100 ਸਾਲ ਤੋਂ ਵੀ ਪਹਿਲਾਂ ਚੋਰੀ ਹੋਈ ਭਾਰਤ ਦੀ ਖਾਸ ਮੂਰਤੀ ਨੂੰ ਕੈਨੇਡਾ ਕਰੇਗਾ ਵਾਪਸ

ਕੈਨੇਡਾ 100 ਸਾਲ ਪਹਿਲਾਂ ਭਾਰਤ ਤੋਂ ਚੋਰੀ ਕੀਤੀ ਗਈ ਅਨੌਖੀ ਮੂਰਤੀ ਨੂੰ ਵਾਪਸ ਕਰੇਗੀ। ਇਹ ਮੂਰਤੀ 1936 ਵਿਚ ਨੌਰਮਨ ਮੈਕੈਂਜ਼ੀ ਦੀ ਅਸਲ ਵਸੀਅਤ ਦਾ ਹਿੱਸਾ ਹੈ। ਯੂਨੀਵਰਸਿਟੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਲਾਕਾਰ ਦਿਵਿਆ ਮੇਹਰਾ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਇੱਕ ਸਦੀ ਤੋਂ ਵੀ ਜ਼ਿਆਦਾ ਪਹਿਲਾਂ ਮੂਰਤੀ ਨੂੰ ਗਲਤ ਢੰਗ ਨਾਲ ਲਿਆਂਦਾ ਗਿਆ ਸੀ।

ਫੋਟੋ- ਰਾਇਟਰਸ

ਫੋਟੋ- ਰਾਇਟਰਸ

 • Share this:
  ਟੋਰਾਂਟੋ -ਕਨੇਡਾ ਦੀ ਇੱਕ ਯੂਨੀਵਰਸਿਟੀ, ਹਿੰਦੂ ਦੇਵੀ ਅੰਨਪੂਰਣਾ ਦੀ ਇੱਕ ਵਿਲੱਖਣ ਮੂਰਤੀ, ਜੋ ਸਦੀ ਤੋਂ ਵੀ ਵੱਧ ਪਹਿਲਾਂ ਭਾਰਤ ਤੋਂ ਚੋਰੀ ਕੀਤੀ ਗਈ ਸੀ, ਉਸ ਨੂੰ ‘ਇਤਿਹਾਸਕ ਗਲਤੀਆਂ ਨੂੰ ਸੁਧਾਰਨ’ ਅਤੇ ‘ਬਸਤੀਵਾਦ ਦੀ ਕੋਝਾ ਵਿਰਾਸਤ’ ਤੋਂ ਮੁੜ ਉਭਰਨ ਦੀ ਕੋਸ਼ਿਸ਼ ਲਈ ਭਾਰਤ ਨੂੰ ਵਾਪਸ ਕਰੇਗੀ। ਇਹ ਮੂਰਤੀ ਮੈਕਕੇਂਜੀ ਆਰਟ ਗੈਲਰੀ ਵਿਖੇ ਰੈਜੀਨਾ ਯੂਨੀਵਰਸਿਟੀ ਦੇ ਸੰਗ੍ਰਹਿ ਦਾ ਹਿੱਸਾ ਹੈ। ਇਹ ਮੂਰਤੀ 1936 ਦੇ ਨੌਰਮਨ ਮੈਕੈਂਜ਼ੀ ਦੀ ਵਸੀਅਤ ਦਾ ਹਿੱਸਾ ਹੈ। ਯੂਨੀਵਰਸਿਟੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਲਾਕਾਰ ਦਿਵਿਆ ਮੇਹਰਾ ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਇੱਕ ਸਦੀ ਤੋਂ ਵੀ ਜ਼ਿਆਦਾ ਪਹਿਲਾਂ ਮੂਰਤੀ ਨੂੰ ਗਲਤ ਢੰਗ ਨਾਲ ਲਿਆਂਦਾ ਗਿਆ ਸੀ। ਜਦੋਂ ਉਹ ਮੈਕੈਂਜ਼ੀ ਦੇ ਸਥਾਈ ਸੰਗ੍ਰਹਿ ਦੀ ਪੜਤਾਲ ਕਰ ਰਹੀ ਸੀ ਅਤੇ ਆਪਣੀ ਪ੍ਰਦਰਸ਼ਨੀ ਦੀ ਤਿਆਰੀ ਕਰ ਰਹੀ ਸੀ ਉਦੋਂ ਉਨ੍ਹਾਂ ਦਾ ਧਿਆਨ ਉਸ ਵੱਲ ਗਿਆ।

