
ਸਿਰਫ 15 ਮਿੰਟ ਦੇ ਫਰਕ ਨਾਲ ਦੋ ਵੱਖ-ਵੱਖ ਸਾਲਾਂ ਵਿੱਚ ਪੈਦਾ ਹੋਏ ਇਹ ਜੁੜਵਾ ਭੈਣ-ਭਰਾ(Pic-Twitter)
ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ (California) 'ਚ ਜਨਮੇ ਜੁੜਵਾ ਭਰਾ-ਭੈਣ (Twin brother-sister) ਇਸ ਸਮੇਂ ਪੂਰੀ ਦੁਨੀਆ 'ਚ ਸੁਰਖੀਆਂ 'ਚ ਆ ਗਏ ਹਨ। ਅਸਲ 'ਚ ਭੈਣ-ਭਰਾ ਦੇ ਜਨਮ 'ਚ ਸਿਰਫ 15 ਮਿੰਟ ਦਾ ਫਰਕ ਦੋ ਸਾਲ ਯਾਨੀ 2021-2022 'ਚ ਬਦਲ ਗਿਆ। ਹੁਣ ਭਾਵੇਂ ਇਹ ਦੋਵੇਂ ਜੁੜਵਾ ਹਨ, ਪਰ ਇਨ੍ਹਾਂ ਦੇ ਜਨਮ ਦਾ ਸਾਲ ਵੱਖ-ਵੱਖ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਫਾਤਿਮਾ ਮੈਦਰੀਗਲ (Fatima Madrigal ) ਨਾਮ ਦੀ ਔਰਤ ਨੇ ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ 31 ਦਸੰਬਰ 2021 ਦੀ ਰਾਤ ਨੂੰ 11:45 'ਤੇ ਪਹਿਲੇ ਬੇਟੇ ਅਲਫਰੇਡੋ(Alfredo Trujillo) ਨੂੰ ਜਨਮ ਦਿੱਤਾ। ਇਸ ਤੋਂ ਠੀਕ 15 ਮਿੰਟ ਬਾਅਦ ਯਾਨੀ ਰਾਤ 12 ਵਜੇ ਬੇਟੀ ਆਇਲਿਨ(Aylin Trujillo) ਨੇ ਜਨਮ ਲਿਆ। ਆਇਲਿਨ ਦਾ ਜਨਮ ਸਾਲ 2022 ਹੈ।
ਪਰਿਵਾਰ ਦੇ ਫੈਮਿਲੀ ਡਾਕਟਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਰੋਮਾਂਚਕ ਅਤੇ ਦਿਲਚਸਪ ਮਾਮਲਾ ਸੀ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਮਾਂ ਫਾਤਿਮਾ ਨੇ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਦੱਸਿਆ ਕਿ ਉਹ ਦੋਹਾਂ ਬੱਚਿਆਂ ਦੇ ਜਨਮ 'ਤੇ ਬਹੁਤ ਖੁਸ਼ ਹੈ, ਨਾਲ ਹੀ ਹੈਰਾਨੀ ਵੀ ਹੈ ਕਿ ਜਨਮ ਦਾ ਸਾਲ ਵੱਖਰਾ ਹੈ।
ਦੁਰਲੱਭ ਕੇਸ
ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਅਨੁਸਾਰ, ਦੇਸ਼ ਵਿੱਚ ਹਰ ਸਾਲ 120,000 ਜੁੜਵਾਂ ਬੱਚੇ ਪੈਦਾ ਹੁੰਦੇ ਹਨ। ਇਹ ਕੁੱਲ ਪੈਦਾ ਹੋਏ ਬੱਚਿਆਂ ਦੀ ਗਿਣਤੀ ਦਾ 3 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਨਟੀਵਿਡੈਡ ਮੈਡੀਕਲ ਸੈਂਟਰ ਨੇ ਕਿਹਾ ਹੈ ਕਿ ਵੱਖ-ਵੱਖ ਸਾਲਾਂ 'ਚ ਜੁੜਵਾਂ ਬੱਚੇ ਪੈਦਾ ਹੋਣ 'ਤੇ 20 ਲੱਖ 'ਚੋਂ ਇਕ ਵਾਰ ਅਜਿਹਾ ਹੁੰਦਾ ਹੈ। ਨਟੀਵਿਦਾਦ ਉਹ ਹਸਪਤਾਲ ਹੈ ਜਿੱਥੇ ਅਲਫਰੇਡੋ ਅਤੇ ਆਈਲੀਨ ਦਾ ਜਨਮ ਹੋਇਆ ਸੀ।
ਡਾਕਟਰ ਨੇ ਕੀ ਕਿਹਾ
ਬੱਚਿਆਂ ਨੂੰ ਜਨਮ ਦਿੰਦੇ ਸਮੇਂ ਮਾਂ ਫਾਤਿਮਾ ਦੀ ਦੇਖਭਾਲ ਕਰ ਰਹੀ ਅਨਾ ਇਬ੍ਰਿਲ ਨੇ ਕਿਹਾ ਹੈ - ਮੈਂ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਸੰਸਾਰ ਵਿੱਚ ਲਿਆਉਣ ਵਿੱਚ ਮਦਦ ਕਰਕੇ ਬਹੁਤ ਖੁਸ਼ ਹਾਂ। ਇਹ ਇੱਕ ਅਭੁੱਲ ਅਨੁਭਵ ਹੈ ਜਿਸਦਾ ਮੈਂ ਇੱਕ ਹਿੱਸਾ ਬਣ ਗਿਆ ਹਾਂ।
ਦੋਵੇਂ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ
ਦੱਸ ਦੇਈਏ ਕਿ ਦੋਵੇਂ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ। ਜਨਮ ਸਮੇਂ ਅਲਫਰੇਡੋ ਦਾ ਭਾਰ ਸਾਢੇ ਤਿੰਨ ਕਿੱਲੋ ਅਤੇ ਭੈਣ ਆਇਲੀਨ ਦਾ ਭਾਰ 3 ਕਿੱਲੋ ਸੀ। ਇਨ੍ਹਾਂ ਦੋਵਾਂ ਤੋਂ ਪਹਿਲਾਂ ਫਾਤਿਮਾ ਅਤੇ ਉਸ ਦੇ ਪਤੀ ਦੇ ਤਿੰਨ ਹੋਰ ਬੱਚੇ ਹਨ। ਪਰਿਵਾਰ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।