Unhappy Meal: ਆਪਣੇ ਪੋਤੇ ਲਈ McDonald's ਤੋਂ 'ਹੈਪੀ ਮੀਲ' ਖਰੀਦਣਾ ਦਾਦੇ ਨੂੰ ਪਿਆ ਮਹਿੰਗਾ, 2 ਲੱਖ ਦਾ ਪਿਆ ਜੁਰਮਾਨਾ

- news18-Punjabi
- Last Updated: February 23, 2021, 1:42 PM IST
ਮੈਕਡੋਨਲਡ (McDonald) ਦਾ ਖਾਣਾ/ਭੋਜਨ ਆਮ ਤੌਰ 'ਤੇ ਸਭ ਦਾ ਪਸੰਦੀਦਾ ਭੋਜਨ ਹੁੰਦਾ ਹੈ ਅਤੇ ਹਰ ਕੋਈ ਇੱਥੋਂ ਖਾਣ ਲਈ ਤਿਆਰ ਰਹਿੰਦਾ ਹੈ। ਪਰ ਯੂ.ਕੇ. ਦੇ ਰਹਿਣ ਵਾਲੇ ਇੱਕ ਦਾਦੇ (Grandfather) ਲਈ ਮੈਕਡੋਨਲਡ ਦੇ ਇੱਕ ਆਉਟਲੈੱਟ ਤੋਂ ਖ਼ਰੀਦੀ ਇਹੀ ਪਸੰਦੀਦਾ 'ਹੈਪੀ ਮੀਲ' (Happy Meal) ਇਸ ਹੱਦ ਤੱਕ ਮਹਿੰਗੀ ਪੈ ਗਈ ਜਿਸ ਦੀ ਉਸ ਨੇ ਕਦੀ ਉਮੀਦ ਵੀ ਨਹੀਂ ਸੀ ਕੀਤੀ ਕਿਉਂਕਿ ਉਹ ਆਪਣੇ ਪੋਤੇ ਨੂੰ ਟ੍ਰੀਟ ਦੇਣ ਲਈ ਉਸ ਨੂੰ ਮੈਕਡੋਨਲਡ 'ਤੇ 'ਹੈਪੀ ਮਿਲ' ਖਵਾਉਣ ਲਈ ਗਿਆ ਸੀ।
ਇੰਗਲੈਂਡ (England) ਦੇ ਲੂਟਨ (Luton) ਵਿੱਚ ਰਹਿਣ ਵਾਲੇ ਜੌਨ ਬੈਬੇਜ (John Babbage), ਆਪਣੇ ਪੋਤੇ ਟਾਈਲਰ (Tyler) ਨੂੰ ਸਥਾਨਕ ਆਉਟਲੈੱਟ 'ਤੇ ਲੈ ਕੇ ਗਏ ਅਤੇ ਮੈਕਡੋਨਲਡਜ਼ (McDonald's) ਤੋਂ ਉਸ ਨੂੰ 2.79 ਡਾਲਰ (200 ਰੁਪਏ) ਦੀ ਇੱਕ 'ਹੈਪੀ ਮੀਲ' ਖ਼ਰੀਦ ਕੇ ਦਿੱਤੀ। ਪਰ ਬੈਬੇਜ ਦਾ ਆਪਣੇ ਪੋਤੇ ਲਈ ਇਹੀ ਪਿਆਰ ਉਸ ਨੂੰ 2,800 ਡਾਲਰ (2 ਲੱਖ ਰੁਪਏ) ਤੱਕ ਮਹਿੰਗਾ ਪਿਆ ਅਤੇ ਉਸ ਨੂੰ ਪਾਰਕਿੰਗ ਦਾ ਜੁਰਮਾਨਾ ਪੈ ਗਿਆ ਕਿਉਂਕਿ ਉਹ ਆਪਣੇ ਪੋਤੇ ਦਾ, ਜੋ ਕਿ ਨੇੜੇ ਹੀ ਖੇਡ ਰਿਹਾ ਸੀ.. ਇੰਤਜ਼ਾਰ ਕਰਦੇ-ਕਰਦੇ ਕਾਰ ਦੇ ਅੰਦਰ ਹੀ ਸੌਂ ਗਿਆ ਸੀ।
75 ਸਾਲਾ ਬੈਬੇਜ ਆਪਣੀ ਕਾਰ ਦੇ ਵਿੱਚ ਆਪਣੇ ਪੋਤੇ ਦਾ ਇੰਤਜ਼ਾਰ ਕਰ ਰਿਹਾ ਸੀ ਜੋ ਕਿ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ। ਇੰਤਜ਼ਾਰ ਕਰਦੇ-ਕਰਦੇ ਉਸ ਨੂੰ ਨੀਂਦ ਆ ਗਈ ਅਤੇ ਉਹ ਕਾਰ ਦੇ ਅੰਦਰ ਹੀ ਸੌਂ ਗਿਆ ਅਤੇ ਦੂਜੇ ਪਾਸੇ ਸਿਰਫ਼ 17 ਮਿੰਟਾਂ ਦੇ ਅੰਤਰ ਨਾਲ ਹੀ ਉਸ ਦੀ 2 ਘੰਟੇ ਦੀ ਪਰਮਿਟਿਡ ਮੁਫ਼ਤ ਪਾਰਕਿੰਗ ਦੀ ਸਮੇਂ ਸੀਮਾ ਵੀ ਖ਼ਤਮ ਹੋ ਗਈ। ਇਹ ਜੁਰਮਾਨਾ ਹਾਈਵਿਊ ਪਾਰਕਿੰਗ (Highview Parking) ਕੰਪਨੀ ਦੁਆਰਾ ਜਾਰੀ ਕੀਤਾ ਗਿਆ ਸੀ, ਜੋ ਕਿ ਕਾਰ ਪਾਰਕਿੰਗ ਦਾ ਕੰਮ ਕਰਦੀ ਹੈ। ਬੈਬੇਜ ਨੇ ਮਿਰਰ (Mirror) ਨੂੰ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਉਸ 'ਤੇ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਜਾਰੀ ਕੀਤਾ ਗਿਆ ਚਾਰ £100 ਡਾਲਰ ਜੁਰਮਾਨਾ ਕਿਸੀ ਗੈਰ-ਮੌਜੂਦ ਪਤੇ 'ਤੇ ਭੇਜਿਆ ਗਿਆ ਸੀ। ਪਰ ਬੈਬੇਜ ਅਤੇ ਉਸ ਦੀ ਪਤਨੀ ਲਿਬੀ (Libby) ਉਸ ਸਮੇਂ ਸਦਮੇ 'ਚ ਸਨ ਜਦੋਂ ਕਰਜ਼ੇ ਦੀ ਉਗਰਾਹੀ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਦਰਵਾਜ਼ਾ ਖੜਕਾਉਣ ਆਏ ਅਤੇ ਉਨ੍ਹਾਂ ਨੇ ਬੈਬੇਜ ਕੋਲੋਂ 400 ਡਾਲਰ ਜੁਰਮਾਨੇ ਅਤੇ 1,651 ਡਾਲਰ ਖ਼ਰਚੇ (2 ਲੱਖ ਰੁਪਏ) ਭੁਗਤਾਨ ਕਰਨ ਦੀ ਮੰਗ ਕੀਤੀ।
ਰਿਪੋਰਟਾਂ ਦੇ ਮੁਤਾਬਿਕ ਹਾਈਵਿਊ ਪਾਰਕਿੰਗ (Highview Parking) ਕੰਪਨੀ ਨੇ ਉਗਰਾਹੀ ਕਰਨ ਵਾਲੇ ਅਧਿਕਾਰੀਆਂ ਦੇ ਬੈਬੇਜ ਦੇ ਘਰ ਜਾਣ ਤੋਂ ਕੁੱਝ ਦਿਨ ਪਹਿਲਾਂ ਹੀ ਕਾਉਂਟੀ ਕੋਰਟ ਦਾ ਜਜਮੈਂਟ ਪ੍ਰਾਪਤ ਕੀਤਾ ਸੀ। ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਮਾਰਚ 'ਚ ਹੋਵੇਗੀ।
ਮੈਕਡੋਨਲਡ ਦਾ ਖਾਣਾ (ਮੀਲਜ਼) ਪਹਿਲਾਂ ਵੀ ਕੋਰੋਨਾ ਵਾਇਰਸ (Corona Virus) ਦੀਆਂ ਪਾਬੰਦੀਆਂ ਕਾਰਨ ਆਪਣੇ ਚਾਹੁਣ ਵਾਲਿਆਂ ਨੂੰ ਮੁਸੀਬਤ 'ਚ ਪਾ ਚੁੱਕਿਆ ਹੈ। ਪਿਛਲੇ ਮਹੀਨੇ ਇੱਕ ਔਰਤ ਜਿਸ ਨੇ ਦੋ-ਪਹੀਆ ਵਾਹਨ (Two-Wheeler) 'ਤੇ ਆਪਣੀ ਭੈਣ ਦੇ ਨਾਲ 100 ਮੀਲ ਦੀ ਦੂਰੀ ਤੈਅ ਕੀਤੀ ਉਸ ਨੂੰ ਉੱਤਰੀ ਯੌਰਕਸ਼ਾਇਰ ਪੁਲਿਸ (North Yorkshire Police) ਵੱਲੋਂ 200 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਤਿੰਨ ਕਾਉਂਟੀਆਂ - ਲਿੰਕਨਸ਼ਾਇਰ ਤੋਂ ਸਕਾਰਬਾਰੋ (Lincolnshire To Scarborough) ਤੱਕ ਬਰਗਰ ਲੈਣ ਲਈ ਟ੍ਰੈਵਲ ਕਰਨਾ ਲਾਜ਼ਮੀ ਯਾਤਰਾ ਨਹੀਂ ਮੰਨਿਆ ਜਾਂਦਾ।