  ਬਿਆਨ ਅਨੁਸਾਰ 19 ਨਵੰਬਰ ਨੂੰ ਇਸ ਮੂਰਤੀ ਨੂੰ ਡਿਜੀਟਲ ਰੂਪ ਵਿਚ ਵਾਪਸ ਕਰਨ ਦਾ ਪ੍ਰੋਗਰਾਮ ਹੋਇਆ ਸੀ ਅਤੇ ਹੁਣ ਜਲਦੀ ਹੀ ਇਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਯੂਨੀਵਰਸਿਟੀ ਦੇ ਅੰਤਰਿਮ ਪ੍ਰਧਾਨ ਅਤੇ ਵਾਈਸ-ਚਾਂਸਲਰ, ਡਾ. ਥੌਮਸ ਚੇਜ਼, ਨੇ ਬੁੱਤ ਨੂੰ ਅਧਿਕਾਰਤ ਤੌਰ 'ਤੇ ਭਾਰਤ ਭੇਜਣ ਲਈ ਡਿਜੀਟਲੀ ਤੌਰ 'ਤੇ ਕਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨਾਲ ਮੁਲਾਕਾਤ ਕੀਤੀ। ਬਿਸਾਰੀਆ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅੰਨਪੂਰਣਾ ਦੀ ਇਹ ਵਿਲੱਖਣ ਮੂਰਤੀ ਆਪਣੇ ਘਰ ਪਰਤਣ ਜਾ ਰਹੀ ਹੈ।" ਮੈਂ ਇਸ ਸਭਿਆਚਾਰਕ ਵਿਰਾਸਤ ਨੂੰ ਭਾਰਤ ਵਾਪਸ ਲਿਆਉਣ ਲਈ ਕਿਰਿਆਸ਼ੀਲ ਕਦਮ ਚੁੱਕਣ ਲਈ ਰੇਜੀਨਾ ਯੂਨੀਵਰਸਿਟੀ ਦਾ ਧੰਨਵਾਦੀ ਹਾਂ। ”

  ਯੂਨੀਵਰਸਿਟੀ ਨੇ ਕਿਹਾ ਕਿ ਆਪਣੀ ਵਿਆਪਕ ਜਾਂਚ ਦੇ ਅਧਾਰ ‘ਤੇ ਮੇਹਰਾ ਇਸ ਸਿੱਟੇ ਉਤੇ ਪਹੁੰਚੀ ਕਿ 1913 ਵਿੱਚ ਆਪਣੀ ਭਾਰਤ ਫੇਰੀ ਦੌਰਾਨ, ਮੈਕੈਂਜ਼ੀ ਦੀ ਨਜ਼ਰ ਮੂਰਤੀ ਉੱਤੇ ਪਈ ਅਤੇ ਜਦੋਂ ਕਿਸੇ ਅਜਨਬੀ ਨੂੰ ਮੈਕੈਂਜ਼ੀ ਦੀ ਇਹ ਮੂਰਤੀ ਪ੍ਰਾਪਤ ਕਰਨ ਦੀ ਇੱਛਾ ਦਾ ਪਤਾ ਲੱਗਿਆ ਤਾਂ ਉਹਨੇ  ਵਾਰਾਣਸੀ ਵਿਚ ਗੰਗਾ ਘਾਟ 'ਤੇ ਉਸਦੇ ਅਸਲ ਸਥਾਨ ਤੋਂ ਚੋਰੀ ਕਰ ਲਿਆ।
  Published by:Ashish Sharma
  First published: