Home /News /international /

ਟਰੂਡੋ ਦਾ ਭਾਰਤ ਦੌਰਾ: ਭਾਰਤ ਚੁੱਕੇਗਾ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦਾ ਮਸਲਾ

ਟਰੂਡੋ ਦਾ ਭਾਰਤ ਦੌਰਾ: ਭਾਰਤ ਚੁੱਕੇਗਾ ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਦਾ ਮਸਲਾ

 • Share this:

  ਕੈਨੇਡਾ ਦੇ ਪਰ੍ਧਾਨ ਮੰਤਰੀ ਜਸਟਿਨ ਟਰੂਡੋ 17 ਤੋਂ 23 ਫਰਵਰੀ ਤੱਕ ਭਾਰਤ ਦੇ ਦੌਰੇ ਤੇ ਹਨ. ਇਸ ਦੌਰਾਨ ਉਹ ਮੁੰਬਈ, ਦਿੱਲੀ ਤੋਂ ਇਲਾਵਾ ਆਗਰਾ, ਅਹਿਮਦਾਬਾਦ ਤੇ ਅਮ੍ਰਿਤਸਰ ਵੀ ਜਾਣਗੇ। 46 ਸਾਲਾ ਟਰੂਡੋ ਆਪਣੇ ਪਿਤਾ ਉਸ ਸਮੇਂ ਪ੍ਰਧਾਨ ਮੰਤਰੀ ਪਿਯਰੇ ਟਰੂਡੋ ਦੇ ਨਾਲ ਭਾਰਤ ਆਏ ਸੀ. 2015 ਪਰ੍ਧਾਨ ਮੰਤਰੀ ਬਣਨ ਤੋਂ ਬਾਦ ਇਹ ਓਹਨਾ ਦਾ ਪਹਿਲਾ ਭਾਰਤੀ ਦੌਰਾ ਹੈ. ਕੀ ਉਮੀਦਾਂ ਨੇ ਭਾਰਤ ਨੂੰ ਇਸ ਦੌਰੇ ਤੋਂ?

  ਭਾਰਤ ਦਾ ਕੈਨੇਡਾ ਤੋਂ ਸਬਤੋਂ ਗੰਭੀਰ ਮਸਲਾ ਹੈ ਖਾਲਿਸਤਾਨੀ ਸਮਰਥਕਾਂ ਦੀ ਕੈਨੇਡਾ ਵਿੱਚ ਗਤੀਵਿਧੀਆਂ ਇਹ ਮਾਮਲਾ ਭਾਰਤੀ ਮੀਡਿਆ ਵਿੱਚ ਵੀ ਸੁਰਖੀਆਂ ਵਿੱਚ ਹੈ. ਹਾਲ ਦੀ ਘੜੀ ਇੱਕ ਅੰਗਰੇਜ਼ੀ ਮੈਗਜ਼ੀਨ ਨੇ ਇਸ ਮਾਮਲੇ ਵਿੱਚ ਕੈਨੇਡਾ ਨੂੰ ਕਟਘਰੇ ਵਿੱਚ ਲਿਆ ਹੈ.

  ਜਵਾਬ ਵੱਜੋਂ ਕੈਨੇਡਾ ਦੇ ਦੋ ਕੈਬਿਨੇਟ ਮੰਤਰੀਆਂ - ਰੱਖਿਆ ਮੰਤਰੀ ਹਰਜੀਤ ਸਾਜਨ ਤੇ ਅਮਰਜੀਤ ਸੋਹੀ ਜਿਨ੍ਹਾਂ ਨੂੰ ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਖਾਲਿਸਤਾਨੀ ਸਮਰਥਕ ਕਹਿ ਚੁਕੇ ਹਨ, ਨੇ ਕਿਹਾ ਕਿ ਭਾਰਤੀ ਮੀਡੀਆ ਦੇ ਦੋਸ਼ ਨਿਰਾਧਾਰ ਹਨ.

  ਪਿਛਲੇ ਸਾਲ ਓਂਟਾਰਿਯੋ ਅਸੇੰਬਲੀ ਵੱਲੋਂ 1984 ਦੇ ਦੰਗਿਆਂ ਨੂੰ ਜੈਨੋਸਾਈਡ ਜਾਨ ਨਸ਼ਲ ਕਰਾਰ ਦੇ ਕੇ ਮਾਤਾ ਪਾਸ ਕਰਨਾ ਵੀ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਮੁਸ਼ਕਲਾਂ ਪੈਦਾ ਕਰ ਗਿਆ ਹੈ. ਗੌਰਤਲਬ ਹੈ ਕੇ ਇਹ ਮਤਾ ਕੈਨੇਡਾ ਦੇ ਪਹਿਲੇ ਸਿੱਖ ਐਮ ਪੀ ਗੁਰਬਕਸ਼ ਮੱਲੀ ਦੀ ਧੀ ਹਰਿੰਦਰ ਮੱਲੀ ਨੇ ਪੇਸ਼ ਕਿੱਤਾ ਸੀ.

