HOME » NEWS » World

ਪਾਕਿਸਤਾਨ ਵਿੱਚ Valentine Day ਨੂੰ ਮਨਾਇਆ ਜਾਵੇਗਾ 'Sister's Day'

News18 Punjab
Updated: January 16, 2019, 6:25 PM IST
ਪਾਕਿਸਤਾਨ ਵਿੱਚ Valentine Day ਨੂੰ ਮਨਾਇਆ ਜਾਵੇਗਾ 'Sister's Day'
ਪਾਕਿਸਤਾਨ ਵਿੱਚ Valentine Day ਨੂੰ ਮਨਾਇਆ ਜਾਵੇਗਾ 'Sister's Day'
News18 Punjab
Updated: January 16, 2019, 6:25 PM IST
ਪਾਕਿਸਤਾਨ ਦੀ ਇੱਕ ਯੂਨੀਵਰਸਿਟੀ ਵਿੱਚ ਇਸਲਾਮੀ ਰਿਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ 14 ਫਰਵਰੀ ਯਾਨੀ ਵੈਲੇਂਟਾਈਨ ਡੇਅ ਨੂੰ 'ਸਿਸਟਰਸ ਡੇਅ' ਭਾਵ ਭੈਣਾਂ ਦਾ ਦਿਨ ਮਨਾਉਣ ਦਾ ਫੈਸਲਾ ਲਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇਹ ਜਾਣਕਾਰੀ ਦਿੱਤੀ ਹੈ, ਡਾੱਨ ਨਿਊਜ਼ ਨੇ ਖ਼ਬਰ ਦਿੱਤੀ ਹੈ ਫੈਸਲਾਬਾਦ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਕੁੱਲਪਤੀ ਜ਼ਫਰ ਇਕਬਾਲ ਰੰਧਾਵਾ ਤੇ ਨਿਯਮ ਬਣਾਉਣ ਵਾਲਿਆਂ ਨੇ ਤੈਅ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਸਕਾਰਫ਼ ਤੇ ਅਬਾਇਆ (ਕੱਪੜੀ) ਤੋਹਫ਼ੇ ਵਿੱਚ ਦਿੱਤਾ ਜਾ ਸਕਦਾ ਹੈ।

ਖ਼ਬਰ ਵਿੱਚ ਕਿਹਾ ਗਿਆ ਹੈ ਕਿ ਕੁਲਪਤੀ ਦਾ ਮੰਨਣਾ ਹੈ ਕਿ ਇਹ ਪਾਕਿਸਤਾਨ ਦੀ ਤਹਿਜ਼ੀਬ ਤੇ ਇਸਲਾਮ ਦੇ ਮੁਤਾਬਕ ਹੈ। ਦੁਨੀਆਂ ਭਰ ਵਿੱਚ 14 ਫਰਵਰੀ ਨੂੰ ਵੈਲੇਂਟਾਈਨ ਡੇਅ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ, ਮੁੰਡੇ ਕੁੜੀਆਂ ਇੱਕੇ ਦੂਜੇ ਨੂੰ ਤੋਹਫ਼ਿਆਂ ਦੇ ਨਾਲ-ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਇਸਲਾਮੀ ਰਿਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ 14 ਫਰਵਰੀ ਨੂੰ ਸਿਸਟਰਸ ਡੇਅ ਮਨਾਇਆ ਜਾਵੇਗਾ। ਡਾੱਨ ਨਿਊਜ਼ ਟੀਵੀ ਨਾਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸਿਸਟਰਸ ਡੇਅ ਮਨਾਉਣ ਦਾ ਉਨ੍ਹਾਂ ਦਾ ਸੁਝਾਅ ਕੰਮ ਕਰੇਗਾ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੁੱਝ ਮੁਸਲਮਾਨਾਂ ਨੇ ਵੈਲੇਂਟਾਈਨ ਡੇਅ ਨੂੰ ਖ਼ਤਰੇ ਵਿੱਚ ਬਦਲ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਅਗਰ ਖ਼ਤਰਾ ਹੈ ਤਾਂ ਇਸਨੂੰ ਮੌਕੇ ਵਿੱਚ ਬਦਲ ਦਓ।

Loading...
ਕੁਲਪਤੀ ਨੇ ਦਾਅਵਾ ਕੀਤਾ ਕਿ ਸਿਸਟਰਸ ਡੇਅ ਮਨਾਉਣ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਪਾਕਿਸਤਾਨ ਵਿੱਚ ਭੈਣਾਂ ਨੂੰ ਕਿੰਨਾ ਪਿਆਰ ਮਿਲਦਾ ਹੈ। ਰੰਧਾਵਾ ਨੇ ਕਿਹਾ ਕਿ ਭਰਾ ਤੇ ਭੈਣ ਦੇ ਪਿਆਰ ਤੋਂ ਵੱਡਾ ਹੋਰ ਕੋਈ ਪਿਆਰ ਹੈ? ਸਿਸਟਰਸ ਡੇਅ, ਪਤੀ-ਪਤਨੀ ਦੇ ਪਿਆਰ ਤੋਂ ਵੀ ਵੱਡਾ ਦਿਨ ਹੈ। ਸਾਲ 2017 ਵਿੱਚ ਇਸਲਾਮਾਬਾਦ ਹਾਈ ਕੋਰਟ ਨੇ ਆਦੇਸ਼ ਜਾਰੀ ਕਰਦੇ ਹੋਏ ਦੇਸ਼ ਵਿੱਚ ਵੈਲੇਂਟਾਈਨ ਡੇਅ ਦੇ ਜਸ਼ਨ ਉੱਤੇ ਬੈਨ ਲਗਾ ਦਿੱਤਾ ਸੀ, ਇੱਥੋਂ ਤੱਕ ਕਿ ਮੀਡੀਆ ਦੇ ਵੀ ਇਸ ਸੰਬੰਧਤ ਕਵਰੇਜ ਉੱਤੇ ਮਨਾਹੀ ਸੀ।
First published: January 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...