HOME » NEWS » World

Live ਮੀਟਿੰਗ ਦੌਰਾਨ ਨੰਗੇ ਦਿਸੇ ਕੈਨੇਡਾ ਦੇ ਸੰਸਦ ਮੈਂਬਰ, ਮੋਬਾਈਲ ਨਾਲ ਲੁਕੋਈ ਇੱਜ਼ਤ, ਫੇਰ ਮੰਗੀ ਮੁਆਫ਼ੀ

News18 Punjabi | News18 Punjab
Updated: April 15, 2021, 4:28 PM IST
share image
Live ਮੀਟਿੰਗ ਦੌਰਾਨ ਨੰਗੇ ਦਿਸੇ ਕੈਨੇਡਾ ਦੇ ਸੰਸਦ ਮੈਂਬਰ, ਮੋਬਾਈਲ ਨਾਲ ਲੁਕੋਈ ਇੱਜ਼ਤ, ਫੇਰ ਮੰਗੀ ਮੁਆਫ਼ੀ
Live ਮੀਟਿੰਗ ਦੌਰਾਨ ਨੰਗੇ ਦਿਸੇ ਕੈਨੇਡਾ ਦੇ ਸੰਸਦ ਮੈਂਬਰ, ਮੋਬਾਈਲ ਨਾਲ ਲੁਕੋਈ ਇੱਜ਼ਤ, ਫੇਰ ਮੰਗੀ ਮੁਆਫ਼ੀ

Canadian lawmaker appears NAKED on Zoom legislative meeting: ਆਲਮੀ ਮਹਾਂਮਾਰੀ(global epidemic) ਦੇ ਕਾਰਨ, ਬਹੁਤ ਸਾਰੇ ਕੈਨੇਡੀਅਨ ਸੰਸਦ ਮੈਂਬਰ ਵੀਡੀਓ ਕਾਨਫਰੰਸ(video conference) ਦੁਆਰਾ ਸੰਸਦੀ ਸੈਸ਼ਨਾਂ ਵਿੱਚ ਭਾਗ ਲੈ ਰਹੇ ਹਨ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਕਾਰਨ ਜੂਮ ਉੱਤੇ ਘਰੋਂ ਲਾਈਵ ਮੀਟਿੰਗ ਦੌਰਾਨ ਕਈ ਵਿਅਕਤੀਆਂ ਦੀ ਬਿਨਾਂ ਕੱਪੜਿਆਂ(Naked) ਦੇ ਦਿਸਣ ਦੇ ਕਾਫੀ ਮਾਮਲੇ ਸੁਰਖੀਆਂ ਵਿੱਚ ਆਏ ਸਨ। ਹੁਣ ਤਾਜ਼ਾ ਮਾਮਲੇ ਵਿੱਚ ਕੈਨੇਡਾ (Canada) ਦੇ ਹਾਊਲ ਆਉ ਕਾਮਨਜ਼ (House of Commons) ਦੀ ਡਿਜੀਟਲ ਬੈਠਕ ਦੌਰਾਨ ਕੈਨੇਡੀਅਨ ਸੰਸਦ ਦਾ ਇੱਕ ਮੈਂਬਰ ਨੰਗਾ (Naked) ਵੇਖਿਆ ਗਿਆ। ਪੋਂਟੀਆਕ ਦੇ ਕਿਊਬੇਕ ਜ਼ਿਲ੍ਹੇ (Quebec district) ਦਾ 2015 ਤੋਂ ਅਗਵਾਈ ਕਰ ਰਹੇ ਵਿਲੀਅਮ ਅਮੋਸ (William Amos) ਬੁੱਧਵਾਰ ਨੂੰ ਆਪਣੇ ਸਾਥੀ ਸੰਸਦ ਮੈਂਬਰਾਂ ਦੀ ਸਕ੍ਰੀਨ 'ਤੇ ਪੂਰੀ ਨਗਨ ਸਥਿਤੀ ਵਿਚ ਦੇਖਿਆ ਗਿਆ। ਆਲਮੀ ਮਹਾਂਮਾਰੀ(global epidemic) ਦੇ ਕਾਰਨ, ਬਹੁਤ ਸਾਰੇ ਕੈਨੇਡੀਅਨ ਸੰਸਦ ਮੈਂਬਰ ਵੀਡੀਓ ਕਾਨਫਰੰਸ(video conference) ਦੁਆਰਾ ਸੰਸਦੀ ਸੈਸ਼ਨਾਂ ਵਿੱਚ ਭਾਗ ਲੈ ਰਹੇ ਹਨ।

