HOME » NEWS » World

ਦੁਨੀਆ 'ਚ ਪਹਿਲੀ ਵਾਰ ਮ੍ਰਿਤਕਾਂ ਦੇ ਦਿਲ ਕੀਤੇ ਜ਼ਿੰਦਾ, 6 ਬੱਚਿਆਂ 'ਚ ਕੀਤੇ ਟਰਾਂਸਪਲਾਂਟ

News18 Punjabi | News18 Punjab
Updated: February 23, 2021, 12:24 PM IST
share image
ਦੁਨੀਆ 'ਚ ਪਹਿਲੀ ਵਾਰ ਮ੍ਰਿਤਕਾਂ ਦੇ ਦਿਲ ਕੀਤੇ ਜ਼ਿੰਦਾ, 6 ਬੱਚਿਆਂ 'ਚ ਕੀਤੇ ਟਰਾਂਸਪਲਾਂਟ
15 ਸਾਲਾਂ ਦੀ ਅੰਨਾ ਹੈਡਲੀ ਮ੍ਰਿਤਕ ਦਿਲ ਦਾ ਟ੍ਰਾਂਸਪਲਾਂਟ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਪਹਿਲੀ ਬੱਚੀ ਬਣ ਗਈ(PHOTO : Twitter@andrewgregory)

ਪਹਿਲੀ ਵਾਰ, ਯੂਕੇ ਦੇ ਡਾਕਟਰਾਂ ਨੇ ਧੜਕਣ ਬੰਦ ਕਰ ਚੁੱਕੇ ਦਿਲਾਂ ਨੂੰ ਵਿਸ਼ੇਸ਼ ਮਸ਼ੀਨ ਰਾਹੀਂ ਮੁੜ ਧੜਕਣ ਲੱਗਾ ਦਿੱਤਾ। ਭਾਵ ਮ੍ਰਿਤਕ ਐਲਾਨੇ ਵਿਅਕਤੀਆਂ ਦੇ ਦਿਲਾਂ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ। ਡਾਕਟਰਾਂ ਨੇ ਕਿਹਾ ਕਿ ਇਹ ਟੈਕਨਾਲੋਜੀ ਨਾ ਸਿਰਫ ਯੂ ਕੇ ਬਲਕਿ ਪੂਰੀ ਦੁਨੀਆ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ

  • Share this:
  • Facebook share img
  • Twitter share img
  • Linkedin share img
ਲੰਡਨ : ਸਾਇੰਸ ਦੀ ਮਦਦ ਨਾਲ ਸਿਹਤ ਵਿੱਚ ਕਮਾਲ ਦੇ ਕਾਰਨਾਮੇ ਹੋ ਰਹੇ ਹਨ। ਤਾਜ਼ਾ ਮਾਮਲੇ ਨੇ ਸਾਰੀ ਦੁਨੀਆਂ ਨੂੰ ਹੀ ਹੈਰਾਨ ਕਰ ਕੇ ਰੱਖ ਦਿੱਤਾ। ਜੀ ਹਾਂ ਇਤਿਹਾਸ ਵਿੱਚ ਪਹਿਲੀ ਵਾਰ ਡਾਕਟਰਾਂ ਨੇ ਮ੍ਰਿਤਕ ਵਿਅਕਤੀਆਂ ਦੇ ਦਿਲਾਂ ਨੂੰ ਜ਼ਿੰਦਾ ਕਰਨਾ ਦਾ ਅਨੋਕਾ ਕੰਮ ਕੀਤਾ ਹੈ। ਇੰਨਾਂ ਹੀ ਨਹੀਂ ਇੰਨਾਂ ਦਿਲਾਂ ਨੂੰ ਬੱਚਿਆਂ ਵਿੱਚ ਟਰਾਂਸਪਲਾਂਟ ਵੀ ਕੀਤਾ ਹੈ।