  ਇਸ ਤੋਂ ਇਲਾਵਾ ਹੁਣੇ ਹੁਣੇ ਨਤਾਰਿਯੋ ਦੇ ਗੁਰਦਵਾਰਿਆਂ ਵੱਲੋਂ ਭਾਰਤੀ ਦੂਤਾਵਾਸ ਦੇ ਅਫਸਰਾਂ ਨੂੰ ਨਾ ਆਉਣ ਦੇਣ ਦੇ ਮਤੇ ਨੇ ਵੀ ਆਪਸੀ ਸਬੰਧਾਂ ਨੂੰ ਚੋਟ ਮਾਰੀ ਹੈ. ਭਾਰਤ ਟਰੂਡੋ ਨਾਲ ਇਹ ਮਾਮਲਾ ਚੁੱਕੇਗਾ। ਪਾਰ ਕੈਨੇਡਾ ਦਾ ਜਵਾਬ ਹਮੇਸ਼ਾ ਹੀ ਰਿਹਾ ਹੈ ਕੇ ਉਹ ਦੇਸ਼ ਵਿਚ ਹਰ ਕਿਸੇ ਨੂੰ ਬੋਲਾਂ ਦੀ ਆਜ਼ਾਦੀ ਹੈ. ਭਾਰਤ ਦੀ ਰਾਜਨੀਤਕ ਨਾਖੁਸ਼ੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਕਿਸੇ ਆਰਥਕ ਸਮਝੌਤੇ ਹੋ ਸਕਣਗੇ। ਦੋਵੇਂ ਦੇਸ਼ ਕਈ ਸਾਲਾਂ ਤੋਂ ਸੰਧੀਆਂ ਤੇ ਗੱਲ ਕਰ ਰਹੇ ਨੇ. ਇਹ ਹਨ ਫੋਰੈਨ ਇਨਵੇਸ੍ਟਮੇਂਟ ਪ੍ਰੋਮੋਸ਼ਨ ਐਂਡ ਪ੍ਰੋਟੈਕਸ਼ਨ ਏਗ੍ਰੀਮੇੰਟ ਅਤੇ ਕੰਪਰਿਹੈਂਸਿਵ ਇਕੋਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਜਿਸਨੂੰ ਫ੍ਰੀ ਟਰੇਡ ਐਗ੍ਰੀਮਨਤ ਵੀ ਕਿਹਾ ਜਾ ਰਿਹਾ ਹੈ।

  ਭਾਰਤ ਪਹਿਲੇ ਐਗਰੀਮੈਂਟ ਉੱਤੇ ਲਗਭਗ ਰਾਜ਼ੀ ਹੈ ਕਿਉਂਕਿ ਊਂਸਨੁ ਵਿਦੇਸ਼ੀ ਪੂੰਜੀ ਦੀ ਲੋੜ ਹੈ. ਪਾਰ ਕਿ ਇਹ ਸਮਝੌਤਾ ਜਿਸ ਉੱਤੇ 2004 ਤੋਂ ਚਰਚਾ ਹੋ ਰਹੀ ਹੈ ਨੇਪਰੇ ਚੜੇਗਾ। ਪਾਰ ਭਾਰਤ ਇਸ ਸਮੇਂ ਕੈਨੇਡਾ ਨੂੰ ਕੋਈ ਰਿਆਇਤ ਦੇਣ ਨੂੰ ਤੱਯਰ ਨਹੀਂ।

