• Home
  • »
  • News
  • »
  • international
  • »
  • CHEATING HUSBAND GOT TERRIBLE PUNISHMENT WIFE LOCKED HIM IN CAGE AND THROWN IN RIVER

ਧੋਖਾ ਦੇਣ ਵਾਲੇ ਨੂੰ ਮਿਲੀ ਖੌਫਨਾਕ ਸਜ਼ਾ, ਪਤਨੀ ਨੇ ਪਤੀ ਨੂੰ ਪਿੰਜਰੇ ‘ਚ ਕੈਦ ਕਰ ਨਦੀ ‘ਚ ਸੁੱਟਿਆ

ਪੁਲਿਸ ਨੇ ਦੱਸਿਆ ਕਿ ਵੀਡੀਓ ਵਿੱਚ ਵੇਖੇ ਗਏ ਵਿਅਕਤੀ ਦੀ ਹਾਲਤ ਸਥਿਰ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ। ਆਦਮੀ ਨੂੰ ਕੋਈ ਸੱਟ ਨਹੀਂ ਲੱਗੀ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਤਨੀ ਨੇ ਪਤੀ ਨੂੰ ਪਿੰਜਰੇ ‘ਚ ਕੈਦ ਕਰ ਨਦੀ ‘ਚ ਸੁੱਟਿਆ (ਸੰਕੇਤਿਕ ਫੋਟੋ)

ਪਤਨੀ ਨੇ ਪਤੀ ਨੂੰ ਪਿੰਜਰੇ ‘ਚ ਕੈਦ ਕਰ ਨਦੀ ‘ਚ ਸੁੱਟਿਆ (ਸੰਕੇਤਿਕ ਫੋਟੋ)

  • Share this:
    ਬੀਜਿੰਗ - ਸੋਸ਼ਲ ਮੀਡੀਆ 'ਤੇ ਕਈ ਵਾਰ ਪਤੀ-ਪਤਨੀ ਦੀ ਲੜਾਈ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ। ਕਈ ਵਾਰ ਮਾਮਲਾ ਬਹੁਤ ਗੰਭੀਰ ਮੋੜ 'ਤੇ ਪਹੁੰਚ ਜਾਂਦਾ ਹੈ। ਚੀਨ ਤੋਂ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੂੰ ਪਤਾ ਚਲਿਆ ਕਿ ਉਸਦਾ ਪਤੀ ਉਸ ਨਾਲ ਧੋਖਾ ਕਰ ਰਿਹਾ ਹੈ, ਇਸ ਲਈ ਉਸਨੇ ਆਪਣੇ ਪਤੀ ਨੂੰ ਸਬਕ ਸਿਖਾਉਣ ਦਾ ਇਕ ਡਰਾਉਣਾ ਤਰੀਕਾ ਲੱਭਿਆ। ਪਤਨੀ ਤੋਂ ਸਜ਼ਾ ਮਿਲਣ ਤੋਂ ਬਾਅਦ ਪਤੀ ਦੀ ਮੁਸ਼ਕਲ ਨਾਲ ਜਾਨ ਬਚੀ ਅਤੇ ਇਸ ਸਮੇਂ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

    ਟਾਈਮਜ਼ ਨਾਓ ਦੀ ਇਕ ਖ਼ਬਰ ਅਨੁਸਾਰ, ਚੀਨ ਦੇ ਮਾਓਮਿੰਗ ਸ਼ਹਿਰ ਵਿਚ ਇਕ ਪਤਨੀ ਨੇ ਆਪਣੇ ਪਤੀ ਨੂੰ ਪਿੰਜਰੇ ਵਿਚ ਬੰਦ ਕਰਕੇ ਨਦੀ ਵਿਚ ਸੁੱਟ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਖਬਰਾਂ 'ਚ ਇਹ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਦਰਦ ਨਾਲ ਤੜਫ ਰਿਹਾ ਹੈ ਅਤੇ ਕੁਝ ਲੋਕ ਉਸ ਨੂੰ ਰੱਸੀ ਨਾਲ ਬੰਨ੍ਹ ਕੇ ਬਾਂਸ ਦੇ ਪਿੰਜਰੇ ਵਿਚ ਸੁੱਟ ਰਹੇ ਹਨ। ਇਹ ਵਿਅਕਤੀ ਕਿਸੇ ਦੂਜੀ ਔਰਤ ਨਾਲ ਮਿਲਿਆ ਸੀ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਔਰਤ ਦੁਆਰਾ ਦਿੱਤੀ ਜਾਣ ਵਾਲੀ ਸਜ਼ਾ ਦਾ ਤਰੀਕਾ ਵਿਚ ਪੁਰਾਣੇ ਸਮੇਂ ਵਿਚ ਵਰਤਿਆ ਜਾਂਦਾ ਸੀ।

    ਖ਼ਬਰਾਂ ਅਨੁਸਾਰ, ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਦੱਖਣੀ ਚੀਨ ਦੇ ਮਾਓਮਿੰਗ ਸ਼ਹਿਰ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ ਵੀਡੀਓ ਵਿੱਚ ਵੇਖੇ ਗਏ ਵਿਅਕਤੀ ਦੀ ਹਾਲਤ ਸਥਿਰ ਹੈ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਵਿਚ ਆਦਮੀ ਨੂੰ ਕੋਈ ਸੱਟ ਨਹੀਂ ਲੱਗੀ ਹੈ।

    ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ਉਪਭੋਗਤਾਵਾਂ ਦਾ ਕਹਿਣਾ ਹੈ ਕਿ 'ਪਿਗ ਕੇਜ' ਸਜ਼ਾ ਦਾ ਇੱਕ ਪ੍ਰਾਚੀਨ ਢੰਗ ਹੈ। ਜਦੋਂ ਕਿ ਕੁਝ ਕਹਿੰਦੇ ਹਨ ਕਿ ਇਹ ਪਿੰਜਰੇ ਅਸਲ ਵਿੱਚ ਸੂਰਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਥਾਂ ਲਿਜਾਣ ਲਈ ਵਰਤੇ ਜਾਂਦੇ ਸਨ।
    Published by:Ashish Sharma
    First published: