀ ਲੋਕ ਜਿਨ੍ਹਾਂ ਦੇ ਸਕੇ- ਸਬੰਧੀ ਬਰਤਾਨੀਆ ਵਿਚ ਰਹਿੰਦੇ ਹਨ ਉਹ ਕਾਫ਼ੀ ਘਬਰਾ ਗਏ ਹਨ।ਭਾਰਤ ਵਿਚ ਵਿਸ਼ਵ ਪੱਧਰ 'ਤੇ ਹੁਣ ਤੱਕ ਦੇ ਸਭ ਤੋਂ ਵੱਧ ਕੋਵਿਡ ਕੇਸ ਦਰਜ ਕੀਤੇ ਗਏ ਹਨ। ਇਸ ਲਈ ਯੂਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਭਾਰਤੀਆਂ ਦੀ ਮੁਸ਼ਕਲ ਦੀ ਘੜੀ ਵਿਚ ਅਗਵਾਈ ਕਰੇ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਯੋਗ ਕਦਮ ਉਠਾਵੇ। ਇਸ ਸਵਾਲ ਦੇ ਜਵਾਬ ਵਿੱਚ ਸਰਕਾਰ ਦਾ ਪੱਖ ਰੱਖਦਿਆਂ ਸੰਸਦ ਦੇ ਸਪੀਕਰ ਨੇ ਤਨਮਨਜੀਤ ਸਿੰਘ ਢੇਸੀ ਦੇ ਇਸ ਸਵਾਲ ਦੀ ਸਹਾਰਨਾ ਕੀਤੀ ਅਤੇ ਕਿਹਾ ਕਿ ਢੇਸੀ ਵੱਲੋਂ ਜੋ ਸਵਾਲ ਉਠਾਇਆ ਗਿਆ ਹੈ ਉਹ ਬਹੁਤ ਹੀ ਜਾਇਜ਼ ਹੈ ਅਤੇ ਭਰੋਸਾ ਦਿੱਤਾ ਕਿ ਭਾਰਤ ਨਾਲ ਪੁਰਾਣੀ ਮਿੱਤਰਤਾ ਹੋਣ ਕਰਕੇ ਯੂਕੇ ਵੱਲੋਂ ਭਾਰਤ ਸਰਕਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਇਸ ਸਵਾਲ ਦੇ ਜਵਾਬ ਵਿੱਚ ਸਰਕਾਰ ਦਾ ਪੱਖ ਰੱਖਦਿਆਂ ਸੰਸਦ ਦੇ ਸਪੀਕਰ ਨੇ ਤਨਮਨਜੀਤ ਸਿੰਘ ਢੇਸੀ ਦੇ ਇਸ ਸਵਾਲ ਦੀ ਸਹਾਰਨਾ ਕੀਤੀ ਅਤੇ ਕਿਹਾ ਕਿ ਢੇਸੀ ਵੱਲੋਂ ਜੋ ਸਵਾਲ ਉਠਾਇਆ ਗਿਆ ਹੈ ਉਹ ਬਹੁਤ ਹੀ ਜਾਇਜ਼ ਹੈ ਅਤੇ ਭਰੋਸਾ ਦਿੱਤਾ ਕਿ ਭਾਰਤ ਨਾਲ ਪੁਰਾਣੀ ਮਿੱਤਰਤਾ ਹੋਣ ਕਰਕੇ ਯੂਕੇ ਵੱਲੋਂ ਭਾਰਤ ਸਰਕਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

Published by: Ashish Sharma
First published: April 29, 2021, 1:54 PM IST
ਹੋਰ ਪੜ੍ਹੋ
ਅਗਲੀ ਖ਼ਬਰ