ਸਰੀ ਦੇ ਇੱਕ ਸਕੂਲ ਵਿੱਚ ਦਿਨ ਦਿਹਾੜੇ ਕਤਲ ਕੀਤੇ ਗਏ ਨੌਜਵਾਨ ਮਹਿਕਪ੍ਰੀਤ ਸਿੰਘ ਸੇਠੀ ਨੂੰ ਇਨਸਾਫ ਦਵਾਉਣ ਦੇ ਲਈ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।ਸਿੱਖ ਭਾਈਚਾਰੇ ਅਤੇ ਵਿਦਿਆਰਥੀਆਂ ਦੀ ਇੱਕ ਵੱਡੀ ਭੀੜ ਨੇ ਪਰਿਵਾਰ ਦੀ ਸਹਾਇਤਾ ਅਤੇ 18 ਸਾਲ ਦੇ ਬੱਚੇ ਲਈ ਇਨਸਾਫ਼ ਦੀ ਮੰਗ ਕਰਨ ਲਈ ਤਮਨਾਵਿਸ ਸੈਕੰਡਰੀ ਸਕੂਲ ਤੋਂ 72 ਐਵੇਨਿਊ ਸਕਾਟ ਰੋਡ ਤੱਕ ਕੈਂਡਲ ਮਾਰਚ ਕੱਢਿਆ।
18 ਸਾਲਾਂ ਮਹਿਕਪ੍ਰੀਤ ਸਿੰਘ ਸੇਠੀ ਦਾ ਸੋਗ ਮਨਾ ਰਹੇ ਪਰਿਵਾਰ ਅਤੇ ਦੋਸਤ ਆਪਣੇ ਭਰਾ, ਪੁੱਤਰ ਅਤੇ ਦੋਸਤ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਇਕੱਠੇ ਹੋਏ। ਮਹਿਕਪ੍ਰੀਤ ਦੀ ਭੈਣ ਅਰਸ਼ਪ੍ਰੀਤ ਸੇਠੀ ਨੇ ਭਾਈਚਾਰੇ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਉਸ ਦੇ ਭਰਾ ਨਾਲ ਜੋ ਹੋਇਆ ਉਹ ਕਿਸੇ ਹੋਰ ਭਰਾ ਜਾਂ ਪੁੱਤਰ ਨਾਲ ਨਾ ਵਾਪਰੇ।
ਤੁਹਾਨੂੰ ਦਸ ਦਈਏ ਕਿ ਸਰੀ ਦੇ ਨਿਊਟਨ ਇਲਾਕੇ ਬੀ.ਸੀ. ਵਿੱਚ ਤਮਨਾਵਿਸ ਸੈਕੰਡਰੀ ਸਕੂਲ ਦੀ ਪਾਰਕਿੰਗ ਵਿੱਚ 18 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ 22 ਨਵੰਬਰ ਦੀ ਹੈ ਜਦੋਂ ਇੱਕ 17 ਸਾਲ ਦੇ ਲੜਕੇ ਨਾਲ ਲੜਾਈ ਵਿੱਚ ਚਾਕੂ ਮਾਰਿਆ ਗਿਆ ਸੀ।
ਅਰਸ਼ਪ੍ਰੀਤ ਨੇ ਦੱਸਿਆ ਕਿ ਮਹਿਕਪ੍ਰੀਤ ਮੰਗਲਵਾਰ ਨੂੰ ਦੁਪਹਿਰ ਦੇ ਕਰੀਬ ਆਪਣੇ ਭਰਾ ਨੂੰ ਲੈਣ ਲਈ ਹਾਈ ਸਕੂਲ ਗਈ ਹੋਈ ਸੀ। ਜਿੱਥੇ ਝਗੜਾ ਹੋਣ 'ਤੇ ਉਸ ਦਾ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Canada, Candle march, Murder, Sikh boy, Surrey