ਕਾਠਮੰਡੂ- ਨੇਪਾਲ ਦੀ ਸੁਪਰੀਮ ਕੋਰਟ ਨੇ ਫਰਾਂਸ ਦੇ ਸੀਰੀਅਲ ਕਿਲਰ ਚਾਰਲਸ ਸੋਭਰਾਜ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਉਸ ਨੂੰ ਉਮਰ ਦੇ ਆਧਾਰ 'ਤੇ ਰਿਹਾਅ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਰਲਸ ਸੋਭਰਾਜ 2 ਅਮਰੀਕੀ ਸੈਲਾਨੀਆਂ ਦੀ ਹੱਤਿਆ ਦੇ ਦੋਸ਼ ਵਿੱਚ 2003 ਤੋਂ ਨੇਪਾਲੀ ਜੇਲ੍ਹ ਵਿੱਚ ਕੈਦ ਹੈ। ਅਦਾਲਤ ਨੇ ਉਸ ਦੀ ਰਿਹਾਈ ਦੇ 15 ਦਿਨਾਂ ਦੇ ਅੰਦਰ ਦੇਸ਼ ਨਿਕਾਲੇ ਦਾ ਹੁਕਮ ਵੀ ਦਿੱਤਾ ਹੈ।
ਸੁਪਰੀਮ ਕੋਰਟ ਨੇ ਇਹ ਫੈਸਲਾ ਸੋਭਰਾਜ ਦੀ ਉਸ ਪਟੀਸ਼ਨ 'ਤੇ ਦਿੱਤਾ, ਜਿਸ 'ਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਲਈ ਨਿਰਧਾਰਤ ਸਮੇਂ ਤੋਂ ਜ਼ਿਆਦਾ ਸਮਾਂ ਜੇਲ 'ਚ ਬਿਤਾਇਆ ਹੈ। ਨੇਪਾਲ ਵਿੱਚ ਉਨ੍ਹਾਂ ਕੈਦੀਆਂ ਨੂੰ ਰਿਹਾਅ ਕਰਨ ਦੀ ਕਾਨੂੰਨੀ ਵਿਵਸਥਾ ਹੈ, ਜਿਨ੍ਹਾਂ ਨੇ ਆਪਣੀ ਸਜ਼ਾ ਦਾ 75 ਫੀਸਦੀ ਹਿੱਸਾ ਜੇਲ੍ਹ ਦੌਰਾਨ ਚੰਗੇ ਵਿਵਹਾਰ ਨਾਲ ਵਿੱਚ ਕੱਟਿਆ ਹੈ ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਸਬੰਧਤ ਅਧਿਕਾਰੀਆਂ ਨੂੰ 15 ਦਿਨਾਂ ਦੇ ਅੰਦਰ ਸੋਭਰਾਜ ਦੀ ਘਰ ਵਾਪਸੀ ਲਈ ਪ੍ਰਬੰਧ ਕਰਨ ਲਈ ਕਿਹਾ ਹੈ। ਆਪਣੀ ਪਟੀਸ਼ਨ ਵਿੱਚ ਸੋਭਰਾਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਨੇਪਾਲ ਦੇ ਸੀਨੀਅਰ ਨਾਗਰਿਕਾਂ ਨੂੰ ਦਿੱਤੀ 'ਢਿੱਲ' ਦੇ ਅਨੁਸਾਰ ਆਪਣੀ ਜੇਲ੍ਹ ਦੀ ਮਿਆਦ ਪੂਰੀ ਕਰ ਲਈ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਦਿੱਤੀ ਗਈ 20 ਸਾਲ ਦੀ ਸਜ਼ਾ ਵਿੱਚੋਂ 17 ਸਾਲ ਜੇਲ੍ਹ ਵਿੱਚ ਕੱਟ ਚੁੱਕਾ ਹੈ ਅਤੇ ਚੰਗੇ ਆਚਰਣ ਕਾਰਨ ਉਸ ਨੂੰ ਰਿਹਾਅ ਕਰਨ ਦੀ ਸਿਫ਼ਾਰਸ਼ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਚਾਰਲਸ ਸੋਭਰਾਜ ਉਪਰ ਇੱਕ ਵੀਅਤਨਾਮੀ ਮਾਂ ਅਤੇ ਇੱਕ ਭਾਰਤੀ ਪਿਤਾ ਦੇ ਬੇਟੇ 'ਤੇ 1975 ਵਿੱਚ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਵਿੱਚ ਦਾਖਲ ਹੋਣ ਅਤੇ ਅਮਰੀਕੀ ਨਾਗਰਿਕ ਕੋਨੀ ਜੋ ਬੋਰੋਨਜਿਕ (29) ਅਤੇ ਉਸਦੇ ਦੋਸਤ, ਕੈਨੇਡੀਅਨ ਨਾਗਰਿਕ ਲੌਰੇਂਟ ਕੈਰੀਅਰ (26) ਦੀ ਹੱਤਿਆ ਕਰਨ ਦਾ ਦੋਸ਼ ਹੈ। ਸ਼ੋਭਰਾਜ ਨੂੰ ਨੇਪਾਲ ਦੇ ਇੱਕ ਕੈਸੀਨੋ ਦੇ ਬਾਹਰ ਦੇਖਿਆ ਗਿਆ ਸੀ ਜਿਸ ਤੋਂ ਬਾਅਦ 1 ਸਤੰਬਰ 2003 ਨੂੰ ਇੱਕ ਅਖਬਾਰ ਵਿੱਚ ਉਸਦੀ ਤਸਵੀਰ ਛਪੀ ਸੀ।
ਗ੍ਰਿਫਤਾਰੀ ਤੋਂ ਬਾਅਦ, ਪੁਲਿਸ ਨੇ 1975 ਵਿਚ ਕਾਠਮੰਡੂ ਅਤੇ ਭਗਤਪੁਰ ਵਿਚ ਇਕ ਜੋੜੇ ਦੀ ਹੱਤਿਆ ਦੇ ਦੋਸ਼ ਵਿਚ ਸੋਭਰਾਜ ਦੇ ਖਿਲਾਫ ਕਤਲ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਸਨ। ਸੋਭਰਾਜ ਕਾਠਮੰਡੂ ਦੀ ਕੇਂਦਰੀ ਜੇਲ੍ਹ ਵਿੱਚ 21 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੂੰ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਲਈ 20 ਸਾਲ ਅਤੇ ਜਾਅਲੀ ਪਾਸਪੋਰਟ ਰੱਖਣ ਦੇ ਜੁਰਮ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Nepal, Serial killer, Supreme Court