HOME » NEWS » World

ਕੈਨੇਡਾ ਨੇ ਸ਼ਰਨਾਰਥੀਆਂ ਲਈ ਖੋਲ੍ਹੇ ਬੂਹੇ, ਪੱਕੀ ਨਾਗਰਿਕਤਾ ਤਹਿਤ ਸ਼ਰਨ ਦੇਣ ਦਾ ਫੈਸਲਾ

News18 Punjab
Updated: January 11, 2019, 3:30 PM IST
ਕੈਨੇਡਾ ਨੇ ਸ਼ਰਨਾਰਥੀਆਂ ਲਈ ਖੋਲ੍ਹੇ ਬੂਹੇ, ਪੱਕੀ ਨਾਗਰਿਕਤਾ ਤਹਿਤ ਸ਼ਰਨ ਦੇਣ ਦਾ ਫੈਸਲਾ
News18 Punjab
Updated: January 11, 2019, 3:30 PM IST
ਜੇਕਰ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਵੇਖ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੈਨੇਡਾ ਨੇ ਪਰਵਾਸੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਸਰਕਾਰ ਨੇ ਆਉਣ ਵਾਲੇ ਤਿੰਨ ਸਾਲਾਂ ਵਿਚ 10 ਲੱਖ ਨਵੇਂ ਸ਼ਰਨਾਰਥੀਆਂ ਨੂੰ ਪੱਕੀ ਨਾਗਰਿਕਤਾ ਤਹਿਤ ਸ਼ਰਨ ਦੇਣ ਦਾ ਫੈਸਲਾ ਲਿਆ ਹੈ। ਜੋ ਕਿ ਹਰ ਸਾਲ ਇਸ ਦੀ ਆਬਾਦੀ ਦਾ 10 ਫੀਸਦੀ ਹਿੱਸਾ ਹੋਣਗੇ।

ਕੈਨੇਡਾ ਨੇ ਪਿਛਲੇ ਸਾਲ 2,86,000 ਤੋਂ ਵੀ ਵੱਧ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਿਚ ਪਰਮਾਨੈਂਟ ਸ਼ਰਨ ਦਿੱਤੀ ਹੈ। ਉਥੇ ਹੀ ਇਸ ਸਾਲ ਇਹ ਅੰਕੜਾ 3,50,000 ਤੱਕ ਪਹੁੰਚ ਸਕਦਾ ਹੈ। ਦੱਸ ਦਈਏ ਕਿ ਸ਼ਰਨਾਰਥੀਆਂ ਲਈ ਕੈਨੇਡਾ ਪਹਿਲੀ ਸਭ ਤੋਂ ਜ਼ਿਆਦਾ ਪਸੰਦੀਦਾ ਜਗ੍ਹਾ ਹੈ। ਰਿਪੋਰਟ ਮੁਤਾਬਕ 2019 ਤੱਕ ਕੈਨੇਡਾ ਵਿਚ 3,50,000 ਨਵੇਂ ਸ਼ਰਨਾਰਥੀ ਹੋਣਗੇ। ਉਥੇ ਹੀ 2020 ਵਿਚ ਇਹ ਅੰਕੜਾ 3,60,000 ਤੱਕ ਪਹੁੰਚ ਜਾਵੇਗਾ। 2021 ਤੱਕ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਤੋਂ 3,70,000 ਸ਼ਰਨਾਰਥੀ ਇਸ ਦੇਸ਼ ਦਾ ਹਿੱਸਾ ਬਣ ਸਕਦੇ ਹਨ।

Loading...
ਇਸ ਹਿਸਾਬ ਨਾਲ ਆਉਣ ਵਾਲੇ ਤਿੰਨ ਸਾਲਾਂ ਵਿਚ ਕੈਨੇਡਾ ਵਿਚ 10 ਲੱਖ ਤੋਂ ਜ਼ਿਆਦਾ ਨਵੇਂ ਸ਼ਰਨਾਰਥੀ ਹੋਣਗੇ। ਕੈਨੇਡਾ ਦੇ ਆਈਆਰਸੀਸੀ ( Canada's minister of Immigration, Refugees and Citizenship) ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਨਵੇਂ ਚਿਹਰਿਆਂ ਦਾ ਸਵਾਗਤ ਕਰਨਾ ਸਾਡਾ ਇਤਿਹਾਸ ਹੈ। ਦੱਸ ਦਈਏ ਕਿ ਹੁਸੈਨ ਖ਼ੁਦ ਇਕ ਸ਼ਰਨਾਰਥੀ ਹਨ। ਜਿਨ੍ਹਾਂ ਨੇ ਸੋਮਾਲੀਆ ਤੋਂ ਕੈਨੇਡਾ ਵਿਚ ਸ਼ਰਨ ਲਈ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਕੈਨੇਡਾ ਦੀ ਆਬਾਦੀ ਵਿਚ ਜੋ ਅਸੰਤੁਲਨ ਪੈਦਾ ਹੋ ਗਿਆ ਹੈ, ਉਸ ਨੂੰ ਸਹੀ ਕਰਨ ਵਿਚ ਮਦਦ ਮਿਲੇਗੀ।
 
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...