ਕੈਨੇਡੀਅਨ ਪ੍ਰੈਸ ਦੁਆਰਾ ਪ੍ਰਾਪਤ ਕੀਤੇ ਗਏ ਇੱਕ ਸਕ੍ਰੀਨ ਸ਼ਾਟ ਵਿੱਚ, ਅਮੋਸ ਇੱਕ ਡੈਸਕ ਦੇ ਪਿੱਛੇ ਖੜ੍ਹੇ ਦਿਖਾਈ ਦਿੱਤੇ ਹਨ ਅਤੇ ਸ਼ਾਇਦ ਨਿਜੀ ਹਿੱਸੇ ਨੂੰ ਇੱਕ ਮੋਬਾਈਲ ਦੁਆਰਾ ਕਵਰ ਕੀਤਾ ਗਿਆ ਸੀ। ਅਮੋਸ ਨੇ ਇਕ ਈ-ਮੇਲ ਬਿਆਨ ਵਿਚ ਕਿਹਾ, "ਬਦਕਿਸਮਤੀ ਨਾਲ ਇਹ ਇਕ ਗਲਤੀ ਸੀ।" ਉਨ੍ਹਾਂ ਕਿਹਾ, ਜਾਗਿੰਗ ਤੋਂ ਵਾਪਸ ਆਉਣ ਤੋਂ ਬਾਅਦ, ਮੈਂ ਕੰਮ ਵਾਲੀ ਥਾਂ 'ਤੇ ਪਹਿਨਣ ਲਈ ਕੱਪੜੇ ਬਦਲ ਰਿਹਾ ਸੀ ਰਿ ਅਚਾਨਕ ਮੇਰਾ ਵੀਡੀਓ ਚਾਲੂ ਹੋ ਗਿਆ। ਮੈਂ ਇਸ ਅਣਜਾਣੇ ਵਿੱਚ ਹੋਈ ਗਲਤੀ ਲਈ ਹਾਊਸ ਆਫ ਕਾਮਨਜ਼ ਤੋਂ ਆਪਣੇ ਸਹਿਕਰਮੀਆਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਯਕੀਨਨ ਇਹ ਇਕ ਅਚਾਨਕ ਗਲਤੀ ਸੀ ਅਤੇ ਇਹ ਦੁਬਾਰਾ ਨਹੀਂ ਹੋਵੇਗੀ।

