Home /News /international /

ਕੈਨੇਡਾ ਦੇ 14 ਗੁਰਦੁਆਰਿਆਂ 'ਚ ਭਾਰਤੀ ਅਫ਼ਸਰਾਂ ਦੇ ਦਾਖਲੇ 'ਤੇ ਪਾਬੰਦੀ

ਕੈਨੇਡਾ ਦੇ 14 ਗੁਰਦੁਆਰਿਆਂ 'ਚ ਭਾਰਤੀ ਅਫ਼ਸਰਾਂ ਦੇ ਦਾਖਲੇ 'ਤੇ ਪਾਬੰਦੀ

ਕੈਨੇਡਾ ਦੇ 14 ਗੁਰਦੁਆਰਿਆਂ 'ਚ ਭਾਰਤੀ ਅਫ਼ਸਰਾਂ ਦੇ ਦਾਖਲੇ 'ਤੇ ਪਾਬੰਦੀ

ਕੈਨੇਡਾ ਦੇ 14 ਗੁਰਦੁਆਰਿਆਂ 'ਚ ਭਾਰਤੀ ਅਫ਼ਸਰਾਂ ਦੇ ਦਾਖਲੇ 'ਤੇ ਪਾਬੰਦੀ

  • Share this:

ਚੰਡੀਗੜ੍ਹਕੈਨੇਡਾ ਦੇ ਓਨਟਾਰੀਏ ਸੂਬੇ ਦੀਆਂ 14 ਗੁਰਦੁਆਰਾ ਕਮੇਟੀਆਂ ਨੇ ਵੱਡਾ ਫ਼ੈਸਲਾ ਲੈਂਦਿਆਂ ਭਾਰਤੀ ਅਫ਼ਸਰਾਂ ਖਾਸ ਕਰਕੇ ਭਾਰਤੀ ਸਫਾਰਤਖਾਨਿਆਂ ਦੇ ਰਾਜਦੂਤਾਂ ਉਤੇ ਗੁਰਦੁਆਰਿਆਂ ਅੰਦਰ ਵੜਨ ਉਤੇ ਸਖ਼ਤ ਪਾਬੰਦੀ ਲਾ ਦਿੱਤੀ ਗਈ ਹੈ। ਪਾਬੰਦੀ ਦਾ ਇਹ ਫ਼ੈਸਲਾ 30 ਦਸੰਬਰ ਨੂੰ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿੱਚ ਲਿਆ ਗਿਆ। ਹਾਲਾਂਕਿ ਕੋਈ ਵੀ ਅਧਿਕਾਰੀ ਜੇਕਰ ਚਾਹੇ ਤਾਂ ਨਿੱਜੀ ਤੌਰ ਉਤੇ ਕਿਸੇ ਵੀ ਗੁਰਦੁਆਰੇ ਵਿੱਚ ਮੱਥਾ ਟੇਕ ਸਕਦਾ ਹੈ ਅਤੇ ਕੀਰਤਨ ਸਰਵਣ ਕਰ ਸਕਦਾ ਹੈ ਪਰ ਸਿੱਖ ਸੰਗਤ ਦੇ ਕਿਸੇ ਵੀ ਸਮਾਗਮ ਵਿੱਚ ਕਿਸੇ ਵੀ ਭਾਰਤੀ ਅਧਿਕਾਰੀ ਦੇ ਦਾਖਲੇ ਉਤੇ ਸਖ਼ਤ ਮਨਾਹੀ ਹੋਵੇਗੀ।

