HOME » NEWS » World

Cheers to Death: ਪਿਤਾ ਦੀ ਅਜੀਬੋ-ਗ਼ਰੀਬ ਆਖ਼ਰੀ ਇੱਛਾ ਪੂਰੀ ਕਰਨ ਲਈ ਬੱਚਿਆਂ ਨੇ ਅਸਥੀਆਂ ਵਹਾਈਆਂ ਪੱਬ 'ਚ

News18 Punjabi | News18 Punjab
Updated: March 1, 2021, 1:42 PM IST
share image
Cheers to Death: ਪਿਤਾ ਦੀ ਅਜੀਬੋ-ਗ਼ਰੀਬ ਆਖ਼ਰੀ ਇੱਛਾ ਪੂਰੀ ਕਰਨ ਲਈ ਬੱਚਿਆਂ ਨੇ ਅਸਥੀਆਂ ਵਹਾਈਆਂ ਪੱਬ 'ਚ

  • Share this:
  • Facebook share img
  • Twitter share img
  • Linkedin share img
ਮਾਂ ਜਾਂ ਬਾਪ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਬੱਚੇ ਉਨ੍ਹਾਂ ਨੂੰ ਪੂਰੇ ਆਦਰ-ਸਤਿਕਾਰ ਨਾਲ ਵਿਦਾ ਕਰਨਾ ਚਾਹੁੰਦੇ ਹਨ। ਉਹ ਆਪਣੇ ਮਾਪਿਆਂ ਦੀ ਹਰ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹਨ। ਮਾਪਿਆਂ ਦੀ ਆਤਮਾ ਦੀ ਸ਼ਾਂਤੀ ਲਈ ਕੋਈ ਉਨ੍ਹਾਂ ਦੇ ਕੱਪੜੇ ਅਤੇ ਧਨ-ਦੌਲਤ ਗ਼ਰੀਬ ਵਿੱਚ ਵੰਡ ਦਿੰਦਾ ਹੈ, ਕੋਈ ਉਨ੍ਹਾਂ ਦੇ ਨਾਂ 'ਤੇ ਸਮਾਜ ਭਲਾਈ ਦਾ ਕੰਮ ਕਰਦਾ ਹੈ ਤੇ ਕੋਈ ਉਨ੍ਹਾਂ ਦੀ ਆਖ਼ਰੀ ਇੱਛਾ (Last Wish) ਅਨੁਸਾਰ ਉਨ੍ਹਾਂ ਦੀਆਂ ਅਸਥੀਆਂ ਕਿਸੇ ਵਿਸ਼ੇਸ਼ ਨਦੀ ਜਾਂ ਥਾਂ 'ਤੇ ਵਿਸਰਜਿਤ ਕਰਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਚਿਆਂ ਨੇ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਕਿਸੇ ਨਦੀ ਜਾਂ ਤਲਾਬ ਵਿੱਚ ਨਹੀਂ ਬਲਕਿ ਇੱਕ ਪੱਬ (Pub) ਵਿੱਚ ਵਿਸਰਜਿਤ ਕੀਤਾ। ਜੀ ਹਾਂ, ਤੁਸੀਂ ਬਿਲਕੁਲ ਸਹੀ ਤਰਾਂ ਪੜ੍ਹ ਰਹੇ ਹੋ, ਇਹ ਘਟਨਾ ਹੈ ਯੂ ਕੇ ਦੀ, ਜਿੱਥੇ ਬੱਚਿਆਂ ਨੇ ਆਪਣੇ ਪਿਤਾ ਦੀ ਅਜੀਬੋ-ਗ਼ਰੀਬ ਅੰਤਿਮ ਇੱਛਾ ਨੂੰ ਪੂਰਾ ਕੀਤਾ।

ਦਰਅਸਲ ਕੇਵਿਨ ਮੈਕਗਲਿੰਚੀ (Kevin McGlinchey) ਨਾਮ ਦੇ ਇੱਕ ਵਿਅਕਤੀ ਨੇ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਸਾਹਮਣੇ ਆਪਣੀ ਅੰਤਿਮ ਇੱਛਾ ਰੱਖੀ ਕਿ ਉਸ ਦੀਆਂ ਅਸਥੀਆਂ ਨੂੰ ਉਸ ਦੇ ਫ਼ੇਵਰੇਟ ਪੱਬ ਦੇ ਡ੍ਰੇਨ/ਨਾਲੇ (ashes into a pub’s drain) ਵਿੱਚ ਬਹਾ ਦਿੱਤਾ ਜਾਵੇ। ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਬੇਟੇ ਅਤੇ ਬੇਟੀ ਨੇ ਇਹ ਇੱਛਾ ਪੂਰੀ ਕੀਤੀ।