ਕੈਮਰਾ ਅਤੇ ਮਾਈਕ੍ਰੋਫੋਨ ਦੇ ਨੇੜੇ ਰਹਿਣ ਵੇਲੇ ਸਾਵਧਾਨ ਰਹੋ: ਸਪੀਕਰ

ਵਿਰੋਧੀ ਧਿਰ ਬਲਾਕ ਕਿਊਬੇਕੋ ਇਸ ਪਾਰਟੀ ਦੇ ਸੰਸਦ ਮੈਂਬਰ ਕਲਾਉਡ ਬੇਲੇਫੋਲੀ ਨੇ ਪ੍ਰਸ਼ਨ ਕਾਲ ਤੋਂ ਬਾਅਦ ਇਸ ਘਟਨਾ ਨੂੰ ਉਠਾਇਆ। ਸੰਸਦ ਦੇ ਪੁਰਸ਼ ਮੈਂਬਰਾਂ ਨੂੰ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਉਹ ਪਾਰਲੀਮੈਂਟ ਮਰਿਆਦਾ ਅਨੁਸਾਰ, ਅੰਡਰਵੀਅਰ, ਕਮੀਜ਼ ਅਤੇ ਇਕ ਜੈਕਟ ਪਹਿਨਣ ਅਤੇ ਟਾਈ ਬੰਨ੍ਹਣ। ਬਾਅਦ ਵਿੱਚ ਸਪੀਕਰ ਐਂਥਨੀ ਰੋਟਾ ਨੇ ਬੇਲੇਫੋਲੀ ਦੀ ਨਿਗਰਾਨੀ ਲਈ ਧੰਨਵਾਦ ਕੀਤਾ। ਸਪੀਕਰ ਨੇ ਸਪੱਸ਼ਟ ਕੀਤਾ ਕਿ ਉਸਨੇ ਕੁਝ ਵੀ ਨਹੀਂ ਵੇਖਿਆ ਸੀ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕੈਮਰਾ ਅਤੇ ਮਾਈਕ੍ਰੋਫੋਨ ਦੇ ਨਜ਼ਦੀਕ ਰਹਿੰਦਿਆਂ ਚੌਕਸ ਰਹਿਣ ਦੀ ਯਾਦ ਦਿਵਾਇਆ।

ਤਸਵੀਰ: ਇੱਕ ਸਕ੍ਰੀਨ ਸ਼ਾਟ ਵਿੱਚ ਵਿਲੀਅਮ ਅਮੋਸ ਬੁੱਧਵਾਰ ਦੀ ਮੀਟਿੰਗ ਦੌਰਾਨ ਨੰਗਾ ਦਿਖਾਈ ਦਿੰਦਾ ਹੋਇਆ।


ਅਮੋਸ ਨੇ ਕਿਸੇ ਭੈੜੇ ਇਰਾਦੇ ਨਾਲ ਅਜਿਹਾ ਨਹੀਂ ਕੀਤਾ: ਸਾਥੀ ਸੰਸਦ ਮੈਂਬਰ

ਅਮੋਸ ਦੀ ਲਿਬਰਲ ਪਾਰਟੀ ਦੇ ਸਹਿਯੋਗੀ ਮਾਰਕ ਓਲਾਂਡੇ ਨੇ ਕਿਹਾ ਕਿ ਅਮੋਸ ਇਸ ਘਟਨਾ ਬਾਰੇ ਪੂਰੀ ਤਰ੍ਹਾਂ ਅਪਮਾਨਿਤ ਹੈ। ਓਲੰਡੇ ਨੇ ਕਿਹਾ ਕਿ ਉਹ ਆਪਣੇ ਸਾਥੀ ਦੁਆਰਾ ਦਿੱਤੀ ਵਿਆਖਿਆ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਉਸਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਹ ਕਿਸੇ ਮਾੜੇ ਇਰਾਦੇ ਨਾਲ ਕੀਤਾ ਗਿਆ ਸੀ। ਇਹ ਨਿਸ਼ਚੇ ਹੀ ਇੱਕ ਮੰਦਭਾਗੀ ਸਥਿਤੀ ਹੈ। ਇਹ ਹਰ ਇਕ ਲਈ ਇਕ ਚੇਤਾਵਨੀ ਹੈ। ਓਲਾਂਡੇ ਨੇ ਕਿਹਾ ਕਿ ਤੁਹਾਨੂੰ ਇਹ ਮੰਨਣਾ ਪਏਗਾ ਕਿ ਕੈਮਰਾ ਹਮੇਸ਼ਾ ਚਾਲੂ ਹੁੰਦਾ ਹੈ। ਕੈਮਰੇ ਦੁਆਲੇ ਢੁਕਵੇਂ ਕਪੜੇ ਨਾ ਪਾਉਣ ਵੇਲੇ ਤੁਹਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ।
Published by: Sukhwinder Singh
First published: April 15, 2021, 4:28 PM IST
ਹੋਰ ਪੜ੍ਹੋ
ਅਗਲੀ ਖ਼ਬਰ