  ਪਾਰ ਕੈਨੇਡਾ ਚਾਹੇਗਾ ਕੇ ਫ੍ਰੀ ਐਗਰੀਮੈਂਟ ਤੇ ਕੁਜ ਤਰੱਕੀ ਹੋਏ. ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਨਾਫ਼ਤਾ ਸਮਝੌਤੇ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ. ਨਾਫ਼ਤਾ ਸਮਝੌਤੇ ਕਾਰਣ ਹੀ ਅਮਰੀਕਾ ਦਾ 80% ਵਪਾਰ ਅਮਰੀਕਾ ਨਾਲ ਹੁੰਦਾ ਹੈ. ਇਸਲਈ ਚੀਨ ਅਤੇ ਭਾਰਤ ਨਾਲ ਫ੍ਰੀ ਟਰੇਡ ਸਮਝੌਤੇ ਕਰਨ ਦਾ ਚਾਹਵਾਨ ਹੈ. ਟਰੂਡੋ ਦਿਸੰਬਰ ਵਿੱਚ ਚੀਨ ਗਏ ਸਨ ਪਾਰ ਖਾਲੀ ਹੇਠ ਪਾਰਟੀ ਕਿਉਂਕਿ ਚੀਨ ਸਮਝੌਤਾ ਕਰਨ ਲਈ ਤੈਯਾਰ ਨਹੀਂ ਸੀ. ਚੀਨ ਦਾ ਕੈਨੇਡਾ ਨਾਲ ਵਪਾਰ ਵਾਧੂ ਹੈ. ਭਾਰਤ ਵੀ ਕੈਨੇਡਾ ਨਾਲ ਆਰਥਕ ਸਮਝੌਤਾ ਕਰਨ ਦਾ ਚਾਹਵਾਨ ਹੈ ਕਿਉਂਕਿ ਭਾਰਤੀ ਏਂਗੀਨੀਰੀਂਗ ਸਮਾਨ ਉੱਤੇ ਕੈਨੇਡਾ ਕਸਟਮ ਡਯੂਟੀ ਲਾਂਦਾ ਹੈ. ਇਸੇ ਤਰਾਹ ਭਾਰਤ ਨੇ ਵੀ ਕੈਨੇਡਾ ਤੋਂ ਆਉਣ ਵਾਲੇ ਮਟਰ ਅਤੇ ਕਨੋਲਾ ਉੱਤੇ ਕਸਟਮ ਡਯੂਟੀ ਵਦਾ ਦਿੱਤੀ। ਦੋਹਾਂ ਦੇਸ਼ਾਂ ਦਾ ਸਾਲਾਨਾ ਵਪਾਰ 8 ਬਿਲਿਯਨ ਡਾਲਰ ਹੈ। ਪਾਰ ਇਥੇ ਵੀ ਭਾਰਤ ਇਸ ਸਮਝੌਤੇ ਉੱਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ। ਜੇ ਜਾਣਕਾਰਾਂ ਦੀ ਮੰਨੀਏ ਤਾਂ ਇਸ ਵਾਰ ਵੀ ਜਸਟਿਨ ਟਰੂਡੋ ਖਾਲੀ ਹੱਥ ਹੀ ਵਾਪਸ ਪਰਤਣਗੇ।

  ਜਿਥੇ ਤਕ ਟਰੂਡੋ ਦੀ ਪੰਜਾਬ ਫੇਰੀ ਦਾ ਸਬੰਧ ਹੈ, ਉਹ ਸ਼ਾਇਦ ਅਮਰਿੰਦਰ ਸਿੰਘ ਨੂੰ ਮਿਲਕੇ ਓਹਨਾ ਦੇ ਕੈਨੇਡਾ ਪਰ੍ਤੀ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ. ਟਰੂਡੋ ਦਾ ਅੰਮ੍ਰਿਤਸਰ ਜਾਂ ਦਾ ਇੱਕ ਹੋਰ ਵੀ ਮਕਸਦ ਹੈ. ਉਹ ਕੈਨੇਡਾ ਤੇ ਨਤਾਰਿਯੋ ਦੇ ਸਿੱਖ ਸਮਾਜ ਨੂੰ ਖੁਸ਼ ਕਰਨਾ ਚਾਹੁੰਦੇ ਨੇ. ਕਿਉਂਕਿ ਵਿਰੋਧੀ ਨਿਯੁ ਡੇਮੋਕ੍ਰੈਟਿਕ ਪਾਰਟੀ ਨੇ ਸਿੱਖ ਆਗੂ ਜਗਜੀਤ ਸਿੰਘ ਨੂੰ ਆਪਣਾ ਰਾਸ਼ਟਰੀ ਪਰ੍ਧਾਨ ਚੁਣਿਆ ਹੈ. ਟਰੂਡੋ ਨੂੰ ਡਰ ਹੈ ਕੇ ਜਗਜੀਤ ਸਿੰਘ ਕਰਕੇ ਸਿੱਖ ਵੋਟਰਾਂ ਦਾ ਧਯਾਨ ਉਸਦੀ ਲਿਬਰਲ ਪਾਰਟੀ ਤੋਂ ਹੱਟਕੇ ਜਗਜੀਤ ਸਿੰਘ ਦੀ ਪਾਰਟੀ ਵੱਲ ਹੋ ਜਾਵੇਗਾ। ਇਹ ਓਹਨਾ ਲਈ ਬਹੁਤ ਮਹਿੰਗਾ ਪਵੇਗਾ ਕਿਉਂਕਿ ਸਿੱਖ ਜ਼ਆਦਾਤਰ ਟਰੂਡੋ ਦੀ ਲਿਬਰਲ ਪਾਰਟੀ ਨੂੰ ਹੀ ਵੋਟਾਂ ਪਾਉਂਦੇ ਹਨ. ਇਸ ਕਰਨ ਟਰੂਡੋ ਜਾਂ ਕੋਈ ਹੋਰ ਨੇਤਾ ਭਾਰਤ ਨੂੰ ਖਾਲਿਸਟਾਂ ਸਮਰਥਕਾਂ ਪਰ੍ਤੀ ਸਖਤ ਰਵਈਏ ਦਾ ਆਸ਼ਵਾਸਨ ਨਹੀਂ ਦੇਵੇਗਾ ਕਉਂਕਿ ਮਸਲਾ ਵੋਟਾਂ ਦਾ ਹੈ.

  First published:

  Tags: Canada, India, Justin, PM, Trudeau, Visit