Home /News /international /

ਕੈਨੇਡਾ : ਬ੍ਰਿਟਿਸ਼ ਕੋਲੰਬੀਆ ਵਿਖੇ ਪਤਨੀ ਦੇ ਕਤਲ ਦੇ ਕਤਲ ਦੇ ਇਲਜ਼ਾਮ 'ਚ ਪੰਜਾਬੀ ਵਿਅਕਤੀ ਗ੍ਰਿਫਤਾਰ

ਕੈਨੇਡਾ : ਬ੍ਰਿਟਿਸ਼ ਕੋਲੰਬੀਆ ਵਿਖੇ ਪਤਨੀ ਦੇ ਕਤਲ ਦੇ ਕਤਲ ਦੇ ਇਲਜ਼ਾਮ 'ਚ ਪੰਜਾਬੀ ਵਿਅਕਤੀ ਗ੍ਰਿਫਤਾਰ

ਪਤਨੀ ਦੇ ਕਤਲ ਦੇ ਇਲਜ਼ਾਮ 'ਚ ਪਤੀ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ

ਪਤਨੀ ਦੇ ਕਤਲ ਦੇ ਇਲਜ਼ਾਮ 'ਚ ਪਤੀ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਹੈ ਜਿਥੇ 40 ਸਾਲਾ ਸਿੱਖ ਵਿਅਕਤੀ 'ਤੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਲੱਗਾ ਹੈ। ਕੈਨੇਡਾ ਪੁਲਿਸ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਮੁਤਾਬਕ ਨਵਿੰਦਰ ਗਿੱਲ ਦੇ ਉੱਪਰ ਪਿਛਲੇ ਹਫ਼ਤੇ ਸਰੀ ਵਿੱਚ 7 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਗਿੱਲ ਨੂੰ ਚਾਕੂ ਨਾਲ ਹਮਲਾ ਕਰ ਕੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।ਪੁਲਿਸ ਨੇ ਇਸ ਪੂਰੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਹਰਪ੍ਰੀਤ ਕੌਰ ਗਿੱਲ ਨੂੰ ਆਪਣੇ ਘਰ 'ਚ ਚਾਕੂ ਦੇ ਕਈ ਵਾਰਾਂ ਕਾਰਨ ਜ਼ਖਮੀ ਹਾਲਤ 'ਚ ਪਾਇਆ।

ਹੋਰ ਪੜ੍ਹੋ ...
  • Share this:

ਕੈਨੇਡਾ ਦੇ ਵਿੱਚ ਇੱਕ ਸਿੱਖ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਹੈ ਜਿਥੇ 40 ਸਾਲਾ ਸਿੱਖ ਵਿਅਕਤੀ 'ਤੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਕਤਲ ਕਰਨ ਦਾ ਇਲਜ਼ਾਮ ਲੱਗਾ ਹੈ। ਕੈਨੇਡਾ ਪੁਲਿਸ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਮੁਤਾਬਕ ਨਵਿੰਦਰ ਗਿੱਲ ਦੇ ਉੱਪਰ ਪਿਛਲੇ ਹਫ਼ਤੇ ਸਰੀ ਵਿੱਚ 7 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਗਿੱਲ ਨੂੰ ਚਾਕੂ ਨਾਲ ਹਮਲਾ ਕਰ ਕੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।ਪੁਲਿਸ ਨੇ ਇਸ ਪੂਰੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਹਰਪ੍ਰੀਤ ਕੌਰ ਗਿੱਲ ਨੂੰ ਆਪਣੇ ਘਰ 'ਚ ਚਾਕੂ ਦੇ ਕਈ ਵਾਰਾਂ ਕਾਰਨ ਜ਼ਖਮੀ ਹਾਲਤ 'ਚ ਪਾਇਆ।

ਗੰਭੀਰ ਜ਼ਖਮੀ ਹਾਲਤ ਵਿੱਚ ਪੁਲਿਸ ਹਰਪ੍ਰੀਤ ਕੌਰ ਨੂੰ ਹਸਪਤਾਲ ਲੈ ਗਈ, ਜਿਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰਤ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਮੁਲਜ਼ਮ ਵਿਅਕਤੀ ਜਿਸ ਦੀ ਪਛਾਣ ਮ੍ਰਿਤਕ ਔਰਤ ਦੇ ਪਤੀ ਵਜੋਂ ਹੋਈ ਹੈ, ਉਸ ਨੂੰ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਸ਼ੱਕੀ ਵਜੋਂ ਮੌਕੇ 'ਤੇ ਹਿਰਾਸਤ ਵਿੱਚ ਲਿਆ ਸੀ। ਪਰ ਜਾਂਚ ਜਾਰੀ ਰਹਿਣ 'ਤੇ ਉਸ ਨੂੰ ਇੱਕ ਦਿਨ ਬਾਅਦ ਛੱਡ ਦਿੱਤਾ ਗਿਆ ਸੀ। ਇੱਕ ਤਾਜ਼ਾ ਬਿਆਨ ਦੇ ਮੁਤਾਬਕ ਸਰੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਸਹਿਯੋਗ ਨਾਲ ਆਈਐੱਣਆਈਟੀ ਜਾਂਚ ਕਰਨ ਵਾਲਿਆਂ ਵੱਲੋਂ ਉਸ ਨੂੰ 15 ਦਸੰਬਰ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ ਅਤੇ 16 ਦਸੰਬਰ ਨੂੰ ਦੂਜੇ ਦਰਜੇ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ।

ਤੁਹਾਨੂੰ ਦੱਸ ਦਈਏ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ ਕੈਨੇਡਾ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਭਾਰਤੀ ਮੂਲ ਦੇ ਕੈਨੇਡੀਅਨ ਮਾਰੇ ਜਾ ਚੁੱਕੇ ਹਨ।ਇਸ ਤੋਂ ਪਹਿਲਾਂ 3 ਦਸੰਬਰ ਨੂੰ ਓਨਟਾਰੀਓ ਸੂਬੇ ਵਿੱਚ 21 ਸਾਲਾ ਸਿੱਖ ਔਰਤ ਪਵਨਪ੍ਰੀਤ ਕੌਰ ਨੂੰ ‘ਟਾਰਗੇਟ’ ਹਮਲੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ।ਇਸੇ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ 24 ਸਾਲਾ ਭਾਰਤੀ ਮੂਲ ਦੇ ਸਿੱਖ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਵੰਬਰ ਵਿੱਚ, ਬ੍ਰਿਿਟਸ਼ ਕੋਲੰਬੀਆ ਸੂਬੇ ਵਿੱਚ ਇੱਕ ਹਾਈ ਸਕੂਲ ਦੀ ਪਾਰਕਿੰਗ ਵਿੱਚ 18 ਸਾਲਾ ਭਾਰਤੀ ਮੂਲ ਦੀ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Published by:Shiv Kumar
First published:

Tags: British Colombia, Canada, Crime, Police