Home /News /international /

ਭਾਰਤ ਉਤੇ ਅਮਰੀਕੀ ਪਾਬੰਦੀਆਂ ਲਾਉਣੀਆਂ ਮੂਰਖਤਾ ਵਾਲਾ ਫੈਸਲਾ ਹੋਵੇਗਾ: ਕਰੂਜ਼

ਭਾਰਤ ਉਤੇ ਅਮਰੀਕੀ ਪਾਬੰਦੀਆਂ ਲਾਉਣੀਆਂ ਮੂਰਖਤਾ ਵਾਲਾ ਫੈਸਲਾ ਹੋਵੇਗਾ: ਕਰੂਜ਼

ਭਾਰਤ ਉਤੇ ਅਮਰੀਕੀ ਪਾਬੰਦੀਆਂ ਲਾਉਣੀਆਂ ਮਹਾਮੂਰਖਤਾ ਹੋਵੇਗੀ: ਕਰੂਜ਼ (ਫਾਇਲ ਫੋਟੋ)

ਭਾਰਤ ਉਤੇ ਅਮਰੀਕੀ ਪਾਬੰਦੀਆਂ ਲਾਉਣੀਆਂ ਮਹਾਮੂਰਖਤਾ ਹੋਵੇਗੀ: ਕਰੂਜ਼ (ਫਾਇਲ ਫੋਟੋ)

ਦਰਅਸਲ, ਕਾਟਸਾ ਇੱਕ ਅਮਰੀਕੀ ਕਾਨੂੰਨ ਹੈ ਜਿਸ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਦੁਸ਼ਮਣ ਦੇਸ਼ਾਂ ਰੂਸ, ਈਰਾਨ ਅਤੇ ਉੱਤਰੀ ਕੋਰੀਆ ਦੇ ਨਾਲ ਰੱਖਿਆ ਸਮੱਗਰੀ ਖਰੀਦਣ ਵਾਲੇ ਦੇਸ਼ਾਂ 'ਤੇ ਸਖਤ ਆਰਥਿਕ ਅਤੇ ਫੌਜੀ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ।

 • Share this:
  ਅਮਰੀਕਾ ਦੇ ਰਿਪਬਲਿਕਨ ਆਗੂ ਅਤੇ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰ ਟੇਡ ਕਰੂਜ਼ ਨੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ (Biden administration) ਨੂੰ ਕਿਹਾ ਹੈ ਕਿ ਰੂਸ ਤੋਂ ਐੱਸ 400 ਮਿਜ਼ਾਈਲ ਪ੍ਰਣਾਲੀ ਖਰੀਦਣ ਕਾਰਨ ਭਾਰਤ ’ਤੇ ਸੀਏਏਟੀਐੱਸਏ ਤਹਿਤ ਪਾਬੰਦੀਆਂ ਲਾਉਣੀਆਂ ਮਹਾਮੂਰਖਤਾ ਹੋਵੇਗੀ।

  ਸੀਏਏਟੀਐੱਸਏ ਤਹਿਤ ਅਮਰੀਕੀ ਰਾਸ਼ਟਰਪਤੀ ਕੋਲ ਕਿਸੇ ਵੀ ਮੁਲਕ ਖ਼ਿਲਾਫ਼ ਪਾਬੰਦੀਆ ਲਾਉਣ ਦਾ ਅਧਿਕਾਰੀ ਹੈ। ਅਮਰੀਕੀ ਸੈਨੇਟਰ ਟੇਡ ਕਰੂਜ਼ (Senator Ted Cruz) ਨੇ ਕਿਹਾ ਹੈ ਕਿ ਭਾਰਤ ਧਰਤੀ ਦਾ ਸਭ ਤੋਂ ਵੱਡਾ ਲੋਕਤੰਤਰ (largest democracy on Earth) ਅਤੇ ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਭਾਈਵਾਲ ਹੈ।

  ਉਨ੍ਹਾਂ ਕਿਹਾ ਕਿ ਜੇਕਰ ਬਾਇਡਨ ਪ੍ਰਸ਼ਾਸਨ ਕਾਟਸਾ (CAATSA) ਐਕਟ ਤਹਿਤ ਨਵੀਂ ਦਿੱਲੀ 'ਤੇ ਪਾਬੰਦੀ ਲਗਾਉਂਦਾ ਹੈ ਤਾਂ ਇਹ ਮੰਦਭਾਗਾ ਕਦਮ ਹੋਵੇਗਾ। ਭਾਰਤ ਰੂਸ ਨਾਲ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦ ਰਿਹਾ ਹੈ, ਜਿਸ ਕਾਰਨ ਅਮਰੀਕਾ ਨਾਰਾਜ਼ ਹੈ।

  ਦਰਅਸਲ, ਕਾਟਸਾ ਇੱਕ ਅਮਰੀਕੀ ਕਾਨੂੰਨ ਹੈ ਜਿਸ ਦੇ ਤਹਿਤ ਅਮਰੀਕੀ ਰਾਸ਼ਟਰਪਤੀ ਨੂੰ ਦੁਸ਼ਮਣ ਦੇਸ਼ਾਂ ਰੂਸ, ਈਰਾਨ ਅਤੇ ਉੱਤਰੀ ਕੋਰੀਆ ਦੇ ਨਾਲ ਰੱਖਿਆ ਸਮੱਗਰੀ ਖਰੀਦਣ ਵਾਲੇ ਦੇਸ਼ਾਂ 'ਤੇ ਸਖਤ ਆਰਥਿਕ ਅਤੇ ਫੌਜੀ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ।

  ਭਾਰਤ 'ਤੇ ਕੀ ਅਸਰ ਪਵੇਗਾ
  ਜੇਕਰ CAATSA ਕਾਨੂੰਨ ਭਾਰਤ 'ਤੇ ਲਾਗੂ ਹੁੰਦਾ ਹੈ ਤਾਂ ਭਾਰਤ ਨੂੰ ਅਮਰੀਕਾ 'ਚ ਕਾਰੋਬਾਰ ਕਰਨ 'ਚ ਦਿੱਕਤ ਆ ਸਕਦੀ ਹੈ ਕਿਉਂਕਿ ਇਸ ਸਥਿਤੀ 'ਚ ਡਾਲਰਾਂ ਦਾ ਭੁਗਤਾਨ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਭਾਰਤ 'ਚ ਨਿਰਯਾਤ ਹੋਣ ਵਾਲੇ ਸਾਮਾਨ 'ਤੇ ਵੀ ਅਸਰ ਪੈ ਸਕਦਾ ਹੈ।

  ਇਸ ਕਾਨੂੰਨ ਦੇ ਤਹਿਤ ਉਚਿਤ ਦੇਸ਼ ਦੇ ਫੌਜੀ ਅਤੇ ਖੁਫੀਆ ਖੇਤਰਾਂ ਨਾਲ ਜੁੜੇ ਵਿਅਕਤੀਆਂ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ਪ੍ਰਮਾਣੂ ਨਾਲ ਸਬੰਧਤ ਵਸਤੂਆਂ ਦੇ ਨਿਰਯਾਤ 'ਤੇ ਵੀ ਪਾਬੰਦੀ ਲਗਾ ਸਕਦਾ ਹੈ।
  Published by:Gurwinder Singh
  First published:

  Tags: Joe Biden, Modi government

  ਅਗਲੀ ਖਬਰ