ਕੇਵਿਨ ਦੇ ਬੱਚਿਆਂ ਨੇ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਇੱਕ ਬੀਅਰ ਦੇ ਜਾਰ ਵਿੱਚ ਮਿਲਾਇਆ ਅਤੇ ਫਿਰ ਪੱਬ ਦੇ ਬਾਹਰ ਵਾਲੇ ਡ੍ਰੇਨ ਵਿੱਚ ਪਾ ਦਿੱਤਾ। ਉਨ੍ਹਾਂ ਨੇ ਇਸ ਪਲ ਨੂੰ ਕੈਮਰੇ ਵਿੱਚ ਵੀ ਕੈਦ ਕੀਤਾ। ਇਸ ਵਿਲੱਖਣ ਇੱਛਾ ਨੂੰ ਜ਼ਾਹਿਰ ਕਰਨ ਵਾਲੇ ਵਿਅਕਤੀ ਦੇ ਪਰਵਾਰ ਅਨੁਸਾਰ, ਇਹ ਤੁਹਾਡੇ ਲਈ ਪਾਗਲਪਣ ਹੋ ਸਕਦਾ ਹੈ, ਪਰ ਇਹ ਉਨ੍ਹਾਂ ਦੇ ਪਿਤਾ ਦੀ ਆਖ਼ਰੀ ਇੱਛਾ ਸੀ।
ਕੇਵਿਨ ਮੈਕਗਲਿੰਚੀ ਦੀ ਧੀ ਨੇ ਕਿਹਾ ਕਿ "ਉਨ੍ਹਾਂ ਦੇ ਪਿਤਾ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਅਤੇ ਇਹ ਉਨ੍ਹਾਂ ਸਾਰਿਆਂ ਲਈ ਬਹੁਤ ਹੀ ਭਾਵੁਕ ਤੇ ਕਮਜ਼ੋਰ ਸਮਾਂ ਸੀ।" ਨਾਲ ਹੀ ਉਹ ਦੱਸਦੀ ਹੈ ਕਿ ਉਸ ਦੇ ਪਿਤਾ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਆਪਣੀ ਇਸ ਅੰਤਿਮ ਇੱਛਾ ਬਾਰੇ ਦੱਸਦੇ ਰਹੇ ਸਨ।

ਬੱਚਿਆਂ ਦੇ ਅਨੁਸਾਰ, ਇਹ ਪੱਬ ਉਨ੍ਹਾਂ ਦੇ ਪਿਤਾ ਦਾ ਫ਼ੇਵਰੇਟ ਸੀ, ਉਹ ਹਰ ਰੋਜ਼ ਇੱਥੇ ਆਉਂਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਉਹ ਮਰਨ ਤੋਂ ਬਾਅਦ ਵੀ ਇੱਥੇ ਹੀ ਰਹਿਣਾ ਚਾਹੁੰਦੇ ਹਨ ਤਾਂ ਜੋ ਉਹ ਮੈਂ ਮਰਨ ਤੋਂ ਬਾਅਦ ਵੀ ਆਪਣੇ ਕਰੀਬੀਆਂ ਦੇ ਨੇੜੇ ਰਹਿ ਸਕਣ। ਕੇਵਿਨ ਦੇ ਬੱਚਿਆਂ ਨੂੰ ਖ਼ੁਸ਼ੀ ਹੈ ਕਿ ਉਹ ਆਪਣੇ ਪਿਤਾ ਦੀ ਇਸ ਅੰਤਿਮ ਇੱਛਾ ਨੂੰ ਪੂਰਾ ਕਰ ਸਕੇ।

ਸਾਲ 2018 ਦੀ ਇਹ ਘਟਨਾ ਹੁਣ ਇੰਟਰਨੈੱਟ 'ਤੇ ਚਰਚਾ ਵਿੱਚ ਹੈ।
Published by: Anuradha Shukla
First published: March 1, 2021, 1:36 PM IST
ਹੋਰ ਪੜ੍ਹੋ
ਅਗਲੀ ਖ਼ਬਰ