Home /News /international /

ਚੀਨ ਵਿੱਚ ਰਸਾਇਣਕ ਹਮਲਾ, 51 ਬੱਚੇ ਝੁਲਸੇ

ਚੀਨ ਵਿੱਚ ਰਸਾਇਣਕ ਹਮਲਾ, 51 ਬੱਚੇ ਝੁਲਸੇ

ਚੀਨ ਦੇ ਕਿੰਡਰਗਾਰਟਨ ਵਿੱਚ ਰਸਾਇਣਕ ਹਮਲਾ, 51 ਬੱਚੇ ਝੁਲਸੇ

ਚੀਨ ਦੇ ਕਿੰਡਰਗਾਰਟਨ ਵਿੱਚ ਰਸਾਇਣਕ ਹਮਲਾ, 51 ਬੱਚੇ ਝੁਲਸੇ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਮੀਕਲ ਹਮਲੇ ਵਿੱਚ ਦੋ ਬੱਚਿਆਂ ਦੀ ਹਾਲਤ ਬਹੁਤ ਗੰਭੀਰ ਹੈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੂੰ ਘਟਨਾ ਤੋਂ 40 ਮਿੰਟ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

 • Share this:

  ਬੀਜਿੰਗ : ਦੱਖਣੀ-ਪੱਛਮੀ ਚੀਨ ਦੇ ਯੁਨਾਨਾਨ ਪ੍ਰਾਂਤ (China) ਵਿਚ ਇਕ ਵਿਅਕਤੀ ਨੇ ਕਿੰਡਰਗਾਰਟਨ ਸਕੂਲ ਵਿਚ ਜਬਰੀ ਦਾਖਲ ਹੋ ਕੇ ਵਿਦਿਆਰਥੀਆਂ ਉਤੇ ਖਤਰਨਾਕ ਰਸਾਇਣ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 51 ਬੱਚਿਆਂ ਸਮੇਤ 54 ਲੋਕ ਸੜ ਗਏ। ਅਧਿਕਾਰੀਆਂ ਨੇ ਇਹ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

  ਵਿਦਿਆਰਥੀਆਂ ਉਤੇ ਕਾਸਟਿਕ ਸੋਡੇ ਨਾਲ ਹਮਲਾ

  ਕੁਝ ਅਧਿਕਾਰੀਆਂ ਨੇ ਚੀਨ ਦੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਸੋਮਵਾਰ ਨੂੰ ਕੈਯੁਆ ਸ਼ਹਿਰ ਵਿਚ ਕੋਂਗ (23) ਕਿੰਡਰਗਾਰਟਨ ਵਿਚ ਦਾਖਲ ਹੋਇਆ। ਉਸ ਨੇ ਵਿਦਿਆਰਥੀਆਂ ਉਤੇ ਕਾਸਟਿਕ ਸੋਡਾ (ਸੋਡੀਅਮ ਹਾਇਡ੍ਰੋਆਕਸਾਈਡ) ਕੈਮੀਕਲ ਛਿੜਕਿਆ। ਇਸ ਹਮਲੇ ਵਿਚ 3 ਅਧਿਆਪਕ ਅਤੇ 51 ਬੱਚੇ ਝੁਲਸ ਗਏ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਇਹ ਜਾਣਕਾਰੀ ਹਾਂਗਕਾਂਗ ਸਥਿਤ ਸਾਊਥ ਚਾਇਨਾ ਮਾਰਨਿੰਗ ਪੋਸਟ ਨੇ ਕੈਯੁਆਨ ਮਿਉਂਸੀਪਲ ਨੇ ਦਿੱਤੀ।

  ਰਿਪੋਰਟ ਵਿਚ ਦੱਸਿਆ ਕਿ ਸਥਾਨਕ ਸਮੇਂ ਸ਼ਾਮ 3.35 ਵਜੇ ਡੋਂਜਚੇਂਗ ਕਿੰਡਰਗਾਰਟਨ ਦੀ ਦੀਵਾਰ ਟੱਪ ਕੇ ਦਾਖਲ ਹੋਇਆ ਤੇ ਸੋਡੀਅਮ ਹਾਇਡ੍ਰੋਆਕਸਾਇਡ ਛਿੜਕਿਆ। ਪੁਲਿਸ ਨੇ ਕਿਹਾ ਕਿ ਹਮਲਾਵਰ ਨੂੰ ਘਟਨਾ ਦੇ 40 ਮਿੰਟ ਬਾਅਦ ਹਿਰਾਸਤ ਵਿਚ ਲੈ ਲਿਆ। ਰਿਪੋਰਟ ਵਿਚ ਦੱਸਿਆ ਕਿ ਦੋ ਬੱਚਿਆਂ ਦੀ ਹਾਲਤ ਕਾਫੀ ਗੰਭੀਰ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਹਮਲਾਵਰ ਵਿਅਕਤੀ ਸਮਾਜ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਸ ਘਟਨਾ ਦੀ ਅੱਗੇ ਜਾਂਚ ਜਾਰੀ ਹੈ।

  Published by:Ashish Sharma
  First published:

  Tags: Acid attack, China, School