ਭਾਰਤੀਆਂ ਅਧਿਕਾਰੀਆਂ ਦੇ ਦਾਖਲੇ ਉਤੇ ਓਟਾਰੀਓ ਦੇ ਜਿਨ੍ਹਾਂ 14 ਗੁਰਦੁਆਰਿਆਂ ਨੇ ਪਾਬੰਦੀ ਲਾਈ ਹੈ ਉਹਨਾਂ ਵਿੱਚ ਮਾਲਟਨ ਦਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਡਿਕਸੀ ਦਾ ਓਟਾਰੀਓ ਖਾਲਸਾ ਦਰਬਾਰ ਗੁਰਦੁਆਰਾ, ਰੈਕਸਡੇਲ ਦਾ ਸਿੱਖ ਸਪਿਰਚੂਅਲ ਸੈਂਟਰ, ਬਰਲਿੰਗਟਨ ਦਾ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ, ਵੈਸਟਨ ਦਾ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਮਿਸੀਸਾਗਾ ਦਾ ਸ਼੍ਰੋਮਣੀ ਸਿੱਖ ਸੰਗਤ ਗੁਰਦੁਆਰਾ, ਬਰੈਂਪਟਨ ਦਾ ਰੀਗਨ ਰੋਡ ਗੁਰਦੁਆਰਾ ਸਾਹਿਬ, ਬਰੈਂਪਟਨ ਦਾ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ, ਪੀਟਰ ਰਾਬਰਟਸਨ ਦਾ ਗੁਰੂ ਨਾਨਕ ਮਿਸ਼ਨ ਸੈਂਟਰ, ਹੈਮਿਲਟਨ ਦਾ ਗੁਰਦੁਆਰਾ ਬਾਬਾ ਬੁੱਢਾ ਜੀ, ਹੈਮਿਲਟਨ ਦਾ ਗੁਰਦੁਆਰਾ ਸ਼ਹੀਦ ਗੜ੍ਹ ਅਤੇ ਵਿੰਡਸਰ ਗੁਰਦੁਆਰਾ ਸਾਹਿਬ ਸ਼ਾਮਿਲ ਹਨ।

ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਦਾ ਹਵਾਲਾ ਦਿੰਦਿਆਂ ਲਾਈ ਪਾਬੰਦੀ

ਕੈਨੇਡਾ ਦੇ ਸੂਬੇ ਓਟਾਰੀਉ ਵਿੱਚ ਲਾਈ ਗਈ ਇਸ ਪਾਬੰਦੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਨੇ ਆਪਣੀ ਪ੍ਰਤੀਕਿਰਿਆ ਜਤਾਉਂਦਿਆਂ ਕਿਹਾ ਹੈ ਕਿ ਹਾਲਾਂਕਿ ਉਹਨਾਂ ਨੂੰ ਇਸ ਫ਼ੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਸੰਸਾਰ ਭਰ ਵਿੱਚ ਕਿਸੇ ਵੀ ਗੁਰਦੁਆਰੇ ਵਿੱਚ ਕਿਸੇ ਨੂੰ ਵੀ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਗੁਰੂ ਘਰ ਸਭ ਦੇ ਸਾਂਝੇ ਹਨ ਤੇ ਕਿਸੇ ਨੂੰ ਵੀ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਓਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਇਸ ਫ਼ੈਸਲੇ ਉਤੇ ਸਖ਼ਤ ਇਤਰਾਜ਼ ਜਤਾਇਆ ਹੈ।

ਇਸ ਫ਼ੈਸਲੇ ਬਾਰੇ ਕੈਨੇਡਾ ਦੀਆਂ ਗੁਰਦੁਆਰਾ ਕਮੇਟੀਆਂ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਸਾਫ਼ ਕੀਤਾ ਕਿ ਪਹਿਲਾਂ ਵੀ ਭਾਰਤ ਦੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਸਮਾਗਮ ਵਿੱਚ ਸ਼ਾਮਿਲ ਹੋਣ ਜਾਂ ਬੋਲਣ ਦੀ ਇਜਾਜ਼ਤ ਨਹੀਂ ਸੀ। ਪਹਿਲਾਂ ਇਹ ਸਿਰਫ਼ ਮੂੰਹ-ਜ਼ੁਬਾਨੀ ਪਾਬੰਦੀ ਸੀ ਜਿਸ ਨੂੰ ਹੁਣ ਲਿਖਤੀ ਤੌਰ ਉਤੇ ਲਾਗੂ ਕੀਤਾ ਗਿਆ ਹੈ। ਉਹਨਾਂ ਤਰਕ ਦਿੱਤਾ ਕਿ ਭਾਰਤੀ ਅਧਿਕਾਰੀ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਕਾਰਨ ਇਹ ਪਾਬੰਦੀ ਲਾਈ ਗਈ ਹੈ ਤੇ ਇਸ ਪਾਬੰਦੀ ਨਾਲ ਭਾਰਤੀ ਅਧਿਕਾਰੀਆਂ ਦੇ ਮਨਸੂਬੇ ਧਰੇ ਧਰਾਏ ਰਹਿ ਜਾਣਗੇ। ਗੁਰਦੁਆਰਾ ਜੋਤ ਪ੍ਰਕਾਸ਼ ਦੇ ਪ੍ਰਬੰਧਕ ਹਰਜੀਤ ਸਿੰਘ ਸਹੋਤਾ ਨੇ ਕਿਹਾ ਕਿ ਅਜੇ ਤਾਂ ਇਹ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਦੇ ਹੋਰ ਗੁਰਦੁਆਰੇ ਭਾਰਤੀ ਅਧਿਕਾਰੀਆਂ ਉਤੇ ਪਾਬੰਦੀ ਲਾਉਣਗੇ।

