Home /News /international /

ਬਰਨਾਲਾ ਦਾ ਸਰਦਾਰ ਬਣਿਆ ‘ਕੈਨੇਡਾ ਦਾ ਕਿੰਗਮੇਕਰ’

ਬਰਨਾਲਾ ਦਾ ਸਰਦਾਰ ਬਣਿਆ ‘ਕੈਨੇਡਾ ਦਾ ਕਿੰਗਮੇਕਰ’

ਬਰਨਾਲਾ ਦਾ ਸਰਦਾਰ ਬਣਿਆ ‘ਕੈਨੇਡਾ ਦਾ ਕਿੰਗਮੇਕਰ’

ਬਰਨਾਲਾ ਦਾ ਸਰਦਾਰ ਬਣਿਆ ‘ਕੈਨੇਡਾ ਦਾ ਕਿੰਗਮੇਕਰ’

ਜਗਮੀਤ ਸਿੰਘ ਦੀ ਪਾਰਟੀ ਨੂੰ 24 ਸੀਟਾਂ ਮਿਲੀਆਂ ਅਤੇ ਜਸਟਿਨ ਟਰੂਡੋ ਦੀ ਪਾਰਟੀ ਨੂੰ 157 ਸੀਟਾਂ ਪ੍ਰਾਪਤ ਹੋਈਆਂ। ਕੈਨੇਡਾ ਦੀ 338 ਸੀਟਾਂ ਵਾਲੀ ਸੰਸਦ ਵਿਚ 170 ਸੀਟਾਂ ਚਾਹੀਦੀਆਂ ਹਨ। ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵਾਂ ਨੇ 121 ਸੀਟਾਂ ਜਿੱਤੀਆਂ।

  • Share this:

    ਕੈਨੇਡਾ ਦੇ ਪ੍ਰਧਾਨ ਮੰਤਰੀ (Prime Minister of Canada) ਜਸਟਿਨ ਟਰੂਡੋ (Justin Trudeau) ਦੀ ਲਿਬਰਲ ਪਾਰਟੀ (Liberal Party of Canada) ਦੇ ਬਹੁਮਤ ਤੋਂ ਪਿੱਛੇ ਰਹਿਣ ਦੇ ਬਾਵਜੂਦ ਇੱਥੋਂ ਦੇ ਸਿੱਖ ਨੇਤਾ ਜਗਮੀਤ ਸਿੰਘ (Jagmeet Singh) ਕਿੰਗਮੇਕਰ ਬਣੇ ਹਨ। ਮੌਕੇ ਦੀ ਨਜ਼ਾਕਤ ਨੂੰ ਪਛਾਣਦਿਆਂ ਜਗਮੀਤ ਸਿੰਘ ਨੇ ਟਰੂਡੋ ਨੂੰ ਆਪਣਾ ਸਮਰਥਨ ਦਿੱਤਾ ਹੈ। ਜਗਮੀਤ ਸਿੰਘ ਵਡੇਰੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਠੀਕਰੀਵਾਲ ਪਿੰਡ ਦੇ ਸਨ। ਇਸ ਪਿੰਡ ਦੇ ਲੋਕ ਜਗਮੀਤ ਸਿੰਘ ਦੀ ਜਿੱਤ ਤੋਂ ਖੁਸ਼ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਜਗਮੀਤ ਕੈਨੇਡਾ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਿਆ।


    ਮੰਗਲਵਾਰ ਨੂੰ ਆਏ ਨਤੀਜਿਆਂ ਵਿਚ ਜਗਮੀਤ ਸਿੰਘ ਦੀ ਪਾਰਟੀ ਨੂੰ 24 ਸੀਟਾਂ ਮਿਲੀਆਂ ਅਤੇ ਜਸਟਿਨ ਟਰੂਡੋ ਦੀ ਪਾਰਟੀ ਨੂੰ 157 ਸੀਟਾਂ ਪ੍ਰਾਪਤ ਹੋਈਆਂ। ਕੈਨੇਡਾ ਦੀ 338 ਸੀਟਾਂ ਵਾਲੀ ਸੰਸਦ ਵਿਚ 170 ਸੀਟਾਂ ਚਾਹੀਦੀਆਂ ਹਨ। ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵਾਂ ਨੇ 121 ਸੀਟਾਂ ਜਿੱਤੀਆਂ।




    ਕੈਨੇਡਾ ਦੀ ਰਾਜਨੀਤੀ ਵਿਚ ਜਗਮੀਤ ਸਿੰਘ ਲਿਬਰਲ ਵਿਚਾਰ ਦੇ ਮੰਨੇ ਜਾਂਦੇ ਹਨ। ਜਗਮੀਤ ਸਿੰਘ ਨੇ ਚੋਣ ਨਤੀਜਿਆਂ ਤੋਂ ਬਾਅਦ ਕਿਹਾ, ਟਰੂਡੋ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਇਕ ਘੱਟਗਿਣਤੀਆਂ ਦੀ ਸਰਕਾਰ ਹੈ ਅਤੇ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।


    ਜਗਮੀਤ ਸਿੰਘ ਕੈਨੇਡਾ


    ਚੋਣ ਨਤੀਜਿਆਂ ਤੋਂ ਬਾਅਦ ਸ. ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਕੈਨੇਡੀਅਨਾਂ ਦੀ ਬਿਹਤਰੀ ਲਈ ਸੱਭ ਤੋਂ ਮਹੱਤਵਪੂਰਨ ਕੰਮ ਕਰਨ ਜਾ ਰਹੇ ਹਨ। ਜਗਮੀਤ ਨੇ ਕਿਹਾ ਕਿ ਸੰਸਦ ਮੈਂਬਰ ਹੁਣ ਓਟਾਵਾ (Ottawa) ਪਹੁੰਚ ਜਾਣਗੇ ਅਤੇ ਮੌਸਮ ਤਬਦੀਲੀ ਅਤੇ ਲੋਕਾਂ ਦੀ ਜ਼ਿੰਦਗੀ ਸੁਧਾਰਨ ਲਈ ਕੰਮ ਕਰਨਗੇ।


    ਜਗਮੀਤ ਅਤੇ ਟਰੂਡੋ ਦੀ ਪਾਰਟੀ ਪਹਿਲਾਂ ਵੀ ਗੱਠਜੋੜ ਵਿਚ ਕੰਮ ਕਰ ਚੁੱਕੀ ਹੈ। ਇਸ ਵਾਰ ਟਰੂਡੋ ਨੂੰ ਪਿਛਲੀਆਂ ਚੋਣਾਂ ਨਾਲੋਂ 20 ਸੀਟਾਂ ਘੱਟ ਮਿਲੀਆਂ ਹਨ। ਜਗਮੀਤ ਸਿੰਘ ਦੀਆਂ ਸੀਟਾਂ ਵੀ 24 ਉੱਤੇ ਆ ਗਈਆਂ। ਪਿਛਲੀਆਂ ਚੋਣਾਂ ਵਿਚ ਗੁਰਮੀਤ ਦੀ ਪਾਰਟੀ ਨਿਊ ਡੈਮੋਕਰੇਟਿਕ ਪਾਰਟੀ ਨੂੰ 44 ਸੀਟਾਂ ਮਿਲੀਆਂ ਸਨ।

    First published:

    Tags: Barnala, Canada elections, Justin Trudeau