HOME » NEWS » World

ਦੋ ਭੈਣਾਂ 47 ਸਾਲਾਂ ਬਾਅਦ ਮਿਲੀਆਂ, ਇਕ 98 ਤੇ ਦੂਜੀ ਦੀ ਉਮਰ 100 ਤੋਂ ਪਾਰ

News18 Punjabi | News18 Punjab
Updated: February 23, 2020, 1:03 PM IST
share image
ਦੋ ਭੈਣਾਂ 47 ਸਾਲਾਂ ਬਾਅਦ ਮਿਲੀਆਂ, ਇਕ 98 ਤੇ ਦੂਜੀ ਦੀ ਉਮਰ 100 ਤੋਂ ਪਾਰ
ਦੋ ਭੈਣਾਂ 47 ਸਾਲਾਂ ਬਾਅਦ ਮਿਲੀਆਂ, ਇਕ 98 ਤੇ ਦੂਜੀ ਦੀ ਉਮਰ 100 ਤੋਂ ਪਾਰ

ਬਾਨ ਨੇ ਕਿਹਾ ਕਿ ਉਹ ਆਪਣੀ ਵੱਡੀ ਭੈਣ ਨੂੰ ਮਿਲ ਕੇ ਖੁਸ਼ ਹੈ। ਉਸ ਨੇ ਕਿਹਾ ਕਿ ਪਹਿਲੀ ਵਾਰ ਮੇਰੇ ਛੋਟੇ ਭਰਾ ਨੇ ਮੇਰੇ ਹੱਥ ਨੂੰ ਛੂਹਿਆ। ਉਸੇ ਸਮੇਂ, ਚੀਆ ਨੇ ਦੱਸਿਆ ਕਿ ਇਸ ਸ਼ਾਸਨ ਦੌਰਾਨ ਉਸ ਦਾ ਪਤੀ ਵੀ ਮਾਰਿਆ ਗਿਆ ਸੀ। ਉਸ ਨੂੰ ਵੀ ਇਹ ਲੱਗਿਆ ਕੇ ਬਨ ਵੀ ਮਾਰੀ ਗਈ ਹੋਵੇਗੀ। 1975 ਵਿਚ, ਤਾਨਾਸ਼ਾਹ ਪੋਲ ਪੋਟ ਅਤੇ ਉਸ ਦੀ ਫੌਜ ਨੇ ਕੰਬੋਡੀਆ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ।

  • Share this:
  • Facebook share img
  • Twitter share img
  • Linkedin share img
ਕੰਬੋਡੀਆ ਵਿੱਚ ਪਿਛਲੇ ਹਫ਼ਤੇ ਤਿੰਨ ਭੈਣ-ਭਰਾ 47 ਸਾਲਾਂ ਬਾਅਦ ਮਿਲੇ ਸਨ। ਇਸ ਮੁਲਾਕਾਤ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਕ ਦੂਜੇ ਤੋਂ ਉਨ੍ਹਾਂ ਦੀ ਦੂਰੀ ਇੰਨੀ ਸੀ ਕਿ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਵਿਚੋਂ ਇਕ ਜ਼ਰੂਰ ਗੁਜ਼ਰ ਗਿਆ ਹੈ।

ਕੰਬੋਡੀਆ ਦੀ ਕਮਿਊਨਿਸਟ ਪਾਰਟੀ ਯਾਨੀ ਖਮੇਰ ਰੂਜ ਦੇ ਸੱਤਾ ਵਿਚ ਆਉਣ ਤੋਂ ਦੋ ਸਾਲ ਪਹਿਲਾਂ, 1973 ਵਿਚ ਇਹ ਭੈਣਾਂ ਇਕ-ਦੂਜੇ ਨਾਲ ਆਖਰੀ ਵਾਰ ਮਿਲੀਆਂ ਸਨ। ਸਾਲ 1975 ਵਿਚ ਕੰਬੋਡੀਆ ਵਿਚ ਕਮਿਊਨਿਸਟ ਪਾਰਟੀ ਦੀ ਸੱਤਾ ਆਈ ਸੀ ਅਤੇ ਉਸ ਤੋਂ ਬਾਅਦ ਤਕਰੀਬਨ ਦੋ ਸਾਲ ਚੱਲੇ ਸੰਘਰਸ਼ ਵਿਚ ਘੱਟੋ ਘੱਟ 20 ਲੱਖ ਲੋਕ ਮਾਰੇ ਗਏ ਸਨ। ਇਹ ਸੰਘਰਸ਼ 1979 ਤੱਕ ਚੱਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਪਿਛਲੇ ਹਫਤੇ, 98 ਸਾਲਾ ਬਾਨ ਸੇਨ ਨੇ ਆਪਣੀ 101 ਸਾਲਾ ਭੈਣ ਚਿਆ ਅਤੇ 92 ਸਾਲ ਦੇ ਭਰਾ ਨਾਲ ਮੁਲਾਕਾਤ ਕੀਤੀ। 2004 ਵਿੱਚ, ਸਥਾਨਕ ਐਨਜੀਓ ਚਿਲਡਰਨ ਫੰਡ ਨੇ ਉਹਨਾਂ ਨੂੰ ਮਿਲਵਾਉਣ ਲਈ ਪਹਿਲ ਕੀਤੀ ਸੀ। ਇਕ ਐਨ.ਜੀ.ਓ ਨੇ ਇੱਕ ਪਿੰਡ ਵਿੱਚ ਬਾਨ ਦੇ ਭਰਾ, ਵੱਡੀ ਭੈਣ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ  ਤਿੰਨਾਂ ਦੀ ਇਹ ਮੁਲਾਕਾਤ ਸੰਭਵ ਹੋ ਸਕੀ।
'ਮੈਂ ਸੋਚਿਆ ਕਿ ਮੇਰੇ ਭੈਣ-ਭਰਾ ਮਰ ਗਏ ਹਨ'
ਇਕ ਰਿਪੋਰਟ ਦੇ ਅਨੁਸਾਰ ਬਾਨ ਦੇ ਪਤੀ ਦੀ ਮੌਤ ਪੋਲ ਪੋਟ ਦੇ ਸਾਸ਼ਨ ਦੌਰਾਨ ਹੋਈ। ਬਾਨ ਨੇ ਗੋਆਂਢੀਆ ਦੇ ਬੱਚਿਆਂ ਦੀ ਦੇਖਭਾਲ ਕੀਤੀ। ਉਸ ਨੇ ਦੱਸਿਆ ਕਿ ‘ਮੈਂ ਆਪਣਾ ਪਿੰਡ ਛੱਡ ਦਿੱਤਾ ਸੀ ਅਤੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਮੈਨੇ ਲੱਗਿਆ ਕਿ ਮੇਰੇ ਭੈਣ-ਭਰਾ ਮਰ ਗਏ ਹਨ।

ਬਾਨ ਨੇ ਕਿਹਾ ਕਿ ਉਹ ਆਪਣੀ ਵੱਡੀ ਭੈਣ ਨੂੰ ਮਿਲ ਕੇ ਖੁਸ਼ ਹੈ। ਉਸ ਨੇ ਕਿਹਾ ਕਿ ਪਹਿਲੀ ਵਾਰ ਮੇਰੇ ਛੋਟੇ ਭਰਾ ਨੇ ਮੇਰੇ ਹੱਥ ਨੂੰ ਛੂਹਿਆ। ਉਸੇ ਸਮੇਂ, ਚੀਆ ਨੇ ਦੱਸਿਆ ਕਿ ਇਸ ਸ਼ਾਸਨ ਦੌਰਾਨ ਉਸ ਦਾ ਪਤੀ ਵੀ ਮਾਰਿਆ ਗਿਆ ਸੀ। ਉਸ ਨੂੰ ਵੀ ਇਹ ਲੱਗਿਆ ਕੇ ਬਨ ਵੀ ਮਾਰੀ ਗਈ ਹੋਵੇਗੀ। 1975 ਵਿਚ, ਤਾਨਾਸ਼ਾਹ ਪੋਲ ਪੋਟ ਅਤੇ ਉਸ ਦੀ ਫੌਜ ਨੇ ਕੰਬੋਡੀਆ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ।

ਇਸ ਤੋਂ ਬਾਅਦ, 1976 ਵਿੱਚ, ਨਵੀਂ ਕਮਿਊਨਿਸਟ ਸਰਕਾਰ ਦੇ ਪ੍ਰਧਾਨ ਮੰਤਰੀ ਪੋਲ ਚੁਣੇ ਗਏ। ਇਸ ਪਦ ਨੂੰ ਖਮੇਰ ਰੂਜ ਵਜੋਂ ਜਾਣਿਆ ਜਾਂਦਾ ਹੈ। ਕੰਬੋਡੀਆ ਵਿੱਚ ਖਮੇਰ ਦੀ ਸਰਕਾਰ ਚਾਰ ਸਾਲਾਂ ਤੱਕ ਚੱਲੀ। ਇਸ ਸਮੇਂ ਦੌਰਾਨ ਉਥੇ ਹੋਏ ਕਤਲਾਂ ਦਾ ਦੌਰ 20 ਵੀਂ ਸਦੀ ਦੇ ਸਭ ਤੋਂ ਵੱਡੇ ਕਤਲੇਆਮ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
First published: February 23, 2020
ਹੋਰ ਪੜ੍ਹੋ
ਅਗਲੀ ਖ਼ਬਰ