ਪਹਿਲੀ ਵਾਰ, ਯੂਕੇ ਦੇ ਡਾਕਟਰਾਂ ਨੇ ਧੜਕਣ ਬੰਦ ਕਰ ਚੁੱਕੇ ਦਿਲਾਂ ਨੂੰ ਵਿਸ਼ੇਸ਼ ਮਸ਼ੀਨ ਰਾਹੀਂ ਮੁੜ ਧੜਕਣ ਲੱਗਾ ਦਿੱਤਾ। ਭਾਵ ਮ੍ਰਿਤਕ ਐਲਾਨੇ ਵਿਅਕਤੀਆਂ ਦੇ ਦਿਲਾਂ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ। ਅਜਿਹੇ ਦਿਲਾਂ ਨੂੰ 6 ਬੱਚਿਆਂ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਹ ਸਾਰੇ ਬੱਚੇ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ। ਇਸ ਤੋਂ ਪਹਿਲਾਂ, ਸਿਰਫ ਉਹੀ ਲੋਕ ਜਿਨ੍ਹਾਂ ਨੂੰ ਦਿਮਾਗੀ ਮ੍ਰਿਤ ਘੋਸ਼ਿਤ ਕੀਤਾ ਗਿਆ ਸੀ, ਉਨ੍ਹਾਂ ਦੇ ਦਿਲ ਦੀ ਟਰਾਂਸਪਲਾਂਟ ਹੋਈ।

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (NHS ) ਦੇ ਡਾਕਟਰ ਦਿਲ ਟ੍ਰਾਂਸਪਲਾਂਟ ਦੀ ਟੈਕਨਾਲੌਜੀ ਵਿਚ ਇਕ ਕਦਮ ਹੋਰ ਅੱਗੇ ਵਧੇ ਹਨ। ਕੈਂਬਰਿਜਸ਼ਾਇਰ ਦੇ ਰਾਇਲ ਪੈਪਵਰਥ ਹਸਪਤਾਲ ਦੇ ਡਾਕਟਰਾਂ ਨੇ ਆਰਗਨ ਕੇਅਰ ਮਸ਼ੀਨ ਰਾਹੀਂ, ਮਰੇ ਵਿਅਕਤੀਆਂ ਦੇ ਦਿਲਾਂ ਨੂੰ ਜੀਉਂਦਾ ਕੀਤਾ ਅਤੇ ਇੱਕ ਜਾਂ ਦੋ ਬੱਚਿਆਂ ਦੇ ਸਰੀਰ ਵਿੱਚ ਟਰਾਂਸਪਲਾਂਟ ਕੀਤਾ।
ਇਹ ਕਾਰਨਾਮਾ ਹਾਸਲ ਕਰਨ ਵਾਲੀ ਇਹ ਵਿਸ਼ਵ ਦੀ ਪਹਿਲੀ ਟੀਮ ਬਣ ਗਈ ਹੈ। ਐਨਐਚਐਸ ਦੇ ਆਰਗੇਨ ਡੋਨੇਸ਼ਨ ਐਂਡ ਟਰਾਂਸਪਲਾਂਟੇਸ਼ਨ ਵਿਭਾਗ ਦੇ ਡਾਇਰੈਕਟਰ ਡਾ. ਜੌਨ ਫੋਰਸਥੀ ਨੇ ਕਿਹਾ - "ਸਾਡੀ ਇਹ ਟੈਕਨਾਲੋਜੀ ਨਾ ਸਿਰਫ ਯੂ ਕੇ ਬਲਕਿ ਪੂਰੀ ਦੁਨੀਆ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।"

ਇਸ ਤਕਨੀਕ ਨੇ 12 ਤੋਂ 16 ਸਾਲ ਦੀ ਉਮਰ ਦੇ 6 ਅਜਿਹੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ, ਜੋ ਪਿਛਲੇ ਦੋ-ਤਿੰਨ ਸਾਲਾਂ ਤੋਂ ਅੰਗ-ਦਾਨ ਦੇ ਰੂਪ ਵਿੱਚ ਦਿਲ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਸਨ। ਇਸਦਾ ਅਰਥ ਇਹ ਹੈ ਕਿ ਲੋਕ ਹੁਣ ਮਰਨ ਤੋਂ ਬਾਅਦ ਵਧੇਰੇ ਦਿਲ ਦਾਨ ਕਰਨ ਦੇ ਯੋਗ ਹੋਣਗੇ। ਹੁਣ ਲੋਕਾਂ ਨੂੰ ਟਰਾਂਸਪਲਾਂਟ ਦਾ ਇੰਤਜ਼ਾਰ ਨਹੀਂ ਕਰਨਾ ਪਏਗਾ। '
Published by: Sukhwinder Singh
First published: February 23, 2021, 12:24 PM IST
ਹੋਰ ਪੜ੍ਹੋ
ਅਗਲੀ ਖ਼ਬਰ