ਇਸੀ ਤਰ੍ਹਾਂ ਦੀ ਇੱਕ ਹੋਰ ਘਟਨਾ ਵਿੱਚ ਯੂ.ਕੇ. (UK) ਦੇ ਇੱਕ ਵਿਅਕਤੀ ਨੇ ਜਨਵਰੀ ਮਹੀਨੇ ਦੇ ਅੱਧ 'ਚ ਲੌਕਡਾਊਨ (Lockdown) ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਲੂਟਨ ਤੋਂ ਡਿਵਾਈਜ਼ੈਸ (Luton To Devizes) ਤੱਕ 160 ਕਿੱਲੋਮੀਟਰ ਦੀ ਦੂਰੀ ਤੈਅ ਕੀਤੀ ਕਿਉਂਕਿ ਉਸ ਦੇ ਘਰ ਦੇ ਨਜ਼ਦੀਕ ਮੈਕਡੋਨਲਡ ਦਾ ਕੋਈ ਆਉਟਲੈੱਟ ਨਹੀਂ ਸੀ। ਵਿਲਟਸ਼ਾਇਰ ਪੁਲਿਸ (Wiltshire Police) ਜਿਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਘਟਨਾ ਬਾਰੇ ਪੋਸਟ ਕੀਤਾ ਸੀ, ਨੇ ਕਿਹਾ ਕਿ ਆਦਮੀ ਦੀਆਂ ਹਰਕਤਾਂ ਲੌਕਡਾਊਨ ਦੇ ਨਿਯਮਾਂ ਦੀ 'ਉਲੰਘਣਾ' ਸਨ ਅਤੇ ਉਸ ਆਦਮੀ ਨੂੰ 200 ਡਾਲਰ (20,000 ਰੁਪਏ) ਜੁਰਮਾਨਾ ਲਗਾਇਆ ਗਿਆ ਸੀ।
ਇੰਗਲੈਂਡ (England) ਦੇ ਲੂਟਨ (Luton) ਵਿੱਚ ਰਹਿਣ ਵਾਲੇ ਜੌਨ ਬੈਬੇਜ (John Babbage), ਆਪਣੇ ਪੋਤੇ ਟਾਈਲਰ (Tyler) ਨੂੰ ਸਥਾਨਕ ਆਉਟਲੈੱਟ 'ਤੇ ਲੈ ਕੇ ਗਏ ਅਤੇ ਮੈਕਡੋਨਲਡਜ਼ (McDonald's) ਤੋਂ ਉਸ ਨੂੰ 2.79 ਡਾਲਰ (200 ਰੁਪਏ) ਦੀ ਇੱਕ 'ਹੈਪੀ ਮੀਲ' ਖ਼ਰੀਦ ਕੇ ਦਿੱਤੀ। ਪਰ ਬੈਬੇਜ ਦਾ ਆਪਣੇ ਪੋਤੇ ਲਈ ਇਹੀ ਪਿਆਰ ਉਸ ਨੂੰ 2,800 ਡਾਲਰ (2 ਲੱਖ ਰੁਪਏ) ਤੱਕ ਮਹਿੰਗਾ ਪਿਆ ਅਤੇ ਉਸ ਨੂੰ ਪਾਰਕਿੰਗ ਦਾ ਜੁਰਮਾਨਾ ਪੈ ਗਿਆ ਕਿਉਂਕਿ ਉਹ ਆਪਣੇ ਪੋਤੇ ਦਾ, ਜੋ ਕਿ ਨੇੜੇ ਹੀ ਖੇਡ ਰਿਹਾ ਸੀ.. ਇੰਤਜ਼ਾਰ ਕਰਦੇ-ਕਰਦੇ ਕਾਰ ਦੇ ਅੰਦਰ ਹੀ ਸੌਂ ਗਿਆ ਸੀ।
75 ਸਾਲਾ ਬੈਬੇਜ ਆਪਣੀ ਕਾਰ ਦੇ ਵਿੱਚ ਆਪਣੇ ਪੋਤੇ ਦਾ ਇੰਤਜ਼ਾਰ ਕਰ ਰਿਹਾ ਸੀ ਜੋ ਕਿ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ। ਇੰਤਜ਼ਾਰ ਕਰਦੇ-ਕਰਦੇ ਉਸ ਨੂੰ ਨੀਂਦ ਆ ਗਈ ਅਤੇ ਉਹ ਕਾਰ ਦੇ ਅੰਦਰ ਹੀ ਸੌਂ ਗਿਆ ਅਤੇ ਦੂਜੇ ਪਾਸੇ ਸਿਰਫ਼ 17 ਮਿੰਟਾਂ ਦੇ ਅੰਤਰ ਨਾਲ ਹੀ ਉਸ ਦੀ 2 ਘੰਟੇ ਦੀ ਪਰਮਿਟਿਡ ਮੁਫ਼ਤ ਪਾਰਕਿੰਗ ਦੀ ਸਮੇਂ ਸੀਮਾ ਵੀ ਖ਼ਤਮ ਹੋ ਗਈ।