HOME » NEWS » World

ਮਰੇ ਹੋਏ ਸੱਪ ਨੂੰ ਰੱਸੀ ਬਣਾ ਕੇ ਖੇਡ ਰਹੀ ਸੀ ਬੱਚੀਆਂ, VIDEO ਵੇਖ ਕੇ ਉਡ ਜਾਣਗੇ ਹੋਸ਼

News18 Punjab
Updated: November 22, 2019, 3:36 PM IST
ਮਰੇ ਹੋਏ ਸੱਪ ਨੂੰ ਰੱਸੀ ਬਣਾ ਕੇ ਖੇਡ ਰਹੀ ਸੀ ਬੱਚੀਆਂ, VIDEO ਵੇਖ ਕੇ ਉਡ ਜਾਣਗੇ ਹੋਸ਼
children cheerfully skipping with dead snake in vietnam video viral

ਮਰੇ ਹੋਏ ਸੱਪ ਦੀ ਰੱਸੀ ਬਣਾ ਕੇ ਲੜਕੀਆਂ ਦੇ ਛਾਲ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਚਾਰ ਬੱਚੇ ਮਰੇ ਹੋਏ ਸੱਪਾਂ ਨਾਲ ਖੇਡ ਰਹੇ ਹਨ ਅਤੇ ਇਹ ਦੇਖਦੇ ਹੋਏ ਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ।

  • Share this:
ਸੱਪ ਜ਼ਿੰਦਾ ਹੈ ਜਾਂ ਮਰ ਗਿਆ ਹੈ ਉਸ ਨੂੰ ਵੇਖ ਕੇ ਡਰ ਲਗਦਾ ਹੈ। ਪਰ ਕਲਪਨਾ ਕਰੋ ਕਿ ਜੇ ਕੋਈ ਦੋ ਮੀਟਰ ਲੰਬੇ ਸੱਪ ਨਾਲ ਖੇਡਣਾ ਸ਼ੁਰੂ ਕਰਦਾ ਹੈ, ਤਾਂ ਤੁਸੀਂ ਕੀ ਕਹੋਗੇ। ਹਾਂ, ਇਹ ਵੱਖਰੀ ਗੱਲ ਹੈ ਕਿ ਸੱਪ ਮਰ ਗਿਆ ਸੀ। ਸੋਸ਼ਲ ਮੀਡੀਆ 'ਤੇ, ਇਨ੍ਹੀਂ ਦਿਨੀਂ ਮਰੇ ਹੋਏ ਸੱਪ ਦੀ ਰੱਸੀ ਬਣਾ ਕੇ ਲੜਕੀਆਂ ਦੇ ਛਾਲ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਚਾਰ ਬੱਚੇ ਮਰੇ ਹੋਏ ਸੱਪਾਂ ਨਾਲ ਖੇਡ ਰਹੇ ਹਨ ਅਤੇ ਇਹ ਦੇਖਦੇ ਹੋਏ ਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ।



Loading...
ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਵੀਡੀਓ ਵਿਅਤਨਾਮ ਦਾ ਹੈ। ਇਸ ਵੀਡੀਓ ਵਿਚ ਕੁਝ ਬੱਚੀਆਂ ਮਰੇ ਹੋਏ ਸੱਪ ਦੀ ਰੱਸੀ ਬਣਾ ਕੇ ਕੁੱਦ ਰਹੀਆਂ ਹਨ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਲੜਕੀਆਂ ਨੇ ਦੋਵੇਂ ਪਾਸਿਉਂ ਸੱਪ ਨੂੰ ਫੜਿਆ ਹੋਇਆ ਹੈ ਅਤੇ ਤੇਜ਼ੀ ਨਾਲ ਉਸ ਨੂੰ ਘੁਮਾ ਰਹੀਆਂ ਹਨ। ਇਕ ਬੱਚੀ ਉਸ ਦੇ ਵਿਚਕਾਰ ਕੁੱਦ ਵੀ ਰਹੀ ਹੈ। ਇਸ ਦੌਰਾਨ ਕੁਝ ਬੱਚੇ ਕੋਲ ਖੜ ਕੇ ਹੱਸ ਰਹੇ ਹਨ। ਸੱਪ ਨੂੰ ਤੇਜ਼ੀ ਨਾਲ ਘੁਮਾਉਂਦੇ ਹੋਏ ਉਹ ਹੱਥ ਤੋਂ ਹੇਠਾਂ ਡਿੱਗ ਜਾਂਦਾ ਹੈ ਤਾਂ ਬੱਚੀਆਂ ਦੁਬਾਰਾ ਸੱਪ ਨੂੰ ਚੁੱਕ ਕੇ ਖੇਡਣ ਲੱਗ ਜਾਂਦੀ ਹੈ। ਇਹ ਵੀਡੀਓ 14 ਨਵੰਬਰ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ ਗਿਆ ਹੈ। ਹੁਣ ਤੱਕ ਇਸ ਨੂੰ 2 ਲੱਖ 70 ਹਜ਼ਾਰ ਤੋਂ ਜ਼ਿਆਦਾ ਲੋਕਾ ਦੇਖ ਚੁੱਕੇ ਹਨ।
First published: November 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...