30 ਦਸੰਬਰ ਨੂੰ ਬਰੈਂਪਟਨ ਦੇ ਜੋਤੀ ਪ੍ਰਕਾਸ਼ ਗੁਰਦੁਆਰੇ 'ਚ ਲਿਆ ਫ਼ੈਸਲਾ

1984 ਦੇ ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਕੈਨੇਡਾ ਦੇ ਪ੍ਰਵਾਸੀਆਂ ਭਾਰਤੀਆਂ ਦੇ ਮਨਾਂ ਵਿੱਚ ਭਾਰਤੀ ਅਧਿਕਾਰੀਆਂ ਪ੍ਰਤੀ ਕੁੜੱਤਣ ਭਰ ਗਈ ਸੀ ਜਿਸ ਨੂੰ ਬੀਤੇ ਸਾਲਾਂ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਕੈਨੇਡਾ ਦੀ ਸਿੱਖ ਸੰਗਤ ਨਾਲ ਰਿਸ਼ਤੇ ਸੁਧਾਰਨ ਦਾ ਉਪਰਾਲਾ ਕੀਤਾ ਗਿਆ ਸੀ ਪਰ ਪਾਬੰਦੀ ਦੇ ਤਾਜ਼ਾ ਫ਼ੈਸਲੇ ਨੇ ਬਲਦੀ ਅੱਗ ਉਤੇ ਘਿਉ ਦਾ ਕੰਮ ਕੀਤਾ ਹੈ ਕਿਉਂਕਿ ਕੁਝ ਹਫ਼ਤੇ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਆਸਟਰੇਲੀਆ ਦੀ ਸੀ। ਇਸ ਵੀਡੀਓ ਵਿੱਚ ਸਿੱਖ ਨੌਜਵਾਨ ਭਾਰਤੀ ਹਾਈ ਕਮਿਸ਼ਨ ਨੂੰ ਗੁਰਦੁਆਰੇ ਅੰਦਰ ਵੜਨ ਤੋਂ ਰੋਕ ਰਹੇ ਸਨ। ਵਾਇਰਲ ਹੋਈ ਵੀਡੀਓ ਵਿੱਚ ਸਿੱਖ ਨੌਜਵਾਨ ਕਹਿ ਰਹੇ ਸਨ ਕਿ ਉਹ ਨਿੱਜੀ ਤੌਰ ਉਤੇ ਮੱਥਾ ਟੇਕ ਸਕਦੇ ਨੇ ਪਰ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ।

ਸੂਤਰਾਂ ਮੁਤਾਬਿਕ ਭਾਰਤੀ ਅਧਿਕਾਰੀਆਂ ਦੇ ਦਾਖਲੇ ਉਤੇ ਪਾਬੰਦੀ ਲਾਉਣ ਲਈ 9 ਦਸੰਬਰ ਤੋਂ ਓਟਾਰੀਓ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਤੇ ਆਖਰੀ ਫ਼ੈਸਲਾ ਬਰੈਂਪਟਨ ਦੇ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿੱਚ 30 ਦਸੰਬਰ ਨੂੰ ਲਿਆ ਗਿਆ। ਬਕਾਇਦਾ ਇਸ ਲਈ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਓਟਾਰੀਓ ਦੇ 'ਪਰਸੂਟ ਟੂ ਦ ਟਰੈਸਪਾਸ ਟੂ ਪ੍ਰੌਪਰਟੀ ਐਕਟ 1990' ਦਾ ਹਵਾਲਾ ਦਿੰਦਿਆਂ ਇਹ ਫ਼ੈਸਲਾ ਲਿਆ ਗਿਆ।

Read This: ਸਰਹੱਦ 'ਤੇ ਵਧਿਆ ਤਣਾਅ, ਭਾਰਤ ਤੇ ਚੀਨ ਸੈਨਿਕਾਂ 'ਚ ਹੋਈ ਝੜਪ

Published by:Navleen Lakhi
First published:

Tags: Australia, Brampton, Canada, Guru Granth Sahib, Gurudwara, Indian High Commission, Ontario, Operation Blue Star, Punjab, Punjabi NRIs, Sikh